ਰਾਜਪੁਰਾ ਸ਼ੰਭੂ ਮੋਰਚੇ 'ਤੇ ਕਿਸਾਨ ਬੀਬੀ ਦੀ ਅਚਾਨਕ ਹੋਈ ਮੌਤ

ਸ਼ੰਭੂ ਮੋਰਚੇ 'ਤੇ ਵੱਡੀ ਗਿਣਤੀ ਵਿੱਚ ਕਿਸਾਨ ਰੇਲ ਦੀਆਂ ਲਾਈਨਾਂ ਉੱਪਰ ਬੈਠੇ ਹਨ, ਜਿਥੋਂ ਬਹੁਤ ਹੀ ਮੰਦਭਾਗੀ ਖ਼ਬਰ ਆ ਰਹੀ ਹੈ। ਇਥੇ ਮੋਰਚੇ ਵਿੱਚ ਇੱਕ ਕਿਸਾਨ ਬੀਬੀ ਦੀ ਅਚਾਨਕ ਤਬੀਅਤ ਵਿਗੜ ਜਾਣ ਕਾਰਨ ਮੌਤ ਹੋ ਗਈ ਹੈ।

By  KRISHAN KUMAR SHARMA May 5th 2024 07:46 PM

ਰਾਜਪੁਰਾ: ਸ਼ੰਭੂ ਮੋਰਚੇ 'ਤੇ ਵੱਡੀ ਗਿਣਤੀ ਵਿੱਚ ਕਿਸਾਨ ਰੇਲ ਦੀਆਂ ਲਾਈਨਾਂ ਉੱਪਰ ਬੈਠੇ ਹਨ, ਜਿਥੋਂ ਬਹੁਤ ਹੀ ਮੰਦਭਾਗੀ ਖ਼ਬਰ ਆ ਰਹੀ ਹੈ। ਇਥੇ ਮੋਰਚੇ ਵਿੱਚ ਇੱਕ ਕਿਸਾਨ ਬੀਬੀ ਦੀ ਅਚਾਨਕ ਤਬੀਅਤ ਵਿਗੜ ਜਾਣ ਕਾਰਨ ਮੌਤ ਹੋ ਗਈ ਹੈ। ਦੱਸ ਦਈਏ ਕਿ ਸ਼ੰਭੂ ਮੋਰਚੇ 'ਤੇ ਸਾਥੀਆਂ ਦੀ ਰਿਹਾਈ ਸਮੇਤ ਕਿਸਾਨੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਮੋਰਚੇ ਵਿੱਚ ਵੱਡੀ ਗਿਣਤੀ ਔਰਤਾਂ ਵੀ ਸ਼ਾਮਲ ਹਨ।

ਘਟਨਾ ਰਾਤ ਸਮੇਂ ਦੀ ਹੈ। ਜਦੋਂ ਇੱਕ ਬੀਬੀ ਦੀ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਰਾਜਪੁਰਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕਿਸਾਨੀ ਅੰਦੋਲਨ ਦੀ ਸ਼ਹੀਦ ਬੀਬੀ ਬਲਵਿੰਦਰ ਕੌਰ (55 ਸਾਲ) ਪਤਨੀ ਰਸ਼ਪਾਲ ਸਿੰਘ ਪਿੰਡ ਵਲੀਪੁਰ ਜ਼ਿਲ੍ਹਾ ਤਰਨ ਤਾਰਨ ਦੀ ਰਹਿਣ ਵਾਲੀ ਸੀ। ਉਸ ਦੇ ਦੋ ਪੁੱਤਰ ਅਵਤਾਰ ਸਿੰਘ ਅਤੇ ਗੁਰਪ੍ਰਤਾਪ ਸਿੰਘ ਹਨ। ਕਿਸਾਨ ਔਰਤ ਦੀ ਦੇਹ ਨੂੰ ਰਾਜਪੁਰਾ ਦੇ ਸਿਵਲ ਹਸਪਤਾਲਦੀ ਮੋਰਚਰੀ ਵਿੱਚ ਪੋਸਟਮਾਰਟਮ ਵੀ ਰੱਖਿਆ ਗਿਆ ਹੈ। 

ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਜਗਦੀਪ ਸਿੰਘ ਨੇ ਦੱਸਿਆ ਕਿ ਵਾਰਸਾਂ ਦੇ ਆਉਣ 'ਤੇ ਪੋਸਟਮਾਰਟਮ ਕਰਵਾਇਆ ਜਾਵੇਗਾ। ਜਗਦੀਪ ਸਿੰਘ ਨੇ ਦੱਸਿਆ ਮੋਰਚੇ ਵਿੱਚ ਸਾਡੇ ਇੱਕ ਬੀਬੀ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਸੀ, ਜਿਸ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਨ੍ਹਾਂ ਕਿਹਾ ਕਿ ਵਾਰਸਾਂ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਵੇਗਾ।

Related Post