ਅੱਜ ਤੋਂ ਬੰਦ ਹੋ ਜਾਣਗੇ ਅਜਿਹੇ UPI ਖਾਤੇ, ਜਾਣੋਂ ਹੋਰ ਕੀ-ਕੀ ਹੋ ਰਹੇ ਬਦਲਾਅ

Changes From 1 Jan 2024: ਜਿਵੇ ਤੁਸੀਂ ਜਾਣਦੇ ਹੋ ਕਿ ਸਾਲ 2023 ਖਤਮ ਹੋ ਗਿਆ ਹੈ। ਅੱਜ ਯਾਨੀ ਸੋਮਵਾਰ ਤੋਂ ਸਾਲ 2024 ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਸਾਲ ਦੇ ਬਦਲਣ ਦੇ ਨਾਲ ਨਾਲ ਬਹੁਤ ਸਾਰੇ ਬਦਲਾਅ ਹੋਣ ਜਾ ਰਹੇ ਹਨ ਜੋ ਸਿੱਧੇ ਤੌਰ 'ਤੇ ਤੁਹਾਨੂੰ ਪ੍ਰਭਾਵਿਤ ਕਰਨਗੇ। ਦਸ ਦਈਏ ਇਨ੍ਹਾਂ ਬਦਲਾਵਾਂ 'ਚ ਅਕਿਰਿਆਸ਼ੀਲ UPI ਖਾਤਿਆਂ ਨੂੰ ਬੰਦ ਕਰਨਾ ਤੋਂ ਲੈਕੇ ਨਵੇਂ ਸਿਮ ਲਈ ਡਿਜੀਟਲ ਕੇਵਾਈਸੀ ਆਦਿ ਸ਼ਾਮਲ ਹਨ। ਤੁਹਾਡੇ ਲਈ ਇਹਨਾਂ ਤਬਦੀਲੀਆਂ ਨੂੰ ਜਾਣਨਾ ਬਹੁਤ ਮਹੱਤਵਪੂਰਨ ਹੈ।
ਅਕਿਰਿਆਸ਼ੀਲ UPI ਖਾਤੇ ਬੰਦ ਕਰ ਦਿੱਤੇ ਜਾਣਗੇ :
ਤੁਹਾਨੂੰ ਦਸ ਦਈਏ ਕਿ NPCI ਨੇ ਆਪਣੀ ਨਵੀਂ ਗਾਈਡਲਾਈਨ 'ਚ ਦੱਸਿਆ ਹੈ ਕਿ ਜੇਕਰ ਕੋਈ UPI ਯੂਜ਼ਰ ਆਪਣੇ UPI ਖਾਤੇ ਤੋਂ ਇਕ ਸਾਲ ਤੱਕ ਕੋਈ ਲੈਣ-ਦੇਣ ਨਹੀਂ ਕਰਦਾ ਹੈ, ਤਾਂ ਉਸ ਦੀ UPI ID ਬੰਦ ਕਰ ਦਿੱਤੀ ਜਾਵੇਗੀ। ਅਤੇ ਨਾਲ ਹੀ ਇਹ ਵੀ ਦੱਸਿਆ ਹੈ ਕਿ ਜੇਕਰ ਕੋਈ ਉਪਭੋਗਤਾ ਇਸ ਨਾਲ ਸਮੇਂ ਦੌਰਾਨ ਆਪਣਾ ਬੈਲੇਂਸ ਵੀ ਚੈੱਕ ਕਰਦਾ ਹੈ, ਤਾਂ ਉਸਦੀ ਆਈਡੀ ਨੂੰ ਬੰਦ ਨਹੀਂ ਕੀਤਾ ਜਾਵੇਗਾ। ਖਾਤਾ ਬੰਦ ਕਰਨਾ ਅੱਜ ਯਾਨੀ 1 ਜਨਵਰੀ 2024 ਤੋਂ ਸ਼ੁਰੂ ਹੋ ਗਿਆ ਹੈ।
ਸਿਮ ਕਾਰਡ ਲਈ ਡਿਜੀਟਲ ਕੇ.ਵਾਈ.ਸੀ ਜ਼ਰੂਰੀ
1 ਜਨਵਰੀ, 2024, ਯਾਨੀ ਅੱਜ ਤੋਂ ਨਵੇਂ ਸਿਮ ਕਾਰਡਾਂ ਲਈ ਡਿਜੀਟਲ ਕੇ.ਵਾਈ.ਸੀ ਕੀਤੀ ਜਾਵੇਗੀ, ਯਾਨੀ ਕਾਗਜ਼ ਰਹਿਤ ਕੇਵਾਈਸੀ ਹੋਵੇਗੀ। ਇਸ ਤੋਂ ਇਲਾਵਾ ਸਿਮ ਵਿਕਰੇਤਾ ਦੀ ਪੁਲਿਸ ਵੈਰੀਫਿਕੇਸ਼ਨ ਹੋਵੇਗੀ ਜਿਸ ਤੋਂ ਬਾਅਦ ਹੀ ਉਹ ਸਿਮ ਕਾਰਡ ਵੇਚ ਸਕਣਗੇ।
ਇਨਕਮ ਟੈਕਸ ਰਿਟਰਨ :
ਦਸ ਦਈਏ ਕਿ ਜੇਕਰ ਕਿਸੇ ਵਿਅਕਤੀ ਨੇ ਹਲੇ ਤਕ ਆਪਣੀ 2022-23 (AY 2023-24) ਲਈ ਇਨਕਮ ਟੈਕਸ ਰਿਟਰਨ ਨਹੀਂ ਭਰੀ ਤਾਂ ਹੁਣ ਅੱਜ ਤੋਂ 5,000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।
ਡੀਮੈਟ ਖਾਤੇ 'ਚ ਨਾਮਜ਼ਦਗੀ
ਜੇਕਰ ਤੁਸੀਂ ਵੀ ਸਟਾਕ ਮਾਰਕੀਟ ਵਿੱਚ ਵਪਾਰ ਕਰਦੇ ਹੋ, ਤਾਂ ਤੁਹਾਨੂੰ ਜੂਨ 2024 ਤੱਕ ਇੱਕ ਡੀਮੈਟ ਖਾਤਾ ਨਾਮਜ਼ਦ ਕਰਨਾ ਹੋਵੇਗਾ। ਪਹਿਲਾਂ ਇਹ ਸਮਾਂ ਸੀਮਾ 31 ਦਸੰਬਰ ਤੱਕ ਤੈਅ ਕੀਤੀ ਗਈ ਸੀ। ਜੋ ਹੁਣ ਬਦਲ ਕੇ ਜੂਨ 2024 ਹੋ ਗਈ ਹੈ।
ਪਾਰਸਲ ਭੇਜਣਾ ਮਹਿੰਗਾ ਹੋਵੇਗਾ
ਤੁਹਾਨੂੰ ਦਸ ਦਈਏ ਕਿ ਅੱਜ ਤੋਂ ਯਾਨੀ ਨਵੇਂ ਸਾਲ ਤੋਂ ਔਫਲਾਈਨ ਅਤੇ ਔਨਲਾਈਨ ਦੋਵੇਂ ਤਰ੍ਹਾਂ ਨਾਲ ਪਾਰਸਲ ਭੇਜਣਾ ਮਹਿੰਗਾ ਹੋਣ ਵਾਲਾ ਹੈ। ਕਿਉਂਕਿ ਡੀਐਚਐਲ ਅਤੇ ਬਲੂਡਾਰਟ ਵਰਗੀਆਂ ਕੰਪਨੀਆਂ ਨੇ ਕਿਹਾ ਹੈ ਕਿ ਨਵੇਂ ਸਾਲ ਵਿੱਚ ਪਾਰਸਲ ਭੇਜਣ ਦੀਆਂ ਕੀਮਤਾਂ 'ਚ ਲਗਭਗ 7% ਦਾ ਵਾਧਾ ਹੋਵੇਗਾ।