ਸੁਭਾਸ਼ ਚੰਦਰ ਬੋਸ ਦੇ ਜਨਮਦਿਨ ਮੌਕੇ ਉਨ੍ਹਾਂ ਦੇ 10 ਕ੍ਰਾਂਤੀਕਾਰੀ ਵਿਚਾਰ, ਤੁਹਾਡੇ 'ਚ ਭਰ ਦੇਣਗੇ ਭਾਰੀ ਜੋਸ਼
Subhash Chandra Bose Jayanti 2024: ਜਿਵੇ ਤੁਸੀਂ ਜਾਣਦੇ ਹੋ ਕੀ ਸੁਭਾਸ਼ ਚੰਦਰ ਬੋਸ ਦਾ ਜਨਮਦਿਨ 23 ਜਨਵਰੀ ਨੂੰ ਹਰ ਸਾਲ ਪੂਰੀ ਦੁਨੀਆਂ 'ਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਦੇ ਜਨਮ ਦਿਨ ਨੂੰ ਬਹਾਦਰੀ ਦਿਵਸ ਵਜੋਂ ਵੀ ਕਿਹਾ ਜਾਂਦਾ ਜਾਂ ਮਨਾਇਆ ਜਾਂਦਾ ਹੈ।
ਉਨ੍ਹਾਂ ਦਾ ਸਾਰਾ ਜੀਵਨ ਦਲੇਰੀ ਅਤੇ ਬਹਾਦਰੀ ਦੀ ਮਿਸਾਲ ਹੈ। ਦੱਸ ਦੇਈਏ ਕੀ ਉਨ੍ਹਾਂ ਦਾ ਜਨਮ ਕਟਕ, ਉੜੀਸਾ ਦੇ ਇੱਕ ਅਮੀਰ ਬੰਗਾਲੀ ਪਰਿਵਾਰ 'ਚ ਹੋਇਆ ਸੀ। ਸੁਭਾਸ਼ ਚੰਦਰ ਬੋਸ ਨੇ ਇੰਟਰਮੀਡੀਏਟ ਦੀ ਪ੍ਰੀਖਿਆ ਪਹਿਲੀ ਡਿਵੀਜ਼ਨ 'ਚ ਪਾਸ ਕੀਤੀ ਅਤੇ ਫਿਰ ਉਹ ਭਾਰਤੀ ਪ੍ਰਸ਼ਾਸਨਿਕ ਸੇਵਾ ਪੜ੍ਹਨ ਲਈ ਇੰਗਲੈਂਡ ਚਲੇ ਗਏ। ਜਿਸ 'ਚ ਉਨ੍ਹਾਂ ਨੇ ਚੌਥਾ ਸਥਾਨ ਹਾਸਲ ਕਰਕੇ ਭਾਰਤ ਦਾ ਨਾਂ ਰੌਸ਼ਨ ਕੀਤਾ।
ਉਨ੍ਹਾਂ ਨੇ ਅੰਗਰੇਜ਼ਾਂ ਦੀ ਗੁਲਾਮੀ ਨੂੰ ਸਵੀਕਾਰ ਨਹੀਂ ਕੀਤਾ, ਇਸ ਲਈ ਉਨ੍ਹਾਂ ਨੂੰ ਭਾਰਤੀ ਪ੍ਰਸ਼ਾਸਨਿਕ ਸੇਵਾ ਅੱਧ ਵਿਚਾਲੇ ਛੱਡ ਕੇ ਭਾਰਤ ਆਉਣਾ ਪਿਆ। ਇਸ ਤੋਂ ਬਾਅਦ ਉਹ ਸੁਤੰਤਰਤਾ ਸੰਗਰਾਮ 'ਚ ਸ਼ਾਮਲ ਹੋ ਗਏ ਅਤੇ ਫਿਰ ਆਜ਼ਾਦ ਹਿੰਦ ਫੌਜ, ਆਜ਼ਾਦ ਹਿੰਦ ਸਰਕਾਰ ਅਤੇ ਆਜ਼ਾਦ ਹਿੰਦ ਬੈਂਕ ਦੀ ਸਥਾਪਨਾ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ 10 ਦੇਸ਼ਾਂ 'ਚ ਆਜ਼ਾਦ ਹਿੰਦ ਸਰਕਾਰ ਅਤੇ ਬੈਂਕ ਦਾ ਸਮਰਥਨ ਵੀ ਹਾਸਲ ਕੀਤਾ।
ਸੁਭਾਸ਼ ਚੰਦਰ ਬੋਸ ਨੇ ਹੀ ਸਭ ਤੋਂ ਪਹਿਲਾਂ ਮਹਾਤਮਾ ਗਾਂਧੀ ਨੂੰ ਰਾਸ਼ਟਰਪਿਤਾ ਕਹਿ ਕੇ ਸੰਬੋਧਨ ਕੀਤਾ ਸੀ। ਉਨ੍ਹਾਂ ਦਾ ਸਾਹਸੀ ਜੀਵਨ ਹਰ ਨੌਜਵਾਨ ਲਈ ਪ੍ਰੇਰਨਾ ਸਰੋਤ ਹੈ। 'ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ |' ਅਜਿਹਾ ਨਾਅਰਾ ਦੇ ਕੇ ਉਨ੍ਹਾਂ ਨੇ ਹਰ ਭਾਰਤੀ ਦਾ ਖੂਨ ਜੋਸ਼ ਅਤੇ ਊਰਜਾ ਨਾਲ ਭਰ ਦਿੱਤਾ ਸੀ, ਤਾਂ ਆਉ ਜਾਣਦੇ ਹਾਂ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਦੇ ਮੌਕੇ 'ਤੇ ਉਨ੍ਹਾਂ ਦੇ ਕ੍ਰਾਂਤੀਕਾਰੀ ਵਿਚਾਰਾਂ ਬਾਰੇ ਜਿਨ੍ਹਾਂ ਨੂੰ ਪੜ੍ਹ ਕੇ ਤੁਹਾਡੇ ਅੰਦਰ ਵੀ ਭਰ ਜਾਵੇਗਾ ਊਰਜਾ ਅਤੇ ਉਤਸ਼ਾਹ ਦਾ ਪ੍ਰਵਾਹ।
ਸੁਭਾਸ਼ ਚੰਦਰ ਬੋਸ ਦੇ 10 ਕ੍ਰਾਂਤੀਕਾਰੀ ਵਿਚਾਰ
-
ਆਪਣੀ ਤਾਕਤ 'ਤੇ ਭਰੋਸਾ ਰੱਖੋ, ਉਧਾਰ ਦੀ ਤਾਕਤ ਤੁਹਾਡੇ ਲਈ ਘਾਤਕ ਹੈ।
-
ਯਾਦ ਰੱਖੋ, ਸਭ ਤੋਂ ਵੱਡਾ ਗੁਨਾਹ ਅਨਿਆਂ ਨੂੰ ਬਰਦਾਸ਼ਤ ਕਰਨਾ ਅਤੇ ਗਲਤ ਨਾਲ ਸਮਝੌਤਾ ਕਰਨਾ ਹੈ।
-
ਉੱਚ ਵਿਚਾਰਾਂ ਨਾਲ ਕਮਜ਼ੋਰੀਆਂ ਦੂਰ ਹੁੰਦੀਆਂ ਹਨ। ਸਾਨੂੰ ਹਮੇਸ਼ਾ ਉੱਚੇ ਵਿਚਾਰ ਪੈਦਾ ਕਰਦੇ ਰਹਿਣੇ ਚਾਹੀਦੇ ਹਨ।
-
ਜਿਸ 'ਚ 'ਸਨਕ' ਨਹੀਂ ਹੈ ਉਹ ਕਦੇ ਮਹਾਨ ਨਹੀਂ ਬਣ ਸਕਦਾ।
-
ਸੰਘਰਸ਼ ਨੇ ਮੈਨੂੰ ਇਨਸਾਨ ਬਣਾਇਆ ਅਤੇ ਮੈਨੂੰ ਆਤਮ-ਵਿਸ਼ਵਾਸ ਦਿੱਤਾ, ਜੋ ਪਹਿਲਾਂ ਮੇਰੇ ਕੋਲ ਨਹੀਂ ਸੀ।
-
ਜੇ ਜ਼ਿੰਦਗੀ 'ਚ ਸੰਘਰਸ਼ ਨਾ ਹੋਵੇ, ਕਿਸੇ ਡਰ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਜ਼ਿੰਦਗੀ ਦਾ ਅੱਧਾ ਸਵਾਦ ਖਤਮ ਹੋ ਜਾਂਦਾ ਹੈ।
-
ਹਮੇਸ਼ਾ ਕੋਈ ਨਾ ਕੋਈ ਉਮੀਦ ਦੀ ਕਿਰਨ ਹੁੰਦੀ ਹੈ, ਜੋ ਸਾਨੂੰ ਜ਼ਿੰਦਗੀ ਤੋਂ ਭਟਕਣ ਨਹੀਂ ਦਿੰਦੀ।
-
ਜੇ ਕਦੇ ਝੁਕਣਾ ਪੈ ਜਾਵੇ ਤਾਂ ਬਹਾਦਰਾਂ ਵਾਂਗ ਝੁਕਿਆ ਜਾਵੇ। (ਅਰਥ - ਬਹਾਦਰ ਸ਼ਹੀਦੀ ਜਾਮ ਪੀ ਜਾਵੇ)
-
ਸਫਲਤਾ ਹਮੇਸ਼ਾ ਅਸਫਲਤਾ ਦੇ ਥੰਮ੍ਹ 'ਤੇ ਖੜੀ ਹੁੰਦੀ ਹੈ। ਇਸ ਲਈ ਕਿਸੇ ਨੂੰ ਵੀ ਅਸਫਲਤਾ ਤੋਂ ਡਰਨਾ ਨਹੀਂ ਚਾਹੀਦਾ।
-
ਜੋ ਫੁੱਲਾਂ ਨੂੰ ਦੇਖ ਕੇ ਉਤੇਜਿਤ ਹੋ ਜਾਂਦੇ ਹਨ, ਉਨ੍ਹਾਂ ਨੂੰ ਕੰਡੇ ਵੀ ਜਲਦੀ ਮਹਿਸੂਸ ਹੁੰਦੇ ਹਨ।
ਇਹ ਵੀ ਪੜ੍ਹੋ:
- 23 ਜਨਵਰੀ ਤੋਂ ਰਾਮ ਮੰਦਿਰ 'ਚ ਇਸ ਤਰ੍ਹਾਂ ਹੋਵੇਗੀ ਪੂਜਾ, ਸਿਰਫ ਇੰਨ੍ਹੇ ਘੰਟੇ ਹੋਣਗੇ ਰਾਮ ਲਲਾ ਦੇ ਦਰਸ਼ਨ
- 'ਸਾਡੀ ਤਪੱਸਿਆ ਵਿੱਚ ਕਮੀ ਰਹਿ ਗਈ ਸੀ'; PM ਮੋਦੀ ਨੇ ਰਾਮਲੱਲਾ ਤੋਂ ਕਿਉਂ ਮੰਗੀ ਮੁਆਫ਼ੀ?
- ਮਾਨਤਾ: ਉਤਰਾਖੰਡ ਦੇ ਸੀਤਾਵਣੀ 'ਚ ਹੋਇਆ ਸੀ ਭਗਵਾਨ ਰਾਮ ਤੇ ਮਾਤਾ ਸੀਤਾ ਦੇ ਬੱਚਿਆਂ ਜਨਮ
- ਰਾਮ ਮੰਦਰ ਲਈ ਕਿਸ-ਕਿਸ ਨੇ ਦੇਖੋ ਕੀ-ਕੀ ਕੀਤਾ ਦਾਨ, ਪੜ੍ਹੋ ਪੂਰੀ ਜਾਣਕਾਰੀ