Delhi UPSC Student Death : UPSC ਦੀ ਤਿਆਰੀ ਕਰ ਰਹੇ ਨੌਜਵਾਨ ਨੇ ਲਿਆ ਫਾਹਾ; ਜੰਗਲ 'ਚ ਲਟਕਦੀ ਮਿਲੀ ਲਾਸ਼, ਪ੍ਰੀ ਪਾਸ ਕਰ ਚੁੱਕਿਆ ਸੀ ਮ੍ਰਿਤਕ

ਨੌਜਵਾਨ ਦੀ ਦੀ ਲਾਸ਼ 20 ਸਤੰਬਰ ਨੂੰ ਜੰਗਲ 'ਚ ਲਟਕਦੀ ਮਿਲੀ ਸੀ। ਮ੍ਰਿਤਕ ਨੌਜਵਾਨ ਰਾਜਸਥਾਨ ਦੇ ਦੌਸਾ ਦਾ ਰਹਿਣ ਵਾਲਾ ਸੀ ਅਤੇ ਉਸ ਨੇ ਪ੍ਰੀਲਿਮਜ਼ ਦੀ ਪ੍ਰੀਖਿਆ ਵੀ ਪਾਸ ਕੀਤੀ ਸੀ।

By  Aarti September 23rd 2024 12:03 PM

Delhi UPSC Student Death :  ਦਿੱਲੀ ਦੇ ਮੁਖਰਜੀ ਨਗਰ ਇਲਾਕੇ ਵਿੱਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਤਿਆਰੀ ਕਰ ਰਹੇ ਇੱਕ ਨੌਜਵਾਨ ਨੇ ਆਪਣੀ ਜੀਵਨਲੀਲਾ ਸਮਾਪਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਨੌਜਵਾਨ ਦੀ ਦੀ ਲਾਸ਼ ਜੰਗਲ 'ਚ ਲਟਕਦੀ ਮਿਲੀ। ਮ੍ਰਿਤਕ ਨੌਜਵਾਨ ਰਾਜਸਥਾਨ ਦੇ ਦੌਸਾ ਦਾ ਰਹਿਣ ਵਾਲਾ ਸੀ ਅਤੇ ਉਸ ਨੇ ਪ੍ਰੀਲਿਮਜ਼ ਦੀ ਪ੍ਰੀਖਿਆ ਵੀ ਪਾਸ ਕੀਤੀ ਸੀ।  

ਜਾਣਕਾਰੀ ਅਨੁਸਾਰ ਮ੍ਰਿਤਕ ਦਾ ਨਾਂ ਦੀਪਕ ਹੈ ਅਤੇ ਉਹ 11 ਸਤੰਬਰ ਤੋਂ ਲਾਪਤਾ ਸੀ। ਦੀਪਕ ਨੇ ਯੂ.ਪੀ.ਐੱਸ.ਸੀ. ਦੀ ਪ੍ਰੀਲਿਮਜ਼ ਪ੍ਰੀਖਿਆ ਪਾਸ ਕਰ ਲਈ ਸੀ ਅਤੇ ਉਹ ਮੁੱਖ ਪ੍ਰੀਖਿਆ 'ਚ ਬੈਠਣ ਵਾਲਾ ਸੀ। ਮ੍ਰਿਤਕ ਕੋਲੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਮੈਡੀਕਲ ਬੋਰਡ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਸੀ। 

ਹਾਲਾਂਕਿ, ਇਹ ਸਪੱਸ਼ਟ ਨਹੀਂ ਸੀ ਕਿ ਦੀਪਕ, ਜਿਸ ਨੇ ਯੂਪੀਐਸਸੀ ਪ੍ਰੀਲਿਮਜ਼ ਪ੍ਰੀਖਿਆ ਪਾਸ ਕੀਤੀ ਸੀ। ਉਸ ਨੇ ਖੁਦਕੁਸ਼ੀ ਕੀਤੀ ਜਾਂ ਫਿਰ ਕਿਸੇ ਨੇ ਦੀਪਕ ਦਾ ਕਤਲ ਕੀਤਾ ਹੈ ਅਤੇ ਫਿਰ ਲਾਸ਼ ਨੂੰ ਜੰਗਲ ’ਚ ਦਰੱਖਤ ’ਤੇ ਲਟਕਾ ਦਿੱਤਾ। ਹਾਲਾਂਕਿ ਜਦੋਂ ਪੁਲਿਸ ਨੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਤਲਾਸ਼ੀ ਲਈ ਤਾਂ ਦੇਖਿਆ ਕਿ ਦੀਪਕ ਇਕੱਲਾ ਹੀ ਜੰਗਲ ਵੱਲ ਜਾ ਰਿਹਾ ਸੀ।

ਕਾਬਿਲੇਗੌਰ ਹੈ ਕਿ ਪਿਛਲੇ ਮਹੀਨੇ ਹੀ ਇਹ ਗੱਲ ਸਾਹਮਣੇ ਆਈ ਸੀ ਕਿ ਦਿੱਲੀ ਦੇ ਪੁਰਾਣੇ ਰਾਜੇਂਦਰ ਨਗਰ ਵਿੱਚ ਸਿਵਲ ਸੇਵਾਵਾਂ ਦੀ ਤਿਆਰੀ ਕਰ ਰਹੀ ਇੱਕ ਵਿਦਿਆਰਥਣ ਨੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਅੰਜਲੀ ਮਹਾਰਾਸ਼ਟਰ ਦੀ ਰਹਿਣ ਵਾਲੀ ਸੀ ਅਤੇ ਕਿਰਾਏ ਦੇ ਕਮਰੇ 'ਚ ਰਹਿ ਕੇ ਤਿਆਰੀ ਕਰ ਰਹੀ ਸੀ। ਸੁਸਾਇਡ ਨੋਟ ’ਚ ਅਜਿਹਾ ਕਰਨ ਦੇ ਪਿੱਛੇ ਕਾਰਨ ਵੀ ਦੱਸੇ।

ਉਸਨੇ ਦੱਸਿਆ ਕਿ ਸਿਵਲ ਸਰਵਿਸਿਜ਼ ਇਮਤਿਹਾਨ ਦੇਣ ਵਾਲੇ ਉਮੀਦਵਾਰਾਂ ਨੂੰ ਕਿਸ ਦਬਾਅ ਦਾ ਸਾਹਮਣਾ ਕਰਦੇ ਹਨ। ਇਸ ਤੋਂ ਇਲਾਵਾ ਉਸਨੇ ਆਪਣੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ ਦਾ ਵੀ ਜ਼ਿਕਰ ਕੀਤਾ। ਵਿਦਿਆਰਥਣ ਨੇ ਲਿਖਿਆ ਕਿ ਪੀਜੀ ਅਤੇ ਹੋਸਟਲ ਵਾਲੇ ਵਿਦਿਆਰਥੀਆਂ ਤੋਂ ਪੈਸੇ ਲੁੱਟ ਰਹੇ ਹਨ। ਹਰ ਉਮੀਦਵਾਰ ਦਿੱਲੀ ਵਿੱਚ ਰਹਿੰਦਿਆਂ ਕੋਚਿੰਗ ਨਹੀਂ ਲੈ ਸਕਦਾ।

ਇਹ ਵੀ ਪੜ੍ਹੋ : Delhi GTB ਕਾਲਜ ’ਚ ਹੋਈ ਝੜਪ; ਸਿੱਖ ਨੌਜਵਾਨ ਦੀ ਕੁੱਟਮਾਰ ਦੌਰਾਨ ਉਤਰੀ ਦਸਤਾਰ, ਮਾਮਲੇ ’ਚ ਪੁਲਿਸ ਨੇ ਕੀਤੀ FIR ਦਰਜ

Related Post