Ludhiana 'ਚ ਵਿਦਿਆਰਥੀ ਨੇ 7ਵੀਂ ਮੰਜ਼ਿਲ ਤੋਂ ਮਾਰੀ ਛਾਲ; ਹੋਈ ਮੌਤ, ਨਕਲ ਕਰਦੇ ਹੋਏ ਫੜਿਆ ਗਿਆ ਸੀ ਮ੍ਰਿਤਕ

ਇਸ ਮਾਮਲੇ ਸਬੰਧੀ ਕਾਲਜ ਪ੍ਰਸ਼ਾਸਨ ਨੇ ਦੱਸਿਆ ਕਿ ਪ੍ਰੀਖਿਆ ਦੌਰਾਨ ਨਕਲ ਮਾਰਦਿਆਂ ਮ੍ਰਿਤਕ ਵਿਦਿਆਰਥੀ ਫੜਿਆ ਗਿਆ ਸੀ। ਜਿਸਨੇ ਬਾਅਦ ’ਚ ਕਾਲਜ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ।

By  Aarti May 21st 2024 04:07 PM -- Updated: May 21st 2024 05:09 PM

Ludhiana Student Dead: ਲੁਧਿਆਣਾ ਦੇ ਬੱਦੋਵਾਲ ਸਥਿਤ ਨਿੱਜੀ ਕਾਲਜ ਦੇ ਵਿਦਿਆਰਥੀ ਨੇ ਸ਼ੱਕੀ ਹਾਲਾਤਾਂ ਵਿੱਚ ਕਾਲਜ ਦੀ ਇਮਾਰਤ ਤੋਂ ਛਾਲ ਮਾਰ ਦਿੱਤੀ ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਬੀਕਾਮ ਪਹਿਲੇ ਸਾਲ ਦਾ ਵਿਦਿਆਰਥੀ ਸੀ। 

ਇਸ ਮਾਮਲੇ ਸਬੰਧੀ ਕਾਲਜ ਪ੍ਰਸ਼ਾਸਨ ਨੇ ਦੱਸਿਆ ਕਿ ਪ੍ਰੀਖਿਆ ਦੌਰਾਨ ਨਕਲ ਮਾਰਦਿਆਂ ਮ੍ਰਿਤਕ ਵਿਦਿਆਰਥੀ ਫੜਿਆ ਗਿਆ ਸੀ। ਜਿਸਨੇ ਬਾਅਦ ’ਚ ਕਾਲਜ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਉਸ ਨੂੰ ਡੀਐਮਸੀ ਹਸਪਤਾਲ ’ਚ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤ ਐਲਾਨ ਦਿੱਤਾ। ਦੱਸ ਦਈਏ ਕਿ ਮ੍ਰਿਤਕ ਦੀ ਪਛਾਣ ਸ਼ਮਸ਼ੇਰ ਵਜੋਂ ਹੋਈ ਹੈ। 

ਇਹ ਵੀ ਪੜ੍ਹੋ: Monsoon In Punjab Update: ਅੱਤ ਦੀ ਗਰਮੀ ਵਿਚਾਲੇ ਮਾਨਸੂਨ ਨੂੰ ਲੈ ਕੇ ਰਾਹਤ ਭਰੀ ਖ਼ਬਰ; ਜਾਣੋ ਪੰਜਾਬ ’ਚ ਕਦੋ ਦੇਵੇਗਾ ਦਸਤਕ

Related Post