Iran News : ਜਦੋਂ ਯੂਨੀਵਰਸਿਟੀ ਕੈਂਪਸ 'ਚ ਕੁੜੀ ਨੇ ਇੱਕ-ਇੱਕ ਕਰਕੇ ਉਤਾਰ ਦਿੱਤੇ ਕੱਪੜੇ ! Video Viral, ਜਾਣੋ ਕੀ ਹੈ ਪੂਰਾ ਮਾਮਲਾ
Protest against Hijab video : ਈਰਾਨ ਦੀ ਇਸਲਾਮਿਕ ਆਜ਼ਾਦ ਯੂਨੀਵਰਸਿਟੀ 'ਚ ਸ਼ਨੀਵਾਰ ਨੂੰ ਇਕ ਕੁੜੀ ਨੇ ਆਪਣੇ ਸਾਰੇ ਕੱਪੜੇ ਇੱਥੋਂ ਤੱਕ ਕਿ ਅੰਡਰਗਾਰਮੈਂਟਸ ਵੀ ਉਤਾਰ ਦਿੱਤੇ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
Iran University Video : ਈਰਾਨ 'ਚ ਉਸ ਸਮੇਂ ਹਲਚਲ ਮਚ ਗਈ ਜਦੋਂ ਯੂਨੀਵਰਸਿਟੀ ਕੈਂਪਸ 'ਚ ਇਕ ਲੜਕੀ ਨੇ ਜਨਤਕ ਤੌਰ 'ਤੇ ਆਪਣੇ ਕੱਪੜੇ ਉਤਾਰ ਦਿੱਤੇ। ਈਰਾਨ 'ਚ ਡਰੈੱਸ ਕੋਡ ਨੂੰ ਲੈ ਕੇ ਸਖਤ ਨਿਯਮਾਂ ਵਿਚਾਲੇ ਲੜਕੀ ਦੀ ਇਹ ਬਗਾਵਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਈਰਾਨ ਦੀ ਇਸਲਾਮਿਕ ਆਜ਼ਾਦ ਯੂਨੀਵਰਸਿਟੀ 'ਚ ਸ਼ਨੀਵਾਰ ਨੂੰ ਇਕ ਕੁੜੀ ਨੇ ਆਪਣੇ ਸਾਰੇ ਕੱਪੜੇ ਇੱਥੋਂ ਤੱਕ ਕਿ ਅੰਡਰਗਾਰਮੈਂਟਸ ਵੀ ਉਤਾਰ ਦਿੱਤੇ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ ਅਤੇ ਮੀਡੀਆ ਰਿਪੋਰਟਾਂ ਮੁਤਾਬਕ ਕੁੜੀ ਦਾ ਇਹ ਪ੍ਰਦਰਸ਼ਨ ਈਰਾਨ 'ਚ ਇਸਲਾਮਿਕ ਡਰੈੱਸ ਕੋਡ ਦੇ ਖਿਲਾਫ ਸੀ।
ਕੀ ਹੈ ਵੀਡੀਓ ਵਿੱਚ ?
ਦਰਅਸਲ, ਈਰਾਨ ਵਿਚ ਹਿਜ਼ਾਬ ਨੂੰ ਲੈ ਕੇ ਵਿਰੋਧ ਦੀਆਂ ਆਵਾਜ਼ਾਂ ਲੰਬੇ ਸਮੇਂ ਤੋਂ ਸੁਣਨ ਨੂੰ ਮਿਲ ਰਹੀਆਂ ਹਨ, ਜਿਥੇ ਹਿਜ਼ਾਬ ਅਤੇ ਡਰੈੱਸ ਕੋਡ ਨੂੰ ਲੈ ਕੇ ਸਖਤ ਨਿਯਮ ਹਨ। ਔਰਤਾਂ 'ਤੇ ਕੱਪੜੇ ਪਹਿਨਣ ਨੂੰ ਲੈ ਕੇ ਕਈ ਪਾਬੰਦੀਆਂ ਹਨ। ਇਸ ਸਬੰਧੀ ਕੁੜੀ ਨੇ ਆਪਣੇ ਕੱਪੜੇ ਉਤਾਰ ਕੇ ਰੋਸ ਪ੍ਰਗਟ ਕੀਤਾ। ਵੀਡੀਓ 'ਚ ਕੁੜੀ ਸਿਰਫ ਬ੍ਰਾ ਅਤੇ ਪੈਂਟੀ 'ਚ ਨਜ਼ਰ ਆ ਰਹੀ ਹੈ ਅਤੇ ਕੈਂਪਸ ਦੇ ਬਾਹਰ ਘੁੰਮ ਰਹੀ ਹੈ।
ਯੂਨੀਵਰਸਿਟੀ ਦਾ ਕੀ ਹੈ ਕਹਿਣਾ
ਯੂਨੀਵਰਸਿਟੀ ਦੇ ਬੁਲਾਰੇ ਆਮਿਰ ਮਹਿਜਬ ਦਾ ਕਹਿਣਾ ਹੈ ਕਿ ਕੁੜੀ ਕਾਫੀ ਮਾਨਸਿਕ ਦਬਾਅ 'ਚ ਸੀ ਅਤੇ ਉਸ ਨੂੰ ਕੋਈ ਮਾਨਸਿਕ ਬੀਮਾਰੀ ਹੈ। ਪਰ ਕੁਝ ਸੋਸ਼ਲ ਮੀਡੀਆ ਯੂਜ਼ਰਸ ਦਾ ਮੰਨਣਾ ਹੈ ਕਿ ਕੁੜੀ ਦਾ ਇਹ ਕਦਮ ਸੋਚ-ਸਮਝ ਕੇ ਕੀਤਾ ਗਿਆ ਵਿਰੋਧ ਸੀ।
ਹਿਜ਼ਾਬ ਨਿਯਮਾਂ ਦੇ ਵਿਰੋਧ 'ਚ ਕੱਪੜੇ ਉਤਾਰਨ ਦਾ ਦਾਅਵਾ
ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਇਸ ਵੀਡੀਓ 'ਚ ਇਸਲਾਮਿਕ ਆਜ਼ਾਦ ਯੂਨੀਵਰਸਿਟੀ ਦੀ ਇਕ ਸ਼ਾਖਾ ਦੇ ਸੁਰੱਖਿਆ ਗਾਰਡਾਂ ਨੂੰ ਇਕ ਅਣਪਛਾਤੀ ਕੁੜੀ ਨੂੰ ਹਿਰਾਸਤ 'ਚ ਲੈਂਦੇ ਦੇਖਿਆ ਜਾ ਸਕਦਾ ਹੈ। ਯੂਨੀਵਰਸਿਟੀ ਦੇ ਬੁਲਾਰੇ ਆਮਿਰ ਮਹਿਜ਼ੂਬ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਹ ਜਾਣਕਾਰੀ ਦਿੱਤੀ।
2022 ਵਿੱਚ ਪ੍ਰਦਰਸ਼ਨ ਸ਼ੁਰੂ ਹੋਏ
ਈਰਾਨ ਵਿੱਚ ਹਿਜ਼ਾਬ ਛੱਡ ਕੇ ਅਧਿਕਾਰੀਆਂ ਨੂੰ ਚੁਣੌਤੀ ਦੇਣ ਵਾਲੀਆਂ ਔਰਤਾਂ ਦੀ ਗਿਣਤੀ ਵੱਧ ਰਹੀ ਹੈ। ਇਹ ਸਤੰਬਰ 2022 ਵਿੱਚ ਕਥਿਤ ਤੌਰ 'ਤੇ ਹਿਜ਼ਾਬ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਨੈਤਿਕਤਾ ਪੁਲਿਸ ਦੀ ਹਿਰਾਸਤ ਵਿੱਚ ਇੱਕ ਈਰਾਨੀ ਕੁਰਦਿਸ਼ ਔਰਤ ਦੀ ਮੌਤ ਤੋਂ ਬਾਅਦ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਰਾਹੀਂ ਭੜਕਿਆ ਸੀ। ਈਰਾਨੀ ਸ਼ਾਸਨ ਅਤੇ ਸੁਰੱਖਿਆ ਬਲਾਂ ਨੇ ਵਿਦਰੋਹ ਨੂੰ ਹਿੰਸਕ ਢੰਗ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੇ ਨਤੀਜੇ ਵਜੋਂ ਬਹੁਤ ਸਾਰੇ ਲੋਕ ਮਾਰੇ ਗਏ ਸਨ।