Dog attack : ਜ਼ੀਰਕਪੁਰ 'ਚ ਆਵਾਰਾ ਕੁੱਤਿਆਂ ਦਾ ਕਹਿਰ, ਮਾਸੂਮ ਬੱਚਿਆਂ ਸਮੇਤ 10 ਲੋਕਾਂ ਨੂੰ ਕੱਟਿਆ, ਹਮਲੇ ਦੀ ਵੀਡੀਓ ਆਈ ਸਾਹਮਣੇ

Dog attack : ਲੋਹਗੜ੍ਹ ਵਿੱਚ ਆਵਾਰਾ ਕੁੱਤੇ ਨੇ ਪੰਜ ਘੰਟਿਆਂ ਵਿੱਚ ਵੱਡਿਆਂ ਤੇ ਬੱਚਿਆਂ ਸਮੇਤ 10 ਲੋਕਾਂ ਨੂੰ ਵੱਢ ਲਿਆ। ਕੁੱਤੇ ਦੇ ਕੱਟਣ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਆਵਾਰਾ ਕੁੱਤਾ ਮਾਸੂਮ ਬੱਚਿਆਂ ਨੂੰ ਜ਼ਮੀਨ 'ਤੇ ਲੇਟ ਕੇ ਨੋਚ ਰਿਹਾ ਹੈ।

By  KRISHAN KUMAR SHARMA January 12th 2025 01:44 PM -- Updated: January 12th 2025 01:45 PM

ਜ਼ੀਰਕਪੁਰ : ਆਵਾਰਾ ਕੁੱਤੇ ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਵਾਸੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ। ਇਸ ਸਮੇਂ ਸ਼ਹਿਰ ਦੇ ਹਰ ਬਾਜ਼ਾਰ ਅਤੇ ਗਲੀ ਵਿੱਚ ਆਵਾਰਾ ਕੁੱਤੇ ਘੁੰਮਦੇ ਨਜ਼ਰ ਆ ਰਹੇ ਹਨ। ਲੋਹਗੜ੍ਹ ਵਿੱਚ ਆਵਾਰਾ ਕੁੱਤੇ ਨੇ ਪੰਜ ਘੰਟਿਆਂ ਵਿੱਚ ਵੱਡਿਆਂ ਤੇ ਬੱਚਿਆਂ ਸਮੇਤ 10 ਲੋਕਾਂ ਨੂੰ ਵੱਢ ਲਿਆ। ਕੁੱਤੇ ਦੇ ਕੱਟਣ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਆਵਾਰਾ ਕੁੱਤਾ ਮਾਸੂਮ ਬੱਚਿਆਂ ਨੂੰ ਜ਼ਮੀਨ 'ਤੇ ਲੇਟ ਕੇ ਨੋਚ ਰਿਹਾ ਹੈ।

ਆਵਾਰਾ ਕੁੱਤੇ ਨੇ ਸ਼ੁੱਕਰਵਾਰ 10 ਲੋਕਾਂ ਨੂੰ ਕੱਟਿਆ

ਲੋਹਗੜ੍ਹ ਇਲਾਕੇ 'ਚ ਸ਼ੁੱਕਰਵਾਰ ਦੁਪਹਿਰ 1:30 ਤੋਂ 5:30 ਵਜੇ ਤੱਕ 10 ਲੋਕਾਂ ਨੂੰ ਆਵਾਰਾ ਕੁੱਤੇ ਨੇ ਵੱਢ ਲਿਆ, ਜਿਸ 'ਚ ਬਾਲਗ ਅਤੇ ਮਾਸੂਮ ਬੱਚੇ ਵੀ ਸ਼ਾਮਲ ਸਨ। ਇਨ੍ਹਾਂ ਵਿੱਚ ਤਿੰਨ ਤੋਂ ਚਾਰ ਮਰੀਜ਼ ਅਜਿਹੇ ਸਨ ਜੋ ਜੀਐਮਸੀਐਚ-32 ਵਿੱਚ ਦਾਖ਼ਲ ਸਨ। ਬਾਕੀ ਲੋਕਾਂ ਨੇ ਪੰਚਕੂਲਾ ਜਾਂ ਹੋਰ ਕਲੀਨਿਕਾਂ ਤੋਂ ਇਲਾਜ ਕਰਵਾਇਆ ਕਿਉਂਕਿ ਢਕੋਲੀ ਖੇਤਰ ਵਿੱਚ ਐਂਟੀ ਰੈਬੀਜ਼ ਵੈਕਸੀਨ ਖਤਮ ਹੋ ਚੁੱਕੀ ਸੀ। ਜਿਨ੍ਹਾਂ ਨੂੰ ਕੁੱਤਿਆਂ ਨੇ ਵੱਢਿਆ, ਉਨ੍ਹਾਂ ਵਿੱਚ 72 ਸਾਲਾ ਮਾਇਆ ਦਾਸ, 50 ਸਾਲਾ ਯਾਦ ਰਾਮ, 25 ਸਾਲਾ ਹਰੀ ਓਮ, 8 ਸਾਲਾ ਸ਼ਿਵ ਅਤੇ 3 ਸਾਲਾ 5 ਮਹੀਨਿਆਂ ਦਾ ਰਿਆਂਸ਼ ਸ਼ਾਮਲ ਹਨ। ਉਸ ਨੂੰ ਕੁੱਤੇ ਨੇ ਬੁਰੀ ਤਰ੍ਹਾਂ ਵੱਢ ਲਿਆ ਸੀ।

ਦੱਸ ਦੇਈਏ ਕਿ ਰੋਜ਼ਾਨਾ 10 ਤੋਂ 15 ਲੋਕ ਆਵਾਰਾ ਕੁੱਤਿਆਂ ਦੇ ਆਤੰਕ ਤੋਂ ਦੁਖੀ ਹੋ ਕੇ ਢਕੌਲੀ ਹਸਪਤਾਲ ਪਹੁੰਚ ਕੇ ਐਂਟੀ-ਰੈਬੀਜ਼ ਵੈਕਸੀਨ ਲਗਾਉਂਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ 25 ਦਸੰਬਰ 2024 ਤੋਂ 10 ਜਨਵਰੀ 2025 ਤੱਕ ਢਕੌਲੀ ਦੇ ਹਸਪਤਾਲ ਵਿੱਚ ਕੋਈ ਐਂਟੀ-ਰੈਬੀਜ਼ ਵੈਕਸੀਨ ਨਹੀਂ ਸੀ। ਕੁੱਤਿਆਂ ਵੱਲੋਂ ਕੱਟੇ ਗਏ ਮਰੀਜ਼ ਪੰਚਕੂਲਾ ਜਾਂ ਚੰਡੀਗੜ੍ਹ ਜੀਐਮਸੀਐਚ-32 ਤੋਂ ਆਪਣਾ ਇਲਾਜ ਕਰਵਾ ਰਹੇ ਸਨ। ਮਾਮਲਾ ਸਿਵਲ ਸਰਜਨ ਮੋਹਾਲੀ ਸੰਗੀਤਾ ਜੈਨ ਦੇ ਧਿਆਨ 'ਚ ਲਿਆਉਣ ਤੋਂ ਬਾਅਦ ਢਕੌਲੀ ਹਸਪਤਾਲ 'ਚ ਐਂਟੀ-ਰੈਬੀਜ਼ ਵੈਕਸੀਨ ਪਹੁੰਚਾ ਦਿੱਤੀ ਗਈ ਹੈ।

3 ਮਹੀਨਿਆਂ ਤੋਂ ਨਹੀਂ ਹੋਈ ਕੁੱਤਿਆਂ ਦੀ ਨਸਬੰਦੀ

ਦੱਸ ਦੇਈਏ ਕਿ ਆਵਾਰਾ ਕੁੱਤਿਆਂ ਨੂੰ ਫੜਨ ਦਾ ਠੇਕਾ ਕਾਵਾ ਸੰਸਥਾ ਨੂੰ ਦਿੱਤਾ ਗਿਆ ਸੀ ਪਰ ਪਿਛਲੇ ਤਿੰਨ ਮਹੀਨਿਆਂ ਤੋਂ ਡੌਗ ਪੌਂਡ ਬੰਦ ਹੋਣ ਕਾਰਨ ਆਵਾਰਾ ਕੁੱਤਿਆਂ ਦੀ ਨਸਬੰਦੀ ਵੀ ਨਹੀਂ ਕੀਤੀ ਜਾ ਰਹੀ ਹੈ।

ਨੋਟ : ਵੀਡੀਓ ਦਾ ਲਿੰਕ ਕੁੱਝ ਹੀ ਸਮੇਂ ਵਿੱਚ...

Related Post