Stray Dog Attack On Girl : 2 ਸਾਲਾਂ ਮਾਸੂਮ ਬੱਚੀ ਨੂੰ ਨੋਚ-ਨੋਚ ਖਾ ਗਏ ਅਵਾਰਾ ਕੁੱਤੇ; ਬੇਹੋਸ਼ੀ ਦੀ ਹਾਲਤ ’ਚ ਹਸਪਤਾਲ ਕਰਵਾਇਆ ਭਰਤੀ
ਜਾਣਕਾਰੀ ਦਿੰਦੇ ਹੋਏ ਰਾਜਗੜ੍ਹ ਫਿਊਜ਼ਨ ਦੇ ਰਹਿਣ ਵਾਲੇ ਨਰੇਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਬੇਟੀ ਜਾਨਵੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ। ਇਸ ਦੌਰਾਨ ਇਕ ਗਲੀ ਦੇ ਕੁੱਤੇ ਨੇ ਉਸ ਦੀ ਬੇਟੀ ਨੂੰ ਘੇਰ ਲਿਆ ਅਤੇ ਉਸ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ।
Stray Dog Attack On Girl : ਪੰਜਾਬ ਦੇ ਲੁਧਿਆਣਾ ਵਿੱਚ ਇੱਕ 2 ਸਾਲ ਦੀ ਬੱਚੀ ਨੂੰ ਕੁੱਤੇ ਨੇ ਬੁਰੀ ਤਰ੍ਹਾਂ ਵੱਢ ਲਿਆ। ਲੜਕੀ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਕੁੱਤੇ ਨੇ ਬੱਚੀ ਦੇ ਸਿਰ, ਚਿਹਰੇ ਅਤੇ ਲੱਤਾਂ 'ਤੇ ਵੱਢਿਆ ਹੈ। ਜਿਸ ਨੂੰ ਗੰਭੀਰ ਹਾਲਤ ’ਚ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਲੜਕੀ ਦੇ ਇਲਾਜ 'ਤੇ ਪਰਿਵਾਰ ਨੇ ਕਰੀਬ ਡੇਢ ਲੱਖ ਰੁਪਏ ਖਰਚ ਕੀਤੇ ਹਨ। ਹੁਣ ਸਾਰਾ ਇਲਾਕਾ ਆਵਾਰਾ ਕੁੱਤਿਆਂ ਤੋਂ ਡਰਿਆ ਹੋਇਆ ਹੈ।
ਜਾਣਕਾਰੀ ਦਿੰਦੇ ਹੋਏ ਰਾਜਗੜ੍ਹ ਫਿਊਜ਼ਨ ਦੇ ਰਹਿਣ ਵਾਲੇ ਨਰੇਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਬੇਟੀ ਜਾਨਵੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ। ਇਸ ਦੌਰਾਨ ਇਕ ਗਲੀ ਦੇ ਕੁੱਤੇ ਨੇ ਉਸ ਦੀ ਬੇਟੀ ਨੂੰ ਘੇਰ ਲਿਆ ਅਤੇ ਉਸ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ। ਲੜਕੀ ਦਾ ਰੌਲਾ ਸੁਣ ਕੇ ਉਹ ਘਰੋਂ ਬਾਹਰ ਆਏ ਸੀ। ਉਸ ਸਮੇਂ ਲੜਕੀ ਗਲੀ ਵਿੱਚ ਬੇਹੋਸ਼ ਪਈ ਹੋਈ ਸੀ। ਉਸਨੇ ਗਲੀ ਵਿੱਚ ਸ਼ੋਰ ਮਚਾਇਆ ਅਤੇ ਲੋਕਾਂ ਦੀ ਮਦਦ ਨਾਲ ਖੂਨ ਨਾਲ ਲੱਥਪੱਥ ਬੱਚੀ ਨੂੰ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ।
ਦੱਸ ਦਈਏ ਕਿ ਨਰੇਸ਼ ਮੁਤਾਬਿਕ ਪੀੜਤ ਬੱਚੀ ਉਨ੍ਹਾਂ ਦੀ ਇਕਲੌਤੀ ਬੇਟੀ ਹੈ। ਨਰੇਸ਼ ਨੇ ਦੱਸਿਆ ਕਿ ਉਹ ਟਰਾਂਸਪੋਰਟ ਦਾ ਕੰਮ ਕਰਦਾ ਹੈ। ਕਲੋਨੀ ਵਿੱਚ ਅਕਸਰ ਕੁੱਤੇ ਘੁੰਮਦੇ ਰਹਿੰਦੇ ਹਨ ਜੋ ਕਿਸੇ ਨਾ ਕਿਸੇ ਨੂੰ ਵੱਢ ਲੈਂਦੇ ਹਨ। ਉਨ੍ਹਾਂ ਦੀ ਨਗਰ ਨਿਗਮ ਤੋਂ ਮੰਗ ਹੈ ਕਿ ਉਨ੍ਹਾਂ ਦੀ ਕਲੋਨੀ ਵਿੱਚ ਕੁੱਤਿਆਂ ਦਾ ਆਪ੍ਰੇਸ਼ਨ ਕਰਵਾਇਆ ਜਾਵੇ ਤਾਂ ਜੋ ਉਨ੍ਹਾਂ ਦੀ ਆਬਾਦੀ ਨਾ ਵਧੇ। ਨਾਲ ਹੀ ਉਨ੍ਹਾਂ ਨੇ ਕਿਹਾ ਸਰਕਾਰ ਅਵਾਰਾ ਕੁੱਤਿਆਂ ’ਤੇ ਕਿਸੇ ਵੀ ਤਰ੍ਹਾਂ ਦੀ ਕੋਈ ਕੰਮ ਨਹੀਂ ਕਰ ਰਹੀ ਹੈ। ਸ਼ਖਸ ਵੱਲੋਂ ਲਾਈਵ ਬੱਚ ਦੀ ਵੀਡੀਓ ਬਣਾਈ ਗਈ ਜੋ ਕਿ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ।
ਇਹ ਵੀ ਪੜ੍ਹੋ : ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਤਾ ਗੱਦੀ ਦਿਵਸ ਨੂੰ ਸਮਰਪਤ ਸਮਾਗਮ ਸ਼ੁਰੂ, ਸ੍ਰੀ ਹਰਮੰਦਿਰ ਸਾਹਿਬ ਵੱਡੀ ਗਿਣਤੀ ਸੰਗਤ ਹੋ ਰਹੀ ਨਤਮਸਤਕ