Stock Market : ਸ਼ੇਅਰ ਬਜ਼ਾਰ ਨੇ ਤੋੜੇ ਸਾਰੇ ਰਿਕਾਰਡ, ਸੈਂਸੈਕਸ 78,000 ਅੰਕਾਂ ਤੋਂ ਪਾਰ
ਸ਼ੇਅਰ ਬਜ਼ਾਰ ਨੇ ਇੱਕ ਵਾਰ ਫਿਰ ਰਿਕਾਰਡ ਤੋੜ ਦਿੱਤੇ ਹਨ। ਸੈਂਸੈਕਸ ਪਹਿਲੀ ਵਾਰ 78 ਹਜ਼ਾਰ ਅੰਕਾਂ ਨੂੰ ਪਾਰ ਕਰ ਗਿਆ ਹੈ। ਦੂਜੇ ਪਾਸੇ ਨਿਫਟੀ 23,700 ਅੰਕਾਂ ਨੂੰ ਪਾਰ ਕਰ ਗਿਆ ਹੈ। ਪੜ੍ਹੋ ਪੂਰੀ ਖ਼ਬਰ...
Stock Market Updates: ਸ਼ੇਅਰ ਬਜ਼ਾਰ 'ਚ ਇੱਕ ਵਾਰ ਫਿਰ ਤੇਜ਼ੀ ਆਈ ਹੈ। ਬੰਬਈ ਸਟਾਕ ਐਕਸਚੇਂਜ ਦੇ ਮੁੱਖ ਸੂਚਕਾਂਕ ਸੈਂਸੈਕਸ ਅਤੇ ਨੈਸ਼ਨਲ ਸਟਾਕ ਐਕਸਚੇਂਜ ਦੇ ਸੂਚਕਾਂਕ ਨਿਫਟੀ ਨੇ ਨਵੇਂ ਰਿਕਾਰਡ ਬਣਾਏ ਹਨ। ਜਿੱਥੇ ਕਾਰੋਬਾਰੀ ਸੈਸ਼ਨ ਦੌਰਾਨ ਸੈਂਸੈਕਸ 78 ਹਜ਼ਾਰ ਅੰਕਾਂ ਨੂੰ ਪਾਰ ਕਰ ਗਿਆ ਹੈ। ਦੂਜੇ ਪਾਸੇ ਨਿਫਟੀ 23,700 ਅੰਕਾਂ ਨੂੰ ਪਾਰ ਕਰ ਗਿਆ ਹੈ।
ਅਸਲ 'ਚ ਬੈਂਕਿੰਗ ਖੇਤਰ 'ਚ ਆਈ ਉਛਾਲ ਕਾਰਨ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਨਿਫਟੀ ਵਿੱਚ ਐਕਸਿਸ ਬੈਂਕ ਅਤੇ ਐਚਡੀਐਫਸੀ ਬੈਂਕ ਦੇ ਸ਼ੇਅਰਾਂ ਵਿੱਚ ਵਾਧਾ ਹੋਇਆ ਹੈ। ਦੂਜੇ ਪਾਸੇ SBI ਦੇ ਸ਼ੇਅਰਾਂ 'ਚ ਵੀ ਵਾਧਾ ਦੇਖਿਆ ਜਾ ਰਿਹਾ ਹੈ। ਟੈਕ ਸਟਾਕ 'ਚ ਵੀ ਵਾਧਾ ਹੈ। ਜਿਸ ਵਿੱਚ ਲਾਰਸਨ ਐਂਡ ਟੂਬਰੋ, ਟੈਕ ਮਹਿੰਦਰਾ ਅਤੇ ਇੰਫੋਸਿਸ ਸ਼ਾਮਲ ਹਨ।
ਸੈਂਸੈਕਸ ਅਤੇ ਨਿਫਟੀ ਨੇ ਨਵੇਂ ਬਣਾਏ ਰਿਕਾਰਡ
ਸ਼ੇਅਰ ਬਜ਼ਾਰ ਨੇ ਇੱਕ ਵਾਰ ਫਿਰ ਰਿਕਾਰਡ ਬਣਾਇਆ ਹੈ। ਬੰਬਈ ਸਟਾਕ ਐਕਸਚੇਂਜ ਦਾ ਮੁੱਖ ਸੂਚਕ ਅੰਕ ਸੈਂਸੈਕਸ ਕਾਰੋਬਾਰੀ ਸੈਸ਼ਨ ਦੌਰਾਨ 675 ਅੰਕ ਵਧ ਕੇ 78,016.04 ਅੰਕਾਂ 'ਤੇ ਪਹੁੰਚ ਗਿਆ। ਹਾਲਾਂਕਿ ਦੁਪਹਿਰ 2:35 ਵਜੇ ਸੈਂਸੈਕਸ 620 ਅੰਕਾਂ ਦੇ ਵਾਧੇ ਨਾਲ 77,960.95 'ਤੇ ਕਾਰੋਬਾਰ ਕਰ ਰਿਹਾ ਹੈ। ਮੰਗਲਵਾਰ ਨੂੰ ਸੈਂਸੈਕਸ 77,529.19 ਅੰਕ 'ਤੇ ਖੁੱਲ੍ਹਿਆ।
ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦੇ ਮੁੱਖ ਸੂਚਕ ਅੰਕ ਨਿਫਟੀ 'ਚ ਵੀ ਵਾਧਾ ਦੇਖਿਆ ਜਾ ਰਿਹਾ ਹੈ। ਅੰਕੜਿਆਂ ਅਨੁਸਾਰ, ਨਿਫਟੀ 23,710.45 ਅੰਕਾਂ ਦੇ ਨਾਲ ਕਾਰੋਬਾਰੀ ਸੈਸ਼ਨ ਦੌਰਾਨ ਪਹਿਲੀ ਵਾਰ ਜੀਵਨ ਕਾਲ ਦੇ ਉੱਚ ਪੱਧਰ 'ਤੇ ਪਹੁੰਚ ਗਿਆ। ਹਾਲਾਂਕਿ ਅੱਜ ਨਿਫਟੀ 'ਚ 172.6 ਅੰਕਾਂ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਦੇ ਨਾਲ ਹੀ ਨਿਫਟੀ 151 ਅੰਕਾਂ ਦੇ ਵਾਧੇ ਨਾਲ 23,688.45 'ਤੇ ਕਾਰੋਬਾਰ ਕਰ ਰਿਹਾ ਹੈ।
ਕਿਹੜੇ ਸਟਾਕ ਵਧ ਰਹੇ ਹਨ?
ਸ਼ੇਅਰ ਬਜ਼ਾਰ 'ਚ ਤੇਜ਼ੀ ਦਾ ਮੁੱਖ ਕਾਰਨ ਬੈਂਕਿੰਗ ਸ਼ੇਅਰਾਂ 'ਚ ਵਾਧੇ ਨੂੰ ਮੰਨਿਆ ਜਾ ਰਿਹਾ ਹੈ। ਅੰਕੜਿਆਂ ਮੁਤਾਬਕ ਐਕਸਿਸ ਬੈਂਕ 'ਚ ਕਰੀਬ 3 ਫੀਸਦੀ ਦਾ ਵਾਧਾ ਦੇਖਿਆ ਜਾ ਰਿਹਾ ਹੈ ਅਤੇ ਕੀਮਤ 1263.5 ਰੁਪਏ 'ਤੇ ਪਹੁੰਚ ਗਈ ਹੈ। ਸ਼੍ਰੀਰਾਮ ਫਾਈਨਾਂਸ 'ਚ 2.70 ਫੀਸਦੀ, ICICI ਬੈਂਕ ਅਤੇ HDFC ਬੈਂਕ ਦੇ ਸ਼ੇਅਰਾਂ 'ਚ 2.25 ਫੀਸਦੀ ਦਾ ਵਾਧਾ ਦੇਖਿਆ ਗਿਆ। ਲਾਰਸਨ ਐਂਡ ਟੂਬਰੋ ਦੇ ਸ਼ੇਅਰਾਂ 'ਚ ਡੇਢ ਫੀਸਦੀ ਦਾ ਵਾਧਾ ਦੇਖਿਆ ਜਾ ਰਿਹਾ ਹੈ।
ਦੂਜੇ ਪਾਸੇ BPCL ਦਾ ਸ਼ੇਅਰ 2.50 ਫੀਸਦੀ ਦੀ ਗਿਰਾਵਟ ਨਾਲ ਨਿਫਟੀ ਦੇ ਹਾਰਨ ਵਾਲਿਆਂ ਦੀ ਸੂਚੀ 'ਚ ਸਿਖਰ 'ਤੇ ਨਜ਼ਰ ਆ ਰਿਹਾ ਹੈ। ਟਾਟਾ ਸਟੀਲ ਦੇ ਸ਼ੇਅਰਾਂ 'ਚ ਡੇਢ ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਆਇਸ਼ਰ ਮੋਟਰਜ਼ ਦੇ ਸ਼ੇਅਰ 1.40 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਓਐਨਜੀਸੀ ਅਤੇ ਅਡਾਨੀ ਪੋਰਟ ਦੇ ਸ਼ੇਅਰ 1 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ।
ਇਹ ਵੀ ਪੜ੍ਹੋ: Health Tips: ਬਦਲਦੇ ਮੌਸਮ ਦੌਰਾਨ ਤੁਸੀਂ ਨਹੀਂ ਹੋਵੇਗੇ ਬਿਮਾਰ, ਬਸ ਇਸ ਤਰ੍ਹਾਂ ਰੱਖੋ ਆਪਣਾ ਧਿਆਨ
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਤੇ ਸਟੈਫਲਨ ਡੌਨ ਦੇ ਗੀਤ 'Dilemma' ਦੀ ਵੀਡੀਓ ਹੋਈ ਰਿਲੀਜ਼, ਬਾਪੂ ਬਲਕੌਰ ਸਣੇ ਨਜ਼ਰ ਆਇਆ ਪਿੰਡ ਮੂਸਾ ਦਾ ਅਨੋਖਾ ਨਜ਼ਾਰਾ