Bihar Temple Stampede : ਜਹਾਨਾਬਾਦ ਦੇ ਸਿੱਧੇਸ਼ਵਰਨਾਥ 'ਚ ਮਚੀ ਭਗਦੜ, 7 ਦੀ ਮੌਤ, ਮਰਨ ਵਾਲਿਆਂ ਦੀ ਗਿਣਤੀ ’ਚ ਹੋ ਸਕਦਾ ਹੈ ਵਾਧਾ
ਇਹ ਘਟਨਾ ਜਹਾਨਾਬਾਦ ਦੇ ਨੇੜੇ ਸਥਿਤ ਬਾਬਾ ਸਿੱਧੇਸ਼ਵਰ ਨਾਥ ਮੰਦਰ ਇਲਾਕੇ ਦੀ ਹੈ। ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ। ਮੇਲੇ ਦੇ ਅਹਾਤੇ ਵਿੱਚ ਤਾਇਨਾਤ ਸੁਰੱਖਿਆ ਬਲਾਂ ਅਤੇ ਵਲੰਟੀਅਰਾਂ ਦੀ ਮਦਦ ਨਾਲ ਰਾਹਤ ਅਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ।
Siddheshwar Nath Mandir Stampede : ਬਿਹਾਰ ’ਚ ਸਾਉਣ ਦੇ ਚੌਥੇ ਸੋਮਵਾਰ ਨੂੰ ਜਹਾਨਾਬਾਦ ਤੋਂ ਵੱਡੀ ਅਤੇ ਬੁਰੀ ਖਬਰ ਆਈ ਹੈ। ਸ਼੍ਰਾਵਣੀ ਮੇਲੇ ਦੌਰਾਨ ਵੱਡਾ ਹਾਦਸਾ ਹੋਣ ਦੀ ਖ਼ਬਰ ਹੈ। ਮੰਦਰ 'ਚ ਮਚੀ ਭਗਦੜ 'ਚ 7 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ, ਜਦਕਿ ਇਕ ਦਰਜਨ ਤੋਂ ਵੱਧ ਸ਼ਿਵ ਭਗਤ ਜ਼ਖਮੀ ਹੋ ਗਏ ਹਨ। ਮਰਨ ਵਾਲਿਆਂ ਵਿੱਚ ਛੇ ਔਰਤਾਂ ਅਤੇ ਇੱਕ ਪੁਰਸ਼ ਸ਼ਾਮਲ ਹੈ।
ਇਹ ਘਟਨਾ ਜਹਾਨਾਬਾਦ ਦੇ ਨੇੜੇ ਸਥਿਤ ਬਾਬਾ ਸਿੱਧੇਸ਼ਵਰ ਨਾਥ ਮੰਦਰ ਇਲਾਕੇ ਦੀ ਹੈ। ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ। ਮੇਲੇ ਦੇ ਅਹਾਤੇ ਵਿੱਚ ਤਾਇਨਾਤ ਸੁਰੱਖਿਆ ਬਲਾਂ ਅਤੇ ਵਲੰਟੀਅਰਾਂ ਦੀ ਮਦਦ ਨਾਲ ਰਾਹਤ ਅਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ। ਇਸ ਤੋਂ ਪਹਿਲਾਂ ਤੀਸਰੇ ਸੋਮਵਾਰ ਨੂੰ ਵੈਸ਼ਾਲੀ ਦੇ ਹਾਜੀਪੁਰ 'ਚ ਹਾਦਸਾ ਵਾਪਰਿਆ ਸੀ, ਜਦੋਂ ਬਿਜਲੀ ਦਾ ਕਰੰਟ ਲੱਗਣ ਨਾਲ 9 ਸ਼ਰਧਾਲੂ ਜ਼ਿੰਦਾ ਸੜ ਗਏ ਸਨ। ਗੰਗਾ ਜਲ ਇਕੱਠਾ ਕਰਨ ਜਾ ਰਹੇ ਸ਼ਿਵ ਭਗਤਾਂ ਦੇ ਸਮੂਹ ਦਾ ਡੀਜੇ ਰੱਥ ਹਾਈ ਟੈਂਸ਼ਨ ਤਾਰ ਦੀ ਲਪੇਟ ਵਿੱਚ ਆ ਗਿਆ ਸੀ।
ਜਾਣਕਾਰੀ ਮੁਤਾਬਕ ਇਹ ਘਟਨਾ ਮੰਗਲਵਾਰ ਦੇਰ ਰਾਤ ਕਰੀਬ 1 ਵਜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਬਾਰਾਬਰ ਹਿੱਲ 'ਤੇ ਚੜ੍ਹਦੇ ਸਮੇਂ ਪੌੜੀਆਂ 'ਤੇ ਭਗਦੜ ਮੱਚ ਗਈ, ਜਿਸ ਕਾਰਨ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਸ਼ਰਧਾਲੂ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਵਿੱਚ ਭੱਜਣ ਲੱਗੇ। ਇਸ ਦੌਰਾਨ ਦੋ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ। ਇਨ੍ਹਾਂ 'ਚੋਂ 16 ਜ਼ਖਮੀਆਂ ਨੂੰ ਜਹਾਨਾਬਾਦ ਸਦਰ ਹਸਪਤਾਲ ਅਤੇ ਮਖਦੂਮਪੁਰ ਰੈਫਰਲ ਹਸਪਤਾਲ ਭੇਜਿਆ ਗਿਆ ਹੈ। ਡਾਕਟਰ ਨੇ ਇਨ੍ਹਾਂ ਵਿੱਚੋਂ ਛੇ ਨੂੰ ਮ੍ਰਿਤਕ ਐਲਾਨ ਦਿੱਤਾ।
ਮੰਨਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਜ਼ਖਮੀਆਂ ਦੇ ਇਲਾਜ ਲਈ ਡਾਕਟਰਾਂ ਦੀ ਟੀਮ ਤਨਦੇਹੀ ਨਾਲ ਕੰਮ ਕਰ ਰਹੀ ਹੈ। ਪੁਲਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਮੰਦਰ ਪਰਿਸਰ 'ਚ ਪਹੁੰਚ ਗਏ ਹਨ। ਉੱਥੇ ਰਾਹਤ ਅਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ। ਫਿਲਹਾਲ ਸਥਿਤੀ ਕਾਬੂ ਹੇਠ ਦੱਸੀ ਜਾ ਰਹੀ ਹੈ।