ਮਾਨਸੂਨ 'ਤੇ ਸ਼ਰਧਾ ਭਾਰੂ, ਬਾਰਸ਼ਾਂ ਦੇ ਬਾਵਜੂਦ ਨਿਰਵਿਘਨ ਚੱਲ ਰਹੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ

Hemkunt Sahib Yatra 2024 : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਬਰਸਾਤ ਦੇ ਮੌਸਮ ਦੌਰਾਨ ਨਿਰਵਿਘਨ ਚੱਲ ਰਹੀ ਹੈ।

By  KRISHAN KUMAR SHARMA July 10th 2024 10:10 AM -- Updated: July 10th 2024 10:16 AM

Hemkunt Sahib Yatra 2024 : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਬਰਸਾਤ ਦੇ ਮੌਸਮ ਦੌਰਾਨ ਨਿਰਵਿਘਨ ਚੱਲ ਰਹੀ ਹੈ। ਬਹੁਤ ਸਾਰੀਆਂ ਝੂਠੀਆਂ ਵੀਡੀਓਜ਼ ਰਾਹੀਂ ਇਹ ਪ੍ਰਚਾਰਿਆ ਗਿਆ ਕਿ ਯਾਤਰਾ ਬੰਦ ਹੈ ਅਤੇ ਉਤਰਾਖੰਡ ਵਿੱਚ ਬਹੁਤ ਵੱਡੀ ਤਬਾਹੀ ਹੋਈ ਹੈ, ਪਰ ਰੱਬ ਵਿੱਚ ਵਿਸ਼ਵਾਸ ਰੱਖਣ ਵਾਲੇ ਇਨ੍ਹਾਂ ਗੱਲਾਂ ਤੋਂ ਭਟਕੇ ਨਹੀਂ।


ਮਾਨਸੂਨ ਅਤੇ ਮੀਂਹ ਦੇ ਬਾਵਜੂਦ ਸ਼ਰਧਾਲੂਆਂ ਦਾ ਉਤਸ਼ਾਹ ਵੇਖਣਯੋਗ ਹੈ ਕਿਉਂਕਿ ਉਹ ਸਥਾਨ ਦੀ ਕੁਦਰਤੀ ਸੁੰਦਰਤਾ ਦੀ ਪ੍ਰਸ਼ੰਸਾ ਕਰਦੇ ਹੋਏ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੇ ਹਨ। ਸਭ ਕੁਝ ਹਰਿਆ-ਭਰਿਆ ਹੋ ਰਿਹਾ ਹੈ ਅਤੇ ਬਹੁਤ ਜਲਦੀ ਇਹ ਸਥਾਨ ਫੁੱਲਾਂ ਨਾਲ ਖਿੜ ਜਾਵੇਗਾ।


ਭੂੰਦੜ ਵੈਲੀ, ਜਿਸ ਦਾ ਹਿੱਸਾ ਹੈ ਫੁੱਲਾਂ ਦੀ ਘਾਟੀ ਅਤੇ ਸ੍ਰੀ ਹੇਮਕੁੰਟ ਸਾਹਿਬ, ਕੁਦਰਤੀ ਸੁੰਦਰਤਾ ਨਾਲ ਚਮਕਦੀ ਹੈ, ਬਹੁਤ ਸਾਰੀਆਂ ਕਿਸਮਾਂ ਦੇ ਫੁੱਲਾਂ ਦੇ ਖਿੜਨ ਦਾ ਸਮਾਂ ਜਲਦੀ ਹੀ ਸ਼ੁਰੂ ਹੋ ਜਾਵੇਗਾ।

ਸਿੱਖ ਸ਼ਰਧਾਲੂ ਨੇ ਕੀਤਾ ਸੀ ਵੀਡੀਓ ਦਾ ਖੰਡਨ

ਦੱਸ ਦਈਏ ਕਿ ਪਿਛਲੇ ਦਿਨੀ ਕੁੱਝ ਵੀਡੀਓਜ਼ ਵਾਇਰਲ ਹੋਈਆਂ ਸਨ ਕਿ 1 ਜੁਲਾਈ ਤੱਕ ਯਾਤਰਾ ਰੋਕ ਦਿੱਤੀ ਗਈ ਹੈ। ਹਾਲਾਂਕਿ ਇਸ ਦੌਰਾਨ ਇੱਕ ਸਿੱਖ ਸ਼ਰਧਾਲੂ ਨੇ ਕਿਹਾ ਸੀ ਕਿ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸਦੇ ਅੰਦਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਕਾਰਬ ਮੌਸਮ ਦੇ ਚੱਲਦੇ 1 ਜੁਲਾਈ ਤੱਕ ਰੋਕ ਦਿੱਤੀ ਗਈ ਹੈ। ਜਦਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ। ਇਹ ਇੱਕ ਪੁਰਾਣੀ ਵੀਡੀਓ ਹੈ ਜੋ ਕਿ ਫਿਰ ਤੋਂ ਵਾਇਰਲ ਹੋ ਰਹੀ ਹੈ ਅਤੇ ਗਲਤ ਅਫਵਾਹ ਫੈਲਾਈ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਵੀਡੀਓ ਨੂੰ ਬਿਨਾਂ ਕਿਸੇ ਪੜਤਾਲ ਤੋਂ ਸ਼ੇਅਰ ਨਹੀਂ ਕਰਨਾ ਚਾਹੀਦਾ ਹੈ। 

Related Post