Sri Guru Granth Sahib Saroops : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਏਅਰ ਇੰਡੀਆ ਦੀ ਫਲਾਇਟ ਰਾਹੀਂ ਪਹੁੰਚੇ ਹਾਂਗਕਾਂਗ
ਏਅਰ ਇੰਡੀਆ ਦੇ ਪਾਇਲਟ ਸਰਬ ਜਸਪ੍ਰੀਤ ਮਿਨਹਾਸ ਨੇ ਇੰਸਟਾਗ੍ਰਾਮ 'ਤੇ ਆਵਾਜਾਈ ਦੀ ਇੱਕ ਵੀਡੀਓ ਸਾਂਝੀ ਕੀਤੀ, ਇਸ ਪ੍ਰਕਿਰਿਆ ਦਾ ਹਿੱਸਾ ਬਣਨ 'ਤੇ ਆਪਣੇ ਆਪ ਨੂੰ ਵੰਡਭਾਗਾਂ ਆਖਿਆ।
Sri Guru Granth Sahib Saroops : ਸਿੱਖ ਧਰਮ ਦੇ ਪਵਿੱਤਰ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਹਾਲ ਹੀ ਵਿੱਚ ਦਿੱਲੀ ਤੋਂ ਹਾਂਗਕਾਂਗ ਬਹੁਤ ਹੀ ਸ਼ਰਧਾ ਨਾਲ ਭੇਜੇ ਗਏ ਹਨ। ਦੱਸ ਦਈਏ ਕਿ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਦੇ ਜੀਵਤ ਰੂਪ ਮੰਨੇ ਜਾਂਦੇ, ਪਵਿੱਤਰ ਗ੍ਰੰਥ ਨੂੰ ਏਅਰ ਇੰਡੀਆ ਦੀ ਇੱਕ ਉਡਾਣ ਰਾਹੀਂ ਲੈ ਕੇ ਜਾਇਆ ਗਿਆ ਇਸ ਦੌਰਾਨ ਪੂਰੇ ਬਿਜ਼ਨਸ ਕਲਾਸ ਨੂੰ ਵਿਸ਼ੇਸ਼ ਤੌਰ 'ਤੇ ਬੁੱਕ ਕੀਤਾ ਗਿਆ ਸੀ ਤਾਂ ਜੋ ਉਨ੍ਹਾਂ ਨੂੰ ਸਤਿਕਾਰਯੋਗ ਢੰਗ ਨਾਲ ਸੰਭਾਲਿਆ ਜਾ ਸਕੇ।
ਏਅਰ ਇੰਡੀਆ ਦੇ ਪਾਇਲਟ ਸਰਬ ਜਸਪ੍ਰੀਤ ਮਿਨਹਾਸ ਨੇ ਇੰਸਟਾਗ੍ਰਾਮ 'ਤੇ ਆਵਾਜਾਈ ਦੀ ਇੱਕ ਵੀਡੀਓ ਸਾਂਝੀ ਕੀਤੀ, ਇਸ ਪ੍ਰਕਿਰਿਆ ਦਾ ਹਿੱਸਾ ਬਣਨ 'ਤੇ ਆਪਣੇ ਆਪ ਨੂੰ ਵੰਡਭਾਗਾਂ ਆਖਿਆ।
ਉਨ੍ਹਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ (ਬੀੜ) ਨੂੰ ਨਵੀਂ ਦਿੱਲੀ ਤੋਂ ਹਾਂਗਕਾਂਗ ਲਿਜਾਣ ਲਈ ਏਅਰ ਇੰਡੀਆ ਟੀਮ ਦਾ ਹਿੱਸਾ ਬਣਨਾ ਇੱਕ ਸਨਮਾਨ ਅਤੇ ਵੰਡ ਭਾਗਾਂ ਵਾਲੀ ਗੱਲ ਸੀ। ਇਸ ਲਈ ਪੂਰਾ ਬਿਜ਼ਨਸ ਕਲਾਸ ਬੁੱਕ ਕੀਤਾ ਗਿਆ ਸੀ, ਅਤੇ ਇਹ ਕਾਰਵਾਈ ਪੂਰੀ ਟੀਮ ਅਤੇ ਸਥਾਨਕ ਹਾਂਗਕਾਂਗ ਗੁਰਦੁਆਰਾ ਭਾਈਚਾਰੇ ਦੇ ਮੈਂਬਰਾਂ ਦੁਆਰਾ ਧਾਰਮਿਕ ਰਹਿਤ ਮਰਿਆਦਾ ਦੀ ਪਾਲਣਾ ਕਰਦੇ ਹੋਏ ਬਹੁਤ ਹੀ ਸੁਚਾਰੂ ਢੰਗ ਨਾਲ ਕੀਤੀ ਗਈ।
ਇਹ ਵੀ ਪੜ੍ਹੋ : Wheat Procurement 2025 : ਪੰਜਾਬ ਦੀਆਂ ਮੰਡੀਆਂ ’ਚ ਨਹੀਂ ਦੇਖਣ ਨੂੰ ਮਿਲ ਰਹੀਆਂ ਰੋਣਕਾਂ, ਆੜਤੀਆਂ ਨੂੰ ਕਰਨਾ ਪੈ ਸਕਦੈ ਹੈ ਲੇਬਰ ਦਾ ਇੰਤਜ਼ਾਰ