ਸ੍ਰੀ ਫਤਿਹਗੜ੍ਹ ਸਾਹਿਬ: ਸ਼ਹੀਦੀ ਸਭਾ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਵਨ ਵੇਅ ਟਰੈਫਿਕ ਰੂਟ ਜਾਰੀ
ਸ੍ਰੀ ਫਤਿਹਗੜ੍ਹ ਸਾਹਿਬ: ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਅਤੇ ਜਗਤ ਮਾਤਾ, ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰ ਦਿਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 26 ਦਸੰਬਰ ਤੋਂ 28 ਦਸੰਬਰ ਤੱਕ ਸ਼ਹੀਦੀ ਜੋੜ ਮੇਲ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਤਿੰਨ ਦਿਨ ਤੱਕ ਚੱਲਣ ਵਾਲੀ ਇਸ ਸ਼ਹੀਦੀ ਸਭਾ 'ਚ ਦੇਸ਼ -ਵਿਦੇਸ਼ ਤੋਂ ਹਫ਼ਤਾ ਪਹਿਲਾਂ ਹੀ ਲੱਖਾਂ ਦੀ ਤਾਦਾਦ 'ਚ ਸ਼ਰਧਾਲੂ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ। ਜਿਸ ਨੂੰ ਵੇਖਦਿਆਂ ਪ੍ਰਸ਼ਾਸਨ ਨੂੰ ਪੁਖਤਾ ਇੰਤਜ਼ਾਮ ਕਰਨ ਦੀ ਲੋੜ ਪੈਂਦੀ ਹੈ।
ਲੱਖਾਂ ਸ਼ਰਧਾਲੂਆਂ ਦੇ ਸ੍ਰੀ ਫ਼ਤਿਹਗੜ੍ਹ ਸਾਹਿਬ ਪਹੁੰਚਣ ਨਾਲ ਖੜੀ ਹੋਣ ਵਾਲੀ ਟਰੈਫਿਕ ਸਮੱਸਿਆ ਨਾਲ ਨਿਜਿੱਠਣ ਲਈ ਇਸ ਸਾਲ ਜੀ.ਟੀ.ਰੋਡ ਚਾਵਲਾ ਚੌਂਕ ਤੋਂ ਕਿਸੇ ਵੀ ਟਰੈਫਿਕ ਦੀ ਫ਼ਤਹਿਗੜ੍ਹ ਸਾਹਿਬ/ਸਰਹਿੰਦ ਆਉਣ ਲਈ ਐਂਟਰੀ ਨਹੀਂ ਹੋਵੇਗੀ।
ਪਟਿਆਲਾ ਸਾਇਡ ਤੋਂ ਮਾਧੋਪੁਰ ਚੌਂਕ ਰਾਹੀਂ ਆਉਣ ਵਾਲੀ ਟਰੈਫਿਕ ਵਾਇਆ ਰੇਲਵੇ ਅੰਡਰ ਬ੍ਰਿਜ ਰਾਹੀਂ ਸਮਸ਼ੇਰ ਨਗਰ ਚੌਂਕ ਤੋਂ ਵਿਕਟੋਰੀਆ ਸਟਰੀਟ ਪਾਰਕਿੰਗ (ਸਰਹਿੰਦ-ਚੰਡੀਗੜ੍ਹ ਰੋਡ) ਜਾਵੇਗੀ ਅਤੇ ਵਿਕਟੋਰੀਆ ਸਟਰੀਟ ਤੋਂ ਵਾਪਸ ਪਟਿਆਲਾ-ਨਾਭਾ-ਖੰਨਾ ਅਤੇ ਜੀ.ਟੀ.ਰੋਡ ਸਾਇਡ ਨੂੰ ਜਾਣ ਵਾਲੀ ਟਰੈਫਿਕ ਸਮਸ਼ੇਰ ਨਗਰ ਚੌਂਕ ਤੋਂ ਬਾਈਪਾਸ ਓਵਰ ਬ੍ਰਿਜ, ਗੋਲ ਚੌਂਕ ਰਾਹੀਂ ਚਾਵਲਾ ਚੌਂਕ ਜੀ.ਟੀ.ਰੋਡ ਜਾਵੇਗੀ।
ਵਿਕਟੋਰੀਆ ਸਟਰੀਟ ਪਾਰਕਿੰਗ ਬਾਈਪਾਸ ਰੋਡ ਤੋਂ ਮਿੰਨੀ ਬੱਸ ਸੇਵਾ ਪਿੰਡ ਮੰਡੋਫਲ ਚੌਂਕ ਤੋਂ ਵਾਇਆ ਅੱਤੇਵਾਲੀ ਨੇੜੇ ਸੁਰਾਪੁਰੀਆ ਡੇਰਾ ਪਾਰਕਿੰਗ ਵਿਸ਼ਵ ਯੂਨੀਵਰਸਿਟੀ ਤੋਂ ਨਿਕਾਸੀ ਗੇਟ ਰਾਹੀਂ ਵਾਪਸ ਅੱਤੇਵਾਲੀ ਮੰਡੋਫਲ ਚੌਂਕ ਤੋਂ ਵਾਪਸ ਵਿਕਟੋਰੀਆ ਸਟਰੀਟ ਪਾਰਕਿੰਗ ਜਾਵੇਗੀ। ਇਸੇ ਤਰ੍ਹਾਂ ਜੀ.ਟੀ. ਰੋਡ ਨਵਾਂ ਬੱਸ ਸਟੈਂਡ ਸਰਹਿੰਦ ਤੋਂ ਦਾਣਾ ਮੰਡੀ ਪਾਰਕਿੰਗ ਵਿੱਚ ਜਾਣ ਵਾਲੀ ਟ੍ਰੈਫਿਕ ਵਾਪਸ ਪਟਿਆਲਾ-ਨਾਭਾ-ਖੰਨਾ ਜਾਣ ਲਈ ਦਾਣਾ ਮੰਡੀ ਤੋਂ ਭੱਟੀ ਰੋਡ ਰਾਹੀਂ ਬਾਈਪਾਸ ਓਵਰ ਬ੍ਰਿਜ ਤੋਂ ਜੀ.ਟੀ. ਰੋਡ ਚਾਵਲਾ ਚੌਂਕ ਜਾਵੇਗੀ।
ਨਵੀਂ ਦਾਣਾ ਮੰਡੀ ਪਾਰਕਿੰਗ ਸਰਹਿੰਦ ਤੋਂ ਮਿੰਨੀ ਬੱਸ ਸੇਵਾ ਵਿਸ਼ਵਕਰਮਾ ਚੌਂਕ ਭੱਟੀ ਰੋਡ ਤੋਂ ਅੰਦਰਲੇ ਓਵਰ ਬ੍ਰਿਜ ਰਾਹੀਂ ਚੂੰਗੀ ਨੰਬਰ - 04 ਸਰਹਿੰਦ ਮੰਡੀ ਆਵੇਗੀ ਅਤੇ ਚੁੰਗੀ ਨੰਬਰ 04 ਤੋਂ ਬਾਈਪਾਸ ਓਵਰ ਬ੍ਰਿਜ ਰਾਹੀਂ ਚਾਵਲਾ ਚੌਂਕ ਜੀ.ਟੀ.ਰੋਡ ਹੁੰਦੇ ਹੋਏ ਨਵਾਂ ਬੱਸ ਸਟੈਂਡ ਜੀ.ਟੀ.ਰੋਡ ਤੋਂ ਨਵੀਂ ਦਾਣਾ ਮੰਡੀ ਪਾਰਕਿੰਗ ਵਿੱਚ ਵਾਪਸ ਆਵੇਗੀ।
ਮਾਡਰਨ ਰਿਜੋਰਟ ਬਹਾਦਰਗੜ੍ਹ ਬੱਸੀ ਪਠਾਣਾ ਰੋਡ ਤੋਂ ਫ਼ਤਹਿਗੜ੍ਹ ਸਾਹਿਬ ਆਉਣ ਵਾਲੀ ਟਰੈਫਿਕ ਟੀ-ਪੁਆਂਇੰਟ ਤਲਾਣੀਆਂ ਤੋਂ ਪਿੰਡ ਤਲਾਣੀਆਂ ਵੱਲ ਨੂੰ ਵਾਪਸ ਬੱਸੀ ਪਠਾਣਾ ਸਾਇਡ ਜਾਵੇਗੀ। ਟਰੈਫਿਕ ਕੋਈ ਯੂ ਟਰਨ ਨਹੀਂ ਕਰੇਗੀ। ਜੀ.ਟੀ.ਰੋਡ ਚਾਵਲਾ ਚੌਂਕ ਤੋਂ ਕਿਸੇ ਵੀ ਟਰੈਫਿਕ ਦੀ ਫ਼ਤਹਿਗੜ੍ਹ ਸਾਹਿਬ/ਸਰਹਿੰਦ ਆਉਣ ਲਈ ਐਂਟਰੀ ਨਹੀਂ ਹੋਵੇਗੀ।
ਇਹ ਵੀ ਪੜ੍ਹੋ: Foundation Day ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਮਨਾਇਆ ਗਿਆ 103ਵਾਂ ਸਥਾਪਨਾ ਦਿਵਸ