ਆਸਟ੍ਰੇਲੀਆ ਦੇ ਮਿਊਜ਼ੀਅਮ 'ਚ ਸ਼ੁਸੋਭਿਤ ਹੋਣਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਇਹ ਮਾਡਲ, ਅੰਮ੍ਰਿਤਸਰ ਦੇ ਪੇਪਰ ਆਰਟਿਸਟ ਨੇ ਕੀਤੇ ਤਿਆਰ

ਸ੍ਰੀ ਅਕਾਲ ਤਖਤ ਸਾਹਿਬ ਦੇ ਦੋ ਮਾਡਲ ਛੇਤੀ ਹੀ ਆਸਟ੍ਰੇਲੀਆ ਦੇ ਕਿਸੇ ਮਿਊਜ਼ੀਅਮ 'ਚ ਸੁਸ਼ੋਭਿਤ ਹੋਣ ਜਾ ਰਹੇ ਹਨ। ਇਹ ਦੋਵੇਂ ਮਾਡਲ ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਤਿਆਰ ਕੀਤੇ ਹਨ।

By  KRISHAN KUMAR SHARMA July 18th 2024 04:15 PM -- Updated: July 18th 2024 04:46 PM

ਸ੍ਰੀ ਅਕਾਲ ਤਖਤ ਸਾਹਿਬ ਦੇ ਦੋ ਮਾਡਲ ਛੇਤੀ ਹੀ ਆਸਟ੍ਰੇਲੀਆ ਦੇ ਕਿਸੇ ਮਿਊਜ਼ੀਅਮ 'ਚ ਸੁਸ਼ੋਭਿਤ ਹੋਣ ਜਾ ਰਹੇ ਹਨ। ਇਹ ਦੋਵੇਂ ਮਾਡਲ ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਤਿਆਰ ਕੀਤੇ ਹਨ। ਇਸ ਸਮੇਂ ਗੁਰਪ੍ਰੀਤ ਸਿੰਘ ਖੁਦ ਵੀ ਆਸਟ੍ਰੇਲੀਆ 'ਚ ਹਨ ਅਤੇ ਇਥੇ ਹੀ ਇਹ ਮਾਡਲ ਉਨ੍ਹਾਂ ਨੇ ਤਿਆਰ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਮਾਡਲ ਜੂਨ 1984 ਦੇ ਘੱਲੂਘਾਰੇ ਵਾਪਰਨ ਤੋਂ ਪਹਿਲਾਂ ਦੀ ਦਿੱਖ ਅਤੇ ਘੱਲੂਘਾਰੇ ਤੋਂ ਬਾਅਦ ਅੱਜ ਦੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਦੋਵੇਂ ਇਕੱਠੇ ਆਸਟਰੇਲੀਆ ਦੇ ਕਿਸੇ ਮਿਊਜ਼ਅਮ ਦੇ ਵਿੱਚ ਸੁਸ਼ੋਭਿਤ ਕਰਨ ਦੇ ਲਈ ਤਿਆਰ ਕੀਤੇ ਗਏ ਹਨ।

ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਦੋਵੇਂ ਮਾਡਲ ਸੋਲਿਡ ਵੁੱਡ ਫਾਈਬਰ ਤੇ ਅਤੇ ਹੋਰ ਅਨੇਕਾਂ ਫੋਲਡਰ ਕੈਮੀਕਲ ਮਟੀਰੀਅਲ ਦੀ ਵਰਤੋਂ ਕਰਕੇ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਮਾਡਲ ਬਣਾਉਣ ਦਾ ਮੇਨ ਉਦੇਸ਼ ਇਹ ਹੈ ਕਿ ਅੱਜ ਤੱਕ ਪਿਛਲੇ 40 ਸਾਲਾਂ ਤੋਂ ਸਿੱਖ ਪੰਥ ਨੂੰ ਜੋ ਹੈ ਇਨਸਾਫ ਨਹੀਂ ਮਿਲਿਆ, ਜੋ ਸਿੱਖ ਕੌਮ ਦੇ ਨਾਲ ਵਾਪਰਿਆ। ਇਹ ਮਾਡਲ ਅਨੇਕਾਂ ਕੌਮ ਦੇ ਸੂਰਵੀਰ ਯੋਧਿਆਂ ਸ਼ਹਾਦਤ ਨੂੰ ਸਮਰਪਿਤ ਹਨ।


ਉਨ੍ਹਾਂ ਦੱਸਿਆ ਕਿ ਜੋ ਜੂਨ 1984 ਤੋਂ ਪਹਿਲਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਮਾਡਲ ਹੈ, ਪੁਰਾਤਨ ਸਮੇਂ ਤੋਂ ਜੋ ਇਮਾਰਤ ਬਣਾਈ ਗਈ ਸੀ ਇਹ ਉਸੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਮਾਡਲ ਹੈ। ਇਹ ਮਾਡਲ ਘੱਲੂਘਾਰੇ ਤੋਂ ਪਹਿਲਾਂ ਦਾ ਇਹ ਤਿਆਰ ਕੀਤਾ ਗਿਆ ਹੈ।

ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਅੱਗੇ ਇਹ ਬੇਨਤੀ ਕਰਦਾ ਹਾਂ ਕਿ ਇਸ ਤਰ੍ਹਾਂ ਦੇ ਹੋਰ ਵੀ ਮਾਡਲ ਵੱਖ-ਵੱਖ ਗੁਰਦੁਆਰਾ ਸਾਹਿਬਾਂ ਦੇ ਵਿੱਚ ਅਜਾਇਬਘਰਾਂ 'ਚ, ਲਾਈਬ੍ਰੇਰੀਆਂ ਵਿੱਚ ਜਿੱਥੇ ਵੀ ਸਥਾਨ ਹੋਵੇ ਬਣਵਾ ਕੇ ਲਗਵਾਉਣੇ ਚਾਹੀਦੇ ਹਨ, ਤਾਂ ਕਿ ਅਜੋਕੀ ਪੀੜ੍ਹੀ ਨੂੰ ਇਨ੍ਹਾਂ ਦੇ ਇਤਿਹਾਸ ਬਾਰੇ ਪਤਾ ਲੱਗ ਸਕੇ, ਕਿਵੇਂ ਇਨ੍ਹਾਂ ਨੂੰ ਢਹਿ-ਢੇਰੀ ਕੀਤੀਆਂ ਗਈਆਂ ਸਨ।

ਦੱਸ ਦਈਏ ਕਿ ਗੁਰਪ੍ਰੀਤ ਸਿੰਘ ਦੇ ਹੱਥੀਂ ਤਿਆਰ ਕੀਤੇ ਅਜਿਹੇ ਅਨੇਕਾਂ ਮਾਡਲਾਂ ਦੀ ਹੁਣ ਤੱਕ ਇੰਗਲੈਂਡ, ਕੈਨੇਡਾ, ਸਿੰਗਾਪੁਰ ਸਮੇਤ ਕਈ ਦੇਸ਼ਾਂ 'ਚ ਪ੍ਰਦਰਸ਼ਨੀ ਲੱਗ ਚੁੱਕੀ ਹੈ। ਪਹਿਲਾਂ ਵੀ ਉਨ੍ਹਾਂ ਦੇ ਅਜਿਹੀ ਹੀ ਇੱਕ ਵਿਸ਼ੇਸ਼ ਅਤੇ ਅਨੋਖੀ ਕਲਾ ਦੇ ਕਾਰਨ ਹੀ ਉਨ੍ਹਾਂ ਨੂੰ ਆਸਟ੍ਰੇਲੀਆ ਸਰਕਾਰ ਵੱਲੋਂ ਉਥੋਂ ਦੀ ਪਾਰਲੀਮੈਂਟ 'ਚ ਪੇਪਰ ਵਰਕ ਦੇ ਕੰਮ ਦਾ ਜ਼ਿੰਮਾ ਸੌਂਪਿਆ ਗਿਆ, ਜੋ ਕਿ ਉਨ੍ਹਾਂ ਨੇ ਬਾਖੂਬੀ ਕੀਤਾ ਸੀ। ਇਸ ਕੰਮ ਲਈ ਆਸਟ੍ਰੇਲੀਆ ਸਰਕਾਰ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਵੀ ਕੀਤਾ ਗਿਆ ਸੀ।

Related Post