Sukhbir Singh Badal Update News : ਜਥੇਦਾਰ ਗਿ. ਰਘਬੀਰ ਸਿੰਘ ਨੇ ਸੁਣਾਇਆ ਫੈਸਲਾ ; ਸੁਖਬੀਰ ਸਿੰਘ ਬਾਦਲ ਤੇ ਅਕਾਲੀ ਆਗੂਆਂ ਨੂੰ ਲਗਾਈ ਗਈ ਧਾਰਮਿਕ ਸਜ਼ਾ
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਸੁਣਾਈ।
Sukhbir Singh Badal Update News : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹੀਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਬਾਰੇ ਫ਼ੈਸਲਾ ਸੁਣਾਇਆ ਗਿਆ। ਉਨ੍ਹਾਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੰਜ ਸਿੰਘ ਸਾਹਿਬਾਨਾਂ ਦੀ ਇੱਕਤਰਤਾ ਮਗਰੋਂ ਫੈਸਲਾ ਲਿਆ ਗਿਆ ਹੈ। ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲ਼ੋਂ ਸਜ਼ਾ ਸੁਣਾਇਆ ਗਿਆ।
ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਦਲ ਦੇ ਆਗੂਆਂ ਨੂੰ ਲਾਈ ਧਾਰਮਿਕ ਸਜ਼ਾ
- '3 ਦਸੰਬਰ ਨੂੰ 12 ਤੋਂ 1 ਵਜੇ ਤੱਕ ਬਾਥਰੂਮ ਸਾਫ਼ ਕਰਨਗੇ'
- 'ਫਿਰ ਇਸ਼ਨਾਨ ਕਰਕੇ ਲੰਗਰ ਘਰ 'ਚ ਬਰਤਨ ਮਾਂਜਣ ਦੀ ਲਗਾਈ ਸੇਵਾ'
- 'ਸ੍ਰੀ ਦਰਬਾਰ ਸਾਹਿਬ ਦੇ ਪ੍ਰਵੇਸ਼ ਦੁਆਰ 'ਤੇ ਸੇਵਾਦਾਰਾਂ ਦੀ ਵਰਦੀ ਪਾ ਕੇ ਗਲ 'ਚ ਤਖਤੀ ਪਾ ਕੇ ਅਤੇ ਹੱਥ 'ਚ ਬਰਛਾ ਫੜ ਕੇ 2 ਦਿਨ ਬੈਠਣਗੇ'
- ਦਮਦਮਾ ਸਾਹਿਬ, ਕੇਸਗੜ੍ਹ ਸਾਹਿਬ ਵਿਖੇ 2-2 ਦਿਨ 2 ਘੰਟੇ ਦੀ ਲਾਈ ਸੇਵਾ
ਸੁਖਬੀਰ ਸਿੰਘ ਬਾਦਲ ਨੂੰ ਸੁਣਾਈ ਗਈ ਸਜ਼ਾ
- 1 ਘੰਟਾ ਲੰਗਰ ’ਚ ਸੇਵਾ ਤੇ ਬਰਤਨ ਮਾਂਜਣ ਦੀ ਸੇਵਾ
- 1 ਘੰਟਾ ਕੀਰਤਨ ਸੁਣਨ, ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨ ਦੀ ਸੇਵਾ
- 2 ਦਿਨ ਸ੍ਰੀ ਦਰਬਾਰ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ ਤੇ ਸ੍ਰੀ ਦਮਦਮਾ ਸਾਹਿਬ ’ਚ ਵੀ ਕਰਨਗੇ ਸੇਵਾ
- ਸਜ਼ਾ ਖ਼ਤਮ ਹੋਣ ਉਪਰੰਤ 11 ਹਜ਼ਾਰ ਦੀ ਸੇਵਾ ਦੇਕੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਕਰਵਾਉਣ ਅਰਦਾਸ
- 6 ਮਹੀਨੇ ਅੰਦਰ ਸ਼੍ਰੋਮਣੀ ਅਕਾਲੀ ਦਲ ਨਵੇਂ ਡੈਲੀਗੇਟ ਬਣਾਏ
- ਨਵੇਂ ਪ੍ਰਧਾਨ ਦੀ ਪ੍ਰਕਿਰਿਆ ਅਨੁਸਾਰ ਚੋਣ ਕਰਵਾਈ ਜਾਵੇ
- ਸੁਖਬੀਰ ਸਿੰਘ ਬਾਦਲ ਸਣੇ ਹੋਰ ਲੀਡਰਾਂ ਵੱਲੋਂ ਸੌਂਪੇ ਅਸਤੀਫੇ ਪ੍ਰਵਾਨ ਕੀਤੇ ਜਾਣ
ਦੱਸ ਦਈਏ ਕਿ ਸਭ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ’ਤੇ ਸੁਣਾਇਆ ਗਿਆ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਸਰਕਾਰ ਦੌਰਾਨ ਹੋਈਆਂ ਸਾਰੀਆਂ ਗਲਤੀਆਂ ਕਬੂਲ ਕੀਤੀਆਂ। ਇਸ ਦੌਰਾਨ ਅਕਾਲੀ ਆਗੂਆਂ ਤੋਂ ਵੀ ਸਵਾਲ ਪੁੱਛੇ ਗਏ।
ਦੱਸ ਦਈਏ ਕਿ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਵੀਲ੍ਹਚੇਅਰ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਸੀ। ਜ਼ਿਕਰਯੋਗ ਹੈ ਕਿ ਸਿੰਘ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਸਮੇਤ 2007 ਤੋਂ 2017 ਤੱਕ ਕੈਬਿਨੇਟ ਦਾ ਹਿੱਸਾ ਰਹੇ ਸਿੱਖ ਮੰਤਰੀ ਵੀ ਤਲਬ ਕੀਤੇ ਗਏ ਹਨ। ਇਸ ਤੋਂ ਇਲਾਵਾ 2015 'ਚ ਐਸਜੀਪੀਸੀ ਦੀ ਅੰਤਰਿਮ ਕਮੇਟੀ ਅਤੇ ਅਕਾਲੀ ਦਲ ਦੀ ਕੋਰ ਕਮੇਟੀ ਦਾ ਹਿੱਸਾ ਰਹੇ ਸਮੂਹ ਮੈਂਬਰਾਂ ਨੂੰ ਸੱਦਿਆ ਮਾਮਲੇ 'ਚ ਸੱਦਿਆ ਗਿਆ ਸੀ।
ਇਹ ਵੀ ਪੜ੍ਹੋ : UP Farmer Protest : ਕਿਸਾਨਾਂ ਦਾ ਸੰਸਦ ਵੱਲ ਕੂਚ, ਚਿੱਲਾ-ਕਾਲਿੰਦੀ ਸਮੇਤ ਨੋਇਡਾ ਦੇ ਬਾਰਡਰਾਂ 'ਤੇ ਭਾਰੀ ਜਾਮ, ਰੂਟ ਡਾਇਵਰਟ