ਹੁਣ ਖੇਡ ਕਾਰੋਬਾਰੀਆਂ ਨੇ ਖੋਲ੍ਹਿਆ ਪੰਜਾਬ ਸਰਕਾਰ ਖਿਲਾਫ ਮੋਰਚਾ, ਇਹ ਹਨ ਮੰਗਾਂ
ਖੇਡਾਂ ਦੇ ਸ਼ਹਿਰ ਜਲੰਧਰ ’ਚ ਖੇਡ ਕਾਰੋਬਾਰੀ ਅੱਜ ਪੰਜਾਬ ਸਰਕਾਰ ਖਿਲਾਫ ਰੋਸ ਮੁਜ਼ਹਾਰਾ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਖੇਡ ਉਦਯੋਗ ਸੰਘ ਵੱਲੋਂ ਥਾਲੀ ਵਜਾਓ ਪੰਜਾਬ ਸਰਕਾਰ ਜਗਾਓ ਦੇ ਨਾਅਰੇ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਜਲੰਧਰ: ਖੇਡਾਂ ਦੇ ਸ਼ਹਿਰ ਜਲੰਧਰ ’ਚ ਖੇਡ ਕਾਰੋਬਾਰੀ ਅੱਜ ਪੰਜਾਬ ਸਰਕਾਰ ਖਿਲਾਫ ਰੋਸ ਮੁਜ਼ਹਾਰਾ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਆਪਣੀਆਂ ਮੰਗਾਂ ਨੂੰ ਲੈ ਕੇ ਖੇਡ ਉਦਯੋਗ ਸੰਘ ਵੱਲੋਂ ਥਾਲੀ ਵਜਾਓ ਪੰਜਾਬ ਸਰਕਾਰ ਜਗਾਓ ਦੇ ਨਾਅਰੇ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਜ਼ਿਲ੍ਹੇ ’ਚ ਸਪੋਰਟਸ ਮਾਰਕਿਟ ’ਚ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜੋ ਕਿ 1 ਵਜੇ ਤੱਕ ਕੀਤਾ ਜਾਵੇਗਾ।
ਖੇਡ ਉਦਯੋਗ ਸੰਘ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਵੈਟ ਟੈਕਸ ’ਚ ਵਨ ਟਾਈਮ ਸੈਟਲਮੈਂਟ ਪਾਲਿਸੀ ਲੈ ਕੇ ਆਈ ਜਾਵੇ। ਨਾਲ ਹੀ ਜੀਐਸਟੀ ਦੀ ਛਾਪੇਮਾਰੀ ਨੂੰ ਰੋਕਣ ਦੀ ਵੀ ਮੰਗ ਕੀਤੀ ਜਾ ਰਹੀ ਹੈ।
ਕਾਬਿਲੇਗੌਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗੰਵਤ ਮਾਨ ਪੰਜਾਬ ਚ ਉਦਯੋਗ ਦੇ ਵਿਕਾਸ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਕਾਰੋਬਾਰੀਆਂ ਦਾ ਸਰਕਾਰ ਖਿਲਾਫ ਰੋਸ ਮੁਜ਼ਹਾਰਾ ਦਾਅਵਿਆਂ ਦੀ ਪੋਲ ਖੋਲ੍ਹ ਰਿਹਾ ਹੈ।
-ਰਿਪੋਰਟਰ ਪਤਰਸ ਮਸੀਹ ਦੇ ਸਹਿਯੋਗ ਨਾਲ...
ਇਹ ਵੀ ਪੜ੍ਹੋ: ਨਕਾਬਪੋਸ਼ਾਂ ਨੇ ਪਿਸਤੌਲ ਦੇ ਜ਼ੋਰ 'ਤੇ ਲੁੱਟਿਆ 15 ਲੱਖ ਰੁਪਏ ਦਾ ਸੋਨਾ