Speedometer Feature: ਗੂਗਲ ਮੈਪਸ ਦੀ ਸਪੀਡੋਮੀਟਰ ਵਿਸ਼ੇਸ਼ਤਾ ਨੂੰ ਚਾਲੂ ਕਰਨ ਦਾ ਤਰੀਕਾ, ਜਾਣੋ ਇੱਥੇ

By  Amritpal Singh March 23rd 2024 05:05 AM

Google Maps: ਅੱਜਕਲ੍ਹ ਗੂਗਲ ਮੈਪਸ ਦੀ ਵਰਤੋਂ ਬਹੁਤੇ ਲੋਕ ਕਰਦੇ ਹਨ ਇਸ ਐਪ ਕਾਫ਼ੀ ਭਰੋਸੇਮੰਦ ਹੈ ਕਿਉਂਕਿ ਇਸ ਨੂੰ ਗੂਗਲ ਦੁਆਰਾ ਬਣਾਇਆ ਗਿਆ ਹੈ। ਦੱਸ ਦਈਏ ਕਿ ਇਹ ਐਪ ਫੋਨ 'ਚ ਪਹਿਲਾਂ ਤੋਂ ਹੀ ਸਥਾਪਿਤ ਹੁੰਦੀ ਹੈ ਅਤੇ ਲੋਕਾਂ ਨੂੰ ਕਿਤੇ ਵੀ ਜਾਣ ਦਾ ਰਸਤਾ ਦਿਖਾਉਣ ਲਈ ਵਰਤੀ ਜਾਂਦੀ ਹੈ। ਇਸ ਐਪ 'ਚ ਉਪਭੋਗਤਾ ਨੂੰ ਸਿਰਫ ਆਪਣਾ ਸ਼ੁਰੂਆਤੀ ਬਿੰਦੂ ਅਤੇ ਮੰਜ਼ਿਲ ਬਿੰਦੂ ਦਰਜ ਕਰਨਾ ਹੁੰਦਾ ਹੈ। ਇਸ ਤੋਂ ਬਾਅਦ ਐਪ ਉਪਭੋਗਤਾ ਨੂੰ ਦੱਸਦੀ ਹੈ ਕਿ ਉਸ ਨੂੰ ਕਿਹੜੇ ਹਾਈਵੇਅ ਤੇ ਜਾਣਾ ਚਾਹੀਦਾ ਹੈ ਅਤੇ ਕਿਹੜਾ ਮੋੜ ਲੈਣਾ ਚਾਹੀਦਾ ਹੈ। ਇਹ ਇੱਕ ਬਹੁਤ ਹੀ ਲਾਭਦਾਇਕ ਐਪ ਹੈ। ਪਰ, ਵਰਤੋਂ ਸਿਰਫ ਇਸ ਤੱਕ ਸੀਮਿਤ ਨਹੀਂ ਹੈ, ਬਲਕਿ ਇਸ 'ਚ ਹੋਰ ਵੀ ਕਈ ਵਧੀਆ ਵਿਸ਼ੇਸ਼ਤਾਵਾਂ ਹਨ, ਜੋ ਲੋਕਾਂ ਲਈ ਬਹੁਤ ਲਾਭਦਾਇਕ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਵਿਸ਼ੇਸ਼ਤਾ ਬਾਰੇ ਦੱਸਣ ਜਾ ਰਹੇ ਹਾਂ। ਜਿਸ ਰਾਹੀਂ ਤੁਹਾਨੂੰ ਇਹ ਪਤਾ ਲਗੇਗਾ ਕੀ ਤੁਹਾਨੂੰ ਕਿਹੜੇ ਹਾਈਵੇਅ 'ਤੇ ਕਿਸ ਸਪੀਡ ਲਿਮਟ ਨਾਲ ਗੱਡੀ ਚਲਾਉਂਦੀ ਚਾਹੀਦੀ ਹੈ। 
 
ਗੂਗਲ ਮੈਪਸ ਦੀ ਇਸ ਵਿਸ਼ੇਸ਼ਤਾ ਦੀ ਵਰਤੋਂ ਕਰੋ : 
ਜਿਵੇ ਤੁਸੀਂ ਜਾਣਦੇ ਹੋ ਕਿ ਕਈ ਵਾਰ ਲੋਕ ਗੱਡੀ ਚਲਾਉਂਦੇ ਸਮੇਂ ਸਪੀਡ ਲਿਮਟ ਤੋਂ ਵੱਧ ਜਾਣਦੇ ਹਨ। ਗੂਗਲ ਮੈਪਸ ਦੀ ਇੱਕ ਵਿਸ਼ੇਸ਼ਤਾ ਹੈ ਜੋ ਤੁਹਾਨੂੰ ਅਜਿਹਾ ਕਰਨ ਤੋਂ ਰੋਕਦੀ ਹੈ। ਜਿਸ ਵਿਸ਼ੇਸ਼ਤਾ ਦਾ ਨਾਂ ਸਪੀਡੋਮੀਟਰ ਹੈ। ਵੈਸੇ ਤਾਂ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਸਿਰਫ ਵਾਹਨ ਦੀ ਗਤੀ ਦੱਸਣ ਦਾ ਕੰਮ ਕਰਦਾ ਹੈ। ਪਰ ਇਹ ਇਸ ਤਰ੍ਹਾਂ ਨਹੀਂ ਹੈ। ਇਹ ਸਿਰਫ ਇੱਕ ਸਪੀਡ ਦੱਸਣ ਵਾਲੀ ਵਿਸ਼ੇਸ਼ਤਾ ਨਹੀਂ ਹੈ ਬਲਕਿ ਇਹ ਤੁਹਾਨੂੰ ਇਹ ਵੀ ਦੱਸੇਗੀ ਕਿ ਤੁਸੀਂ ਨਿਰਧਾਰਤ ਸਪੀਡ ਸੀਮਾ ਤੋਂ ਵੱਧ ਤੇਜ਼ੀ ਨਾਲ ਗੱਡੀ ਚਲਾ ਰਹੇ ਹੋ ਜਾਂ ਨਹੀਂ। ਇਸ ਨਾਲ ਤੁਸੀਂ ਟ੍ਰੈਫਿਕ ਨਿਯਮਾਂ ਨੂੰ ਤੋੜਨ ਤੋਂ ਵੀ ਬਚ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਵਿਸ਼ੇਸ਼ਤਾ ਨੂੰ ਚਾਲੂ ਕਰਨ ਦਾ ਤਰੀਕਾ 
 
ਗੂਗਲ ਮੈਪਸ ਦੀ ਸਪੀਡੋਮੀਟਰ ਵਿਸ਼ੇਸ਼ਤਾ ਨੂੰ ਚਾਲੂ ਕਰਨ ਦਾ ਤਰੀਕਾ 
ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਸਮਾਰਟਫੋਨ 'ਤੇ ਗੂਗਲ ਮੈਪਸ ਐਪ ਨੂੰ ਖੋਲ੍ਹਣਾ ਹੋਵੇਗਾ।
ਫਿਰ ਐਪ ਨੂੰ ਖੋਲ੍ਹਣ ਤੋਂ ਬਾਅਦ, ਉੱਪਰ ਸੱਜੇ ਕੋਨੇ 'ਤੇ ਆਪਣੀ ਪ੍ਰੋਫਾਈਲ ਤਸਵੀਰ ਦੇ ਵਿਕਲਪ ਨੂੰ ਚੁਣਨਾ ਹੋਵੇਗਾ।
ਇਸ ਤੋਂ ਬਾਅਦ ਇੱਕ ਮੈਨਿਊ ਓਪਨ ਹੋਵੇਗਾ, ਜਿਸ 'ਚੋ ਤੁਹਾਨੂੰ ਸੈਟਿੰਗ ਆਪਸ਼ਨ ਨੂੰ ਚੁਣਨਾ ਹੋਵੇਗਾ।
ਸੈਟਿੰਗ ਆਪਸ਼ਨ ਨੂੰ ਚੁਣਨਾ ਤੋਂ ਬਾਅਦ ਇੱਕ ਪੇਜ ਖੁੱਲੇਗਾ। ਜਿੱਥੇ ਸਕ੍ਰੀਨ ਨੂੰ ਹੇਠਾਂ ਸਕ੍ਰੋਲ ਕਰਕੇ ਨੇਵੀਗੇਸ਼ਨ ਸੈਟਿੰਗਜ਼ ਦੇ ਵਿਕਲਪ 'ਤੇ ਜਾਣਾ ਹੋਵੇਗਾ।
ਸਕ੍ਰੀਨ ਹੇਠਾਂ ਸਕ੍ਰੋਲ ਕਰਨ 'ਤੇ, ਤੁਹਾਨੂੰ ਡਰਾਈਵਿੰਗ ਵਿਕਲਪ ਨਾਮ ਦਾ ਇੱਕ ਭਾਗ ਮਿਲੇਗਾ। ਜਿਸ ਭਾਗ 'ਚੋ ਤੁਹਾਨੂੰ ਸਪੀਡੋਮੀਟਰ ਦੇ ਵਿਕਲਪ ਨੂੰ ਚੁਣਨਾ ਹੋਵੇਗਾ।
ਤੁਹਾਨੂੰ ਸਪੀਡੋਮੀਟਰ ਲਈ ਇੱਕ ਚਾਲੂ/ਬੰਦ ਬਟਨ ਵੀ ਮਿਲੇਗਾ।
ਸਪੀਡੋਮੀਟਰ ਵਿਸ਼ੇਸ਼ਤਾ ਨੂੰ ਚਾਲੂ ਕਰਨ ਲਈ ਤੁਹਾਨੂੰ ਬਟਨ ਨੂੰ ਸੱਜੇ ਪਾਸੇ ਸਲਾਈਡ ਕਰਨਾ ਹੋਵੇਗਾ।
ਇਹ ਸਪੀਡੋਮੀਟਰ ਤੁਹਾਨੂੰ ਗੱਡੀ ਚਲਾਉਂਦੇ ਸਮੇਂ ਤੁਹਾਡੀ ਅਸਲ ਗਤੀ ਦੱਸੇਗਾ ਅਤੇ ਇਹ ਤੁਹਾਨੂੰ ਇਹ ਵੀ ਦੱਸੇਗਾ ਕਿ ਤੁਸੀਂ ਸਪੀਡ ਸੀਮਾ ਨੂੰ ਤੋੜ ਰਹੇ ਹੋ ਜਾਂ ਨਹੀਂ।

Related Post