ਦਿੱਲੀ ਦੇ ਮਯੂਰ ਵਿਹਾਰ ’ਚ ਤੇਜ਼ ਰਫਤਾਰ ਦਾ ਕਹਿਰ; ਇੱਕ ਔਰਤ ਦੀ ਮੌਤ, ਕਈਆਂ ਨੂੰ ਦਰੜਿਆਂ

By  Aarti March 14th 2024 08:56 AM
ਦਿੱਲੀ ਦੇ ਮਯੂਰ ਵਿਹਾਰ ’ਚ ਤੇਜ਼ ਰਫਤਾਰ ਦਾ ਕਹਿਰ; ਇੱਕ ਔਰਤ ਦੀ ਮੌਤ, ਕਈਆਂ ਨੂੰ ਦਰੜਿਆਂ

Delhi Speeding Car: ਦਿੱਲੀ ਦੇ ਮਯੂਰ ਵਿਹਾਰ ਫੇਜ਼-3 'ਚ ਬੁੱਧਵਾਰ ਰਾਤ ਨੂੰ ਤੇਜ਼ ਰਫਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ। ਮਿਲੀ ਜਾਣਕਾਰੀ ਮੁਤਾਬਿਕ ਮਯੂਰ ਵਿਹਾਰ ’ਚ ਇੱਕ ਤੇਜ਼ ਰਫਤਾਰ ਕਾਰ ਨੇ ਬਾਜ਼ਾਰ 'ਚ ਖਰੀਦਦਾਰੀ ਕਰ ਰਹੇ ਲੋਕਾਂ ਨੂੰ ਕੁਚਲ ਦਿੱਤਾ, ਜਿਸ 'ਚ ਇਕ ਔਰਤ ਦੀ ਮੌਤ ਹੋ ਗਈ। ਜਦਕਿ ਕਈ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਹਾਦਸੇ ’ਚ ਇੱਕ ਔਰਤ ਦੀ ਮੌਤ

ਇਸ ਹਾਦਸੇ ਦੇ ਮਗਰੋਂ ਬਾਜ਼ਾਰ 'ਚ ਮੌਜੂਦ ਲੋਕਾਂ ਨੇ ਗੁੱਸੇ 'ਚ ਆ ਕੇ ਵਾਹਨ ਦੀ ਭੰਨਤੋੜ ਕੀਤੀ ਅਤੇ ਉਸ ਨੂੰ ਪਲਟ ਦਿੱਤਾ। ਇਸ ਸਾਰੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜਿਸ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਇਕ ਸਿਲਵਰ ਰੰਗ ਦੀ ਤੇਜ਼ ਰਫਤਾਰ ਕਾਰ ਨੇ ਅਚਾਨਕ ਆ ਕੇ ਸੜਕ 'ਤੇ ਖਰੀਦਦਾਰੀ ਕਰ ਰਹੇ ਲੋਕਾਂ ਨੂੰ ਕੁਚਲ ਦਿੱਤਾ। ਇੰਨਾ ਹੀ ਨਹੀਂ ਹਾਦਸੇ ਤੋਂ ਬਾਅਦ ਕਾਰ ਚਾਲਕ ਨੇ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਵੀ ਕੀਤੀ ਅਤੇ ਕਾਰ ਭਜਾ ਲਈ। ਹਾਲਾਂਕਿ ਬਾਅਦ 'ਚ ਲੋਕਾਂ ਨੇ ਉਸ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ।

ਲੋਕਾਂ ਨੇ ਕਾਰ ਚਾਲਕ ਨੂੰ ਕੀਤਾ ਪੁਲਿਸ ਹਵਾਲੇ 

ਪੁਲਿਸ ਮੁਤਾਬਕ ਇਹ ਘਟਨਾ ਰਾਤ ਸਾਢੇ 9 ਵਜੇ ਦੀ ਹੈ। ਇਸ ਹਾਦਸੇ 'ਚ 22 ਸਾਲਾ ਔਰਤ ਦੀ ਮੌਤ ਹੋ ਗਈ। ਮ੍ਰਿਤਕਾ ਦਾ ਨਾਮ ਸੀਤਾ ਦੇਵੀ ਹੈ। ਇਸ ਤੋਂ ਇਲਾਵਾ ਹਾਦਸੇ 'ਚ 7 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚ 5 ਔਰਤਾਂ ਅਤੇ 2 ਪੁਰਸ਼ ਸ਼ਾਮਲ ਹਨ। ਕਾਰ ਵਿੱਚ ਸਵਾਰ ਮੁਲਜ਼ਮ ਵੀ ਜ਼ਖ਼ਮੀ ਹੋ ਗਏ। ਉਸ ਦਾ ਇਲਾਜ ਵੀ ਚੱਲ ਰਿਹਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਹੁਣ PGI 'ਚ ਸਟੋਰ ਕੀਪਰ ਨੇ ਲਿਆ ਫਾਹਾ; 15 ਦਿਨਾਂ 'ਚ 3 ਨੇ ਕੀਤਾ ਜੀਵਨਲੀਲਾ ਸਮਾਪਤ

Related Post