ਸਿਖਸ ਆਫ਼ ਅਮਰੀਕਾ ਦੇ ਵਫ਼ਦ ਵੱਲੋਂ SGPC ਪ੍ਰਧਾਨ ਨਾਲ ਖ਼ਾਸ ਮੁਲਾਕਾਤ

By  Jasmeet Singh March 2nd 2024 07:28 PM

Sikhs of America meet SGPC president: ਸਿੱਖਸ ਆਫ ਅਮਰੀਕਾ ਦਾ ਵਫਦ ਸ਼ੁੱਕਰਵਾਰ ਨੂੰ ਐਸਜੀਪੀਸੀ ਮੁਖੀ ਨੂੰ ਮਿਲਿਆ। ਵਫ਼ਦ ਵਿੱਚ ਚੇਅਰਮੈਨ ਜਸਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਅਮਰੀਕਾ ਆ ਕੇ ਸਿੱਖਾਂ ਨੂੰ ਸਹੀ ਰਾਹ ਦਿਖਾਉਣ ਦੀ ਅਪੀਲ ਕੀਤੀ। ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਬੀਰ ਸਿੰਘ ਨੇ ਕਿਹਾ ਕਿ ਗਲਤ ਪ੍ਰਚਾਰ ਕਾਰਨ ਸ਼੍ਰੋਮਣੀ ਕਮੇਟੀ ਦੇ ਖਰਾਬ ਹੋਏ ਅਕਸ ਨੂੰ ਠੀਕ ਕਰਨ ਅਤੇ ਸਿੱਖਾਂ ਨੂੰ ਅਸਲ ਸੇਵਾ ਦੱਸਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਮਰੀਕਾ ਬੁਲਾਇਆ ਗਿਆ ਸੀ।

ਅਮਰੀਕੀ ਸਿੱਖ ਮਸਲਿਆਂ 'ਤੇ ਭਾਰਤ ਸਰਕਾਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਸ਼੍ਰੋਮਣੀ ਕਮੇਟੀ ਨਾਲ ਮੀਟਿੰਗਾਂ ਕਰਨ ਲਈ ਭਾਰਤ ਦੌਰੇ 'ਤੇ ਹਨ, ਜਿਸ ਵਿਚ ਮੁੱਖ ਮੁੱਦਾ ਪ੍ਰਵਾਸੀ ਸਿੱਖਾਂ ਨੂੰ ਅੰਮ੍ਰਿਤਸਰ ਅਤੇ ਸ੍ਰੀ ਦਰਬਾਰ ਸਾਹਿਬ ਨਾਲ ਜੋੜਨਾ ਹੈ।

ਅਮਰੀਕਾ ਆ ਕੇ ਸਿੱਖ ਮਸਲੇ ਹੱਲ ਕਰਨ ਦੀ ਬੇਨਤੀ

ਉਨ੍ਹਾਂ ਸਿੱਖ ਧਰਮ ਦੇ ਮਸਲਿਆਂ ਬਾਰੇ ਚਰਚਾ ਕੀਤੀ ਅਤੇ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਮਰੀਕਾ ਆ ਕੇ ਸਿੱਖ ਧਰਮ ਦੇ ਮਸਲਿਆਂ ਨੂੰ ਹੱਲ ਕਰਨ ਦੀ ਬੇਨਤੀ ਕੀਤੀ। NRI ਸਿੱਖ ਪੰਜਾਬ ਦੇ ਸਿੱਖ ਭਾਈਚਾਰੇ ਦੀ ਕਿਵੇਂ ਮਦਦ ਕਰ ਸਕਦੇ ਹਨ? ਸਿੱਖਾਂ ਨੂੰ ਅਮਰੀਕਾ ਵਿੱਚ ਸਿੱਖ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਖੋਲ੍ਹਣ, ਅਮਰੀਕਾ ਵਿੱਚ ਲੋਕਾਂ ਦੀ ਮਦਦ ਕਰਨ ਆਦਿ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। 

ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ। ਸ਼੍ਰੋਮਣੀ ਕਮੇਟੀ ਨੂੰ ਇਸ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਗਲਤ ਪ੍ਰਚਾਰ ਰਾਹੀਂ ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਢਾਹ ਲੱਗੀ ਹੈ, ਇਸ ਲਈ ਉਹ ਭਾਰਤ ਸਰਕਾਰ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਵੱਖ-ਵੱਖ ਥਾਵਾਂ 'ਤੇ ਪਹੁੰਚ ਕਰ ਕੇ ਸਿੱਖੀ ਦੇ ਹੱਕ 'ਚ ਗੱਲ ਕਰ ਰਹੇ ਹਨ ਤਾਂ ਜੋ ਇਸ ਨੂੰ ਠੀਕ ਕੀਤਾ ਜਾ ਸਕੇ ਅਤੇ ਸੰਗਤਾਂ ਨੂੰ ਦੱਸਿਆ ਜਾ ਸਕਦਾ ਹੈ।

ਇਹ ਖ਼ਬਰਾਂ ਵੀ ਪੜ੍ਹੋ:

Related Post