South Korean President Yoon Arrested : ਦੱਖਣੀ ਕੋਰੀਆ ਵਿੱਚ ਹਾਈ ਵੋਲਟੇਜ ਡਰਾਮਾ; ਪੁਲਿਸ ਨੇ ਯੂਨ ਸੂਕ ਯੇਓਲ ਨੂੰ ਇੰਝ ਕੀਤਾ ਗ੍ਰਿਫਤਾਰ, ਜਾਣੋ ਕੀ ਹੈ ਮਾਮਲਾ

ਪੁਲਿਸ ਵੱਲੋਂ ਯੇਓਲ ਨੂੰ ਗ੍ਰਿਫ਼ਤਾਰ ਕਰਨ ਦੀ ਇਹ ਦੂਜੀ ਕੋਸ਼ਿਸ਼ ਸੀ। ਇਸ ਤੋਂ ਪਹਿਲਾਂ ਵੀ ਸੁਰੱਖਿਆ ਗਾਰਡਾਂ ਨੇ ਸਾਬਕਾ ਰਾਸ਼ਟਰਪਤੀ ਯੇਓਲ ਨੂੰ ਗ੍ਰਿਫਤਾਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ, ਰੁਕਾਵਟ ਦੇ ਬਾਵਜੂਦ, ਉਸਨੂੰ ਗ੍ਰਿਫਤਾਰ ਕਰ ਲਿਆ ਗਿਆ।

By  Aarti January 15th 2025 08:53 AM

South Korean President Yoon Arrested : ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ 'ਚ ਰਾਸ਼ਟਰਪਤੀ ਯੂਨ ਸੁਕ ਯੇਓਲ ਦੇ ਸੁਰੱਖਿਆ ਗਾਰਡ ਅਤੇ ਕਾਨੂੰਨ ਏਜੰਸੀਆਂ ਦੇ ਅਧਿਕਾਰੀ ਆਹਮੋ-ਸਾਹਮਣੇ ਹੋ ਗਏ। ਇਹ ਟਕਰਾਅ ਉਦੋਂ ਹੋਇਆ ਜਦੋਂ ਜਾਂਚ ਅਧਿਕਾਰੀ ਉਸਨੂੰ ਗ੍ਰਿਫਤਾਰ ਕਰਨ ਲਈ ਯੇਓਲ ਦੇ ਘਰ ਗਏ।

ਪੁਲਿਸ ਵੱਲੋਂ ਯੇਓਲ ਨੂੰ ਗ੍ਰਿਫ਼ਤਾਰ ਕਰਨ ਦੀ ਇਹ ਦੂਜੀ ਕੋਸ਼ਿਸ਼ ਸੀ। ਇਸ ਤੋਂ ਪਹਿਲਾਂ ਵੀ ਸੁਰੱਖਿਆ ਗਾਰਡਾਂ ਨੇ ਸਾਬਕਾ ਰਾਸ਼ਟਰਪਤੀ ਯੇਓਲ ਨੂੰ ਗ੍ਰਿਫਤਾਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ, ਰੁਕਾਵਟ ਦੇ ਬਾਵਜੂਦ, ਉਸਨੂੰ ਗ੍ਰਿਫਤਾਰ ਕਰ ਲਿਆ ਗਿਆ।

ਆਪਣੇ ਨਿਵਾਸ 'ਤੇ ਸੀ ਯੇਓਲ 

ਯੇਓਲ ਪਿਛਲੇ ਕਈ ਹਫ਼ਤਿਆਂ ਤੋਂ ਆਪਣੇ ਹੈਨਮ ਡੋਂਗ ਦੇ ਘਰ ਲੁਕੇ ਹੋਏ ਸੀ। ਉਨ੍ਹਾਂ ਨੂੰ ਫੜਨ ਲਈ ਇੱਕ ਹਜ਼ਾਰ ਤੋਂ ਵੱਧ ਜਾਂਚਕਰਤਾ ਅਤੇ ਪੁਲਿਸ ਅਧਿਕਾਰੀ ਤਾਇਨਾਤ ਕੀਤੇ ਗਏ ਸੀ। ਯੇਓਲ ਨੇ ਦੱਖਣੀ ਕੋਰੀਆ ਵਿੱਚ ਮਾਰਸ਼ਲ ਲਾਅ ਲਾਗੂ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਦੇਸ਼ ਭਰ 'ਚ ਉਨ੍ਹਾਂ ਦੇ ਖਿਲਾਫ ਪ੍ਰਦਰਸ਼ਨ ਹੋਏ ਸਨ। ਲੋਕ ਸੜਕਾਂ 'ਤੇ ਨਿਕਲ ਆਏ ਅਤੇ ਵਿਰੋਧੀ ਧਿਰ ਨੇ ਸੰਸਦ 'ਚ ਦਾਖਲ ਹੋ ਕੇ ਇਸ ਦੇ ਖਿਲਾਫ ਵੋਟਿੰਗ ਕੀਤੀ ਸੀ। ਬਾਅਦ ਵਿੱਚ ਯੇਓਲ ਨੇ ਇਸ ਲਈ ਮੁਆਫੀ ਮੰਗੀ।

ਇਹ ਵੀ ਪੜ੍ਹੋ : Indonesian President Prabowo Subianto : ਗਣਤੰਤਰ ਦਿਵਸ 'ਤੇ ਮੁੱਖ ਮਹਿਮਾਨ ਹੋਣਗੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ! ਭਾਰਤ ਤੋਂ ਬਾਅਦ ਨਹੀਂ ਜਾਣਗੇ ਪਾਕਿਸਤਾਨ

Related Post