Sonakshi Sinha ਨੇ ਖਰੀਦਿਆ ਆਪਣਾ ਨਵਾਂ ਘਰ, ਦਿਖਾਈ ਲਗਜ਼ਰੀ ਫਲੈਟ ਦੀ ਪਹਿਲੀ ਝਲਕ

ਸੋਨਾਕਸ਼ੀ ਸਿਨਹਾ ਨੇ ਮੁੰਬਈ 'ਚ ਨਵਾਂ ਘਰ ਖਰੀਦਿਆ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

By  Ramandeep Kaur May 31st 2023 01:04 PM -- Updated: May 31st 2023 01:08 PM

Sonakshi Sinha New House: ਇਸ ਤੋਂ ਪਹਿਲਾਂ 2021 'ਚ ਸੋਨਾਕਸ਼ੀ ਨੇ ਬਾਂਦਰਾ 'ਚ ਵੀ ਇੱਕ ਘਰ ਖਰੀਦਿਆ ਸੀ। ਸੋਨਾਕਸ਼ੀ ਸਿਨਹਾ ਨੇ ਮੁੰਬਈ 'ਚ ਬ੍ਰਾਂਡ ਨਿਊ ਅਪਾਰਟਮੈਂਟ ਖਰੀਦਿਆ ਹੈ। ਉਸ ਨੇ ਆਪਣੇ ਨਵੇਂ ਘਰ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।

ਸੋਨਾਕਸ਼ੀ ਦੀਆਂ ਤਸਵੀਰਾਂ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਹੁਣ ਮਲਟੀਫਲੋਰ ਸੀ-ਫੇਸਿੰਗ ਫਲੈਟ 'ਚ ਰਹਿਣ ਦੀ ਤਿਆਰੀ ਕਰ ਰਹੀ ਹੈ। ਉਸ ਨੇ ਆਪਣੇ ਲੀਵਿੰਗ ਰੂਮ ਦੀਆਂ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਫਰਨੀਚਰ ਅਤੇ ਹੋਰ ਸਮਾਨ ਪਲਾਸਟਿਕ ਨਾਲ ਢੱਕਿਆ ਦਿਖਾਈ ਦੇ ਰਿਹਾ ਹੈ। ਉਹ ਆਪਣੇ ਨਵੇਂ ਅਪਾਰਟਮੈਂਟ 'ਚ ਆਪਣਾ ਨਵਾਂ ਫਰਨੀਚਰ ਸਥਾਪਤ ਕਰਦੀ ਨਜ਼ਰ ਆ ਰਹੀ ਹੈ।


ਘਰ ਦੀਆਂ ਤਸਵੀਰਾਂ ਪੋਸਟ ਕਰਦੇ ਹੋਏ, ਸੋਨਾਕਸ਼ੀ ਨੇ ਲਿਖਿਆ, "ਸਿਰ ਪੌਦਿਆਂ, ਭਾਂਡਿਆਂ, ਲਾਈਟਾਂ, ਗੱਦੇ, ਪਲੇਟਾਂ, ਕੁਸ਼ਨਾਂ, ਕੁਰਸੀਆਂ, ਮੇਜ਼ਾਂ, ਚਮਚੇ, ਸਿੰਕ ਅਤੇ ਡੱਬਿਆਂ ਨਾਲ ਘੁੰਮ ਰਿਹਾ ਹੈ ... ਘਰ ਬਣਾਉਣਾ ਆਸਾਨ ਨਹੀਂ ਹੈ !!!'


ਦੱਸ ਦਈਏ ਕਿ ਇਸ ਤੋਂ ਪਹਿਲਾਂ ਸਾਲ 2021 'ਚ ਸੋਨਾਕਸ਼ੀ ਸਿਨਹਾ ਨੇ ਬਾਂਦਰਾ 'ਚ ਇੱਕ 4BHK ਘਰ ਖਰੀਦਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਦਾ ਜੁਹੂ 'ਚ ਵੀ ਇੱਕ ਅਪਾਰਟਮੈਂਟ ਹੈ ਜਿਸ 'ਚ ਉਨ੍ਹਾਂ ਦੇ ਪਿਤਾ ਸ਼ਤਰੂਘਨ ਸਿਨਹਾ ਅਤੇ ਮਾਂ ਪੂਨਮ ਸਿਨਹਾ ਰਹਿੰਦੇ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਸੋਨਾਕਸ਼ੀ ਦੀ ਨਵੀਂ ਵੈੱਬ ਸੀਰੀਜ਼ ਦਹਾੜ ਰਿਲੀਜ਼ ਹੋਈ ਹੈ, ਜਿਸ ਨੂੰ ਲੈ ਕੇ ਉਹ ਸੁਰਖੀਆਂ 'ਚ ਹੈ। ਇਸ ਸੀਰੀਜ਼ ਦਾ ਨਿਰਦੇਸ਼ਨ ਰੀਮਾ ਕਾਗਤੀ ਅਤੇ ਰੁਚਿਕਾ ਓਬਰਾਏ ਨੇ ਕੀਤਾ ਹੈ।

Related Post