Son Brutally Beat His Mother : 85 ਸਾਲਾਂ ਬਜ਼ੁਰਗ ਮਾਂ ਲਈ ਹੈਵਾਨ ਬਣਿਆ ਕਲਯੁੱਗੀ ਪੁੱਤ, ਕੁੱਟਮਾਰ ਮਗਰੋਂ ਘੜੀਸਦੇ ਹੋਏ ਘਰੋਂ ਕੱਢਿਆ ਬਾਹਰ, ਦੇਖੋ ਵੀਡੀਓ

ਰਾਏਕੋਟ ’ਚ ਕਲਯੁੱਗੀ ਪੁੱਤ ਨੇ ਆਪਣੀ ਪਤਨੀ ਦੇ ਨਾਲ ਮਿਲਕੇ ਬਜ਼ੁਰਗ ਮਾਂ ਦੇ ਨਾਲ ਕੁੱਟਮਾਰ ਕੀਤੀ ਹੈ। ਜਿਸਦੀ ਤਸਵੀਰਾਂ ਘਰ ’ਚ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈਆਂ ਹਨ।

By  Aarti April 3rd 2025 10:54 AM
Son Brutally Beat His Mother :  85 ਸਾਲਾਂ ਬਜ਼ੁਰਗ ਮਾਂ ਲਈ ਹੈਵਾਨ ਬਣਿਆ ਕਲਯੁੱਗੀ ਪੁੱਤ, ਕੁੱਟਮਾਰ ਮਗਰੋਂ ਘੜੀਸਦੇ ਹੋਏ ਘਰੋਂ ਕੱਢਿਆ ਬਾਹਰ, ਦੇਖੋ ਵੀਡੀਓ

Son Brutally Beat His Mother : ਅੱਜ ਦੇ ਸਮੇਂ ’ਚ ਖ਼ੂਨ ਇਸ ਕਦਰ ਚਿੱਟਾ ਹੁੰਦਾ ਜਾ ਰਿਹਾ ਹੈ ਕਿ ਲੋਕਾਂ ’ਚ ਰਿਸ਼ਤੇ ਸਣੇ ਇਨਸਾਨੀਅਤ ਵੀ ਖਤਮ ਹੁੰਦੀ ਜਾ ਰਹੀ ਹੈ। ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਲਯੁੱਗੀ ਪੁੱਤ ਨੇ ਆਪਣੀ ਪਤਨੀ ਦੇ ਨਾਲ ਮਿਲਕੇ ਬਜ਼ੁਰਗ ਮਾਂ ਦੇ ਨਾਲ ਕੁੱਟਮਾਰ ਕੀਤੀ ਹੈ। ਜਿਸਦੀ ਤਸਵੀਰਾਂ ਘਰ ’ਚ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈਆਂ ਹਨ। 

ਮਿਲੀ ਜਾਣਕਾਰੀ ਮੁਤਾਬਿਕ ਰਾਏਕੋਟ ’ਚ ਇੱਕ ਵਿਅਕਤੀ ਨੇ ਆਪਣੀ 85 ਸਾਲਾਂ ਮਾਂ ਦੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਸ਼ਖਸ ਬਜ਼ੁਰਗ ਮਾਂ ਨਾਲ ਕੁੱਟਮਾਰ ਕਰਦਾ ਹੈ ਇਸ ਤੋਂ ਬਾਅਦ ਉਸਨੂੰ ਘੜੀਸਦੇ ਹੋਏ ਵੀ ਲੈ ਕੇ ਗਿਆ। ਹਾਲਾਂਕਿ ਪੁਲਿਸ ਨੇ ਦੋਵੇਂ ਪਤੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ।  

ਮੁਲਜ਼ਮ ਸ਼ਖਸ ਨੇ ਕਿਹਾ ਕਿ ਉਸਨੇ ਜੋ ਵੀ ਕੀਤਾ ਗਲਤ ਕੀਤਾ। ਦੂਜੇ ਪਾਸੇ ਪੁਲਿਸ ਨੇ ਮਾਮਲੇ ਸਬੰਧੀ ਕਿਹਾ ਕਿ ਜਸਬੀਰ ਸਿੰਘ  ਨਾਂ ਦਾ ਸ਼ਖਸ ਆਪਣੀ ਪਤਨੀ ਨਾਲ ਮਿਲ ਕੇ ਆਪਣੀ ਮਾਂ ਨੂੰ ਕੁੱਟਦਾ ਸੀ ਜਿਸਦੀ ਵੀਡੀਓ ਨੂੰ ਉਸਦੀ ਹੀ ਭੈਣ ਨੇ ਸੇਵਾ ਕੇਂਦਰ ਵਾਲਿਆਂ ਨੂੰ ਭੇਜ ਦਿੱਤੀ। ਜਿਸ ਤੋਂ ਬਾਅਦ ਜਿਵੇਂ ਹੀ ਇਸ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ। 

ਇਹ ਵੀ ਪੜ੍ਹੋ : Punjab Bus Stands to Shut : ਪੰਜਾਬ ਦੇ ਸਰਕਾਰੀ ਬੱਸਾਂ ’ਚ ਸਫਰ ਕਰਨ ਵਾਲਿਆਂ ਲਈ ਵੱਡੀ ਖ਼ਬਰ; ਬੱਸ ਸਟੈਂਡ ਰਹਿਣਗੇ ਬੰਦ

Related Post