Independence Day Special : ਕੁਝ ਇਸ ਤਰ੍ਹਾਂ ਮਨਾਇਆ ਗਿਆ ਸੀ ਭਾਰਤ ਦੇ ਪਹਿਲੇ ਸੁਤੰਤਰਤਾ ਦਿਵਸ ਦਾ ਜਸ਼ਨ, ਵੇਖੋ ਤਸਵੀਰਾਂ

ਕੁਝ ਇਸ ਤਰ੍ਹਾਂ ਮਨਾਇਆ ਗਿਆ ਸੀ ਭਾਰਤ ਦੇ ਪਹਿਲੇ ਸੁਤੰਤਰਤਾ ਦਿਵਸ ਦਾ ਜਸ਼ਨ, ਵੇਖੋ ਤਸਵੀਰਾਂ...

By  Dhalwinder Sandhu August 9th 2024 05:13 PM

independence day 2024 : 15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ ਸੀ। ਸੁਤੰਤਰਤਾ ਦਿਵਸ ਸੱਚੇ ਦੇਸ਼ ਭਗਤਾਂ ਲਈ ਬਹੁਤ ਮਹੱਤਵਪੂਰਨ ਹੈ। ਆਜ਼ਾਦੀ ਦਿਵਸ ਸਾਨੂੰ 200 ਸਾਲਾਂ ਦੇ ਬ੍ਰਿਟਿਸ਼ ਸ਼ਾਸਨ ਤੋਂ ਬਾਅਦ ਮਿਲੀ ਆਜ਼ਾਦੀ ਅਤੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਦੀ ਯਾਦ ਦਿਵਾਉਂਦਾ ਹੈ। ਕੁਝ ਇਸ ਤਰ੍ਹਾਂ ਮਨਾਇਆ ਗਿਆ ਸੀ ਭਾਰਤ ਦੇ ਪਹਿਲੇ ਸੁਤੰਤਰਤਾ ਦਿਵਸ ਦਾ ਜਸ਼ਨ, ਵੇਖੋ ਤਸਵੀਰਾਂ...

ਲਾਰਡ ਮਾਊਂਟਬੈਟਨ ਨੇ 2 ਜੂਨ 1947 ਨੂੰ ਵਾਇਸਰਾਏ ਹਾਊਸ, ਨਵੀਂ ਦਿੱਲੀ ਵਿਖੇ ਭਾਰਤੀ ਨੇਤਾਵਾਂ ਨਾਲ ਭਾਰਤ ਦੀ ਵੰਡ ਅਤੇ ਸੱਤਾ ਦੇ ਤਬਾਦਲੇ ਦੀ ਆਪਣੀ ਯੋਜਨਾ ਬਾਰੇ ਚਰਚਾ ਕੀਤੀ। ਇਸ ਤੋਂ ਬਾਅਦ, ਆਲ ਇੰਡੀਆ ਕਾਂਗਰਸ ਕਮੇਟੀ ਨੇ ਨਵੀਂ ਦਿੱਲੀ ਵਿੱਚ 15 ਜੂਨ 1947 ਨੂੰ ਭਾਰਤ ਦੀ ਵੰਡ ਲਈ ਵੋਟ ਦਿੱਤੀ। ਜਵਾਹਰ ਲਾਲ ਨਹਿਰੂ, ਗੋਵਿੰਦ ਬੱਲਭ ਪੰਤ ਅਤੇ ਡਾ. ਰਾਜੇਂਦਰ ਪ੍ਰਸਾਦ ਇੱਥੇ ਨਜ਼ਰ ਆਉਂਦੇ ਹਨ।

ਇੱਥੇ ਜਵਾਹਰ ਲਾਲ ਨਹਿਰੂ 14-15 ਅਗਸਤ 1947 ਨੂੰ ਭਾਰਤ ਦੀ ਸੰਵਿਧਾਨ ਸਭਾ ਵਿੱਚ 'Tryst with Destiny' ਭਾਸ਼ਣ ਦੇ ਰਹੇ ਹਨ।

ਇਸ ਤਸਵੀਰ ਵਿੱਚ ਜਵਾਹਰ ਲਾਲ ਨਹਿਰੂ 15 ਅਗਸਤ 1947 ਨੂੰ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਦੇ ਨਜ਼ਰ ਆ ਰਹੇ ਹਨ।

ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਨੇ 15 ਅਗਸਤ 1947 ਨੂੰ ਸਰਦਾਰ ਵੱਲਭ ਭਾਈ ਪਟੇਲ ਨੂੰ ਭਾਰਤ ਦੇ ਉਪ ਪ੍ਰਧਾਨ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁਕਾਈ।

ਇਸ ਤਲਵੀਰ ਵਿੱਚ ਸਾਊਥ ਬਲਾਕ, ਨਵੀਂ ਦਿੱਲੀ ਦੇ ਸਾਹਮਣੇ ਸੁਤੰਤਰਤਾ ਦਿਵਸ ਦਾ ਜਸ਼ਨ ਦੇਖਿਆ ਜਾ ਸਕਦਾ ਹੈ।

ਪ੍ਰਿੰਸ ਪਾਰਕ (ਹੁਣ ਅਗਸਤ ਕ੍ਰਾਂਤੀ ਮੈਦਾਨ), ਨਵੀਂ ਦਿੱਲੀ ਦੇ ਸਾਹਮਣੇ ਸੁਤੰਤਰਤਾ ਦਿਵਸ ਦਾ ਜਸ਼ਨ।

ਸੰਸਦ ਭਵਨ, ਨਵੀਂ ਦਿੱਲੀ ਦੇ ਸਾਹਮਣੇ ਆਜ਼ਾਦੀ ਦਿਵਸ ਸਮਾਰੋਹ ਦਾ ਆਯੋਜਨ ਕੀਤਾ ਗਿਆ।

ਲਾਰਡ ਮਾਊਂਟਬੈਟਨ ਅਤੇ ਲੇਡੀ ਮਾਊਂਟਬੈਟਨ ਵਾਇਸਰਾਏ ਦੇ ਘਰ (ਰਾਸ਼ਟਰਪਤੀ ਭਵਨ), ਨਵੀਂ ਦਿੱਲੀ ਛੱਡਦੇ ਹੋਏ।

ਜਵਾਹਰ ਲਾਲ ਨਹਿਰੂ ਇੰਡੀਆ ਗੇਟ, ਨਵੀਂ ਦਿੱਲੀ ਵਿਖੇ ਤਿੰਨ ਹਥਿਆਰਬੰਦ ਸੈਨਾਵਾਂ ਦੀ ਸਲਾਮੀ ਲੈਂਦੇ ਹੋਏ। ਤਸਵੀਰ ਵਿੱਚ ਰੱਖਿਆ ਮੰਤਰੀ ਬਲਦੇਵ ਸਿੰਘ ਵੀ ਹਨ।

ਰਾਜਪਥ 'ਤੇ ਹਥਿਆਰਬੰਦ ਬਲਾਂ ਦੀ ਪਰੇਡ। 16 ਅਗਸਤ 1947 ਨੂੰ ਲਾਲ ਕਿਲੇ, ਦਿੱਲੀ ਵਿਖੇ ਜਵਾਹਰ ਲਾਲ ਨਹਿਰੂ ਦੁਆਰਾ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਸੀ।

ਇਹ ਵੀ ਪੜ੍ਹੋ: Rare Photos : ਮਾਤਾ-ਪਿਤਾ ਤੋਂ ਲੈ ਕੇ ਦਾਦਾ-ਦਾਦੀ ਤੇ ਚਾਚੇ ਤੱਕ, ਦੇਖੋ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦੀਆਂ ਅਸਲ ਤਸਵੀਰਾਂ

Related Post