ਸ਼੍ਰੀ ਹੇਮਕੁੰਟ ਸਾਹਿਬ ਦੇ ਰਸਤੇ 'ਚੋਂ ਬਰਫ਼ ਹਟਾਉਣ ਦੀ ਸੇਵਾ ਲਈ ਜਵਾਨ ਰਵਾਨਾ

ਸਵੇਰੇ ਗੁਰਦੁਆਰਾ ਗੋਵਿੰਦ ਘਾਟ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਕਰਨ ਉਪਰੰਤ ਗੁਰਦੁਆਰਾ ਟਰੱਸਟ ਦੇ ਮੁੱਖ ਪ੍ਰਬੰਧਕ ਸੇਵਾ ਸਿੰਘ ਵੱਲੋਂ ਪਹਿਲੀ ਟੁਕੜੀ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੂੰ ਰਵਾਨਾ ਕੀਤਾ ਗਿਆ।

By  KRISHAN KUMAR SHARMA April 21st 2024 10:15 AM

Shri Hemkunt Sahib Yatra: ਸ੍ਰੀ ਹੇਮਕੁੰਟ ਸਾਹਿਬ 2024 ਦੀ ਯਾਤਰਾ ਇਸ ਸਾਲ 25 ਮਈ ਤੋਂ ਸ਼ੁਰੂ ਹੋ ਰਹੀ ਹੈ। ਯਾਤਰਾ ਦੀ ਤਿਆਰੀ 'ਚ ਮੁੱਖ ਕੰਮ ਯਾਤਰਾ ਮਾਰਗ ਤੋਂ ਬਰਫ਼ ਹਟਾਉਣਾ ਹੈ। ਇਹ ਸੇਵਾ ਸ਼ੁਰੂ ਤੋਂ ਹੀ ਭਾਰਤੀ ਫੌਜ (Indian Army) ਵੱਲੋਂ ਰਵਾਇਤੀ ਤੌਰ 'ਤੇ ਨਿਭਾਈ ਜਾਂਦੀ ਰਹੀ ਹੈ। ਐਤਵਾਰ ਨੂੰ ਬ੍ਰਿਗੇਡ ਕਮਾਂਡਰ ਬ੍ਰਿਗੇਡੀਅਰ ਐਮਐਸ ਢਿੱਲੋਂ ਦੇ ਹੁਕਮਾਂ ਅਨੁਸਾਰ 418 ਸੁਤੰਤਰ ਇੰਜਨੀਅਰਿੰਗ ਕੋਰ ਦੇ ਓਸੀ ਕਰਨਲ ਸੁਨੀਲ ਯਾਦਵ ਨੇ ਹਰਸੇਵਕ ਸਿੰਘ ਅਤੇ ਪ੍ਰਮੋਦ ਕੁਮਾਰ ਦੀ ਅਗਵਾਈ ਵਿੱਚ ਬਰਫ਼ ਹਟਾਉਣ ਦੀ ਸੇਵਾ ਲਈ ਫੌਜ ਦੇ ਜਵਾਨ ਭੇਜੇ।

ਅੱਜ ਸਵੇਰੇ ਗੁਰਦੁਆਰਾ ਗੋਵਿੰਦ ਘਾਟ (Gurdwara Govind Ghat) ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਕਰਨ ਉਪਰੰਤ ਗੁਰਦੁਆਰਾ ਟਰੱਸਟ ਦੇ ਮੁੱਖ ਪ੍ਰਬੰਧਕ ਸੇਵਾ ਸਿੰਘ ਵੱਲੋਂ ਪਹਿਲੀ ਟੁਕੜੀ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੂੰ ਰਵਾਨਾ ਕੀਤਾ ਗਿਆ। ਦੱਸ ਦਈਏ ਕਿ 19 ਮਾਰਚ ਨੂੰ ਚੋਣਾਂ ਕਾਰਨ ਇਹ ਕੰਮ ਹਫਤਾ ਪੱਛੜ ਗਿਆ ਹੈ।

ਇਨ੍ਹਾਂ ਥਾਂਵਾਂ 'ਤੇ ਹਟਾਈ ਜਾਵੇਗੀ ਬਰਫ਼

ਇਹ ਜਥਾ ਭਲਕੇ ਘਾਗੜੀਆ ਤੋਂ ਸ੍ਰੀ ਹੇਮਕੁੰਟ ਸਾਹਿਬ ਮਾਰਗ ਤੱਕ ਬਰਫ ਹਟਾਉਣ ਦਾ ਕੰਮ ਕਰੇਗਾ, ਬਰਫ ਕੱਟਣ ਸਮੇਂ ਘਗੜੀਆ ਗੁਰਦੁਆਰੇ ਵਿਖੇ ਅੱਧਾ ਰਸਤਾ ਰੋਕਿਆ ਜਾਂਦਾ ਹੈ ਅਤੇ ਅੱਧਾ ਕੰਮ ਕਰਨ ਤੋਂ ਬਾਅਦ ਰਾਤ ਨੂੰ ਇੱਥੇ ਹੀ ਅਰਾਮ ਕੀਤਾ ਜਾਂਦਾ ਹੈ। ਭਾਰਤੀ ਫੌਜ ਦੇ ਜਵਾਨਾਂ ਨੇ ਪੂਰਾ ਭਰੋਸਾ ਜਤਾਇਆ ਹੈ ਕਿ ਯਾਤਰਾ ਤੋਂ ਪਹਿਲਾਂ 35 ਫੌਜੀ ਅਤੇ ਸੇਵਾਦਾਰ ਇਸ ਜ਼ਿੰਮੇਵਾਰੀ ਨੂੰ ਪੂਰਾ ਕਰ ਰਹੇ ਹਨ।

ਸ਼ਰਧਾਲੂਆਂ ਦੇ ਪਹਿਲੇ ਜੱਥੇ ਨੂੰ 22 ਮਈ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਰਿਸ਼ੀਕੇਸ਼ ਗੁਰਦੁਆਰੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਵੱਲੋਂ ਬੜੀ ਧੂਮਧਾਮ ਨਾਲ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ, ਜਿਸ ਦਾ ਵਿਸ਼ਵ ਭਰ ਵਿੱਚ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।

Related Post