Jammu Kashmir : ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਅੱਤਵਾਦੀ ਹਮਲਾ, 1 ਜਵਾਨ ਸ਼ਹੀਦ, ਮੇਜਰ ਸਮੇਤ 4 ਜਵਾਨ ਜ਼ਖਮੀ

ਜ਼ਖਮੀ ਜਵਾਨਾਂ ਨੂੰ ਮੌਕੇ ਤੋਂ ਬਾਹਰ ਕੱਢਿਆ ਗਿਆ ਅਤੇ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪਿਛਲੇ ਇੱਕ ਮਹੀਨੇ ਵਿੱਚ ਕੁਪਵਾੜਾ ਵਿੱਚ ਇਹ ਚੌਥੀ ਦਹਿਸ਼ਤੀ ਘਟਨਾ ਹੈ।

By  Aarti July 27th 2024 11:41 AM

Jammu Kashmir : ਜੰਮੂ-ਕਸ਼ਮੀਰ ਦੇ ਕੰਟਰੋਲ ਰੇਖਾ ਨੇੜੇ ਕੁਪਵਾੜਾ ਜ਼ਿਲੇ 'ਚ ਅੱਜ ਸਵੇਰੇ ਫੌਜ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ 'ਚ ਇਕ ਜਵਾਨ ਸ਼ਹੀਦ ਹੋ ਗਿਆ ਹੈ, ਇਸ ਦੇ ਨਾਲ ਹੀ ਇਕ ਮੇਜਰ ਸਮੇਤ ਤਿੰਨ ਹੋਰ ਜਵਾਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਸ ਮੁਕਾਬਲੇ 'ਚ ਇਕ ਅੱਤਵਾਦੀ ਦੇ ਵੀ ਮਾਰੇ ਜਾਣ ਦੀ ਖਬਰ ਹੈ।

ਜ਼ਖਮੀ ਜਵਾਨਾਂ ਨੂੰ ਮੌਕੇ ਤੋਂ ਬਾਹਰ ਕੱਢਿਆ ਗਿਆ ਅਤੇ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪਿਛਲੇ ਇੱਕ ਮਹੀਨੇ ਵਿੱਚ ਕੁਪਵਾੜਾ ਵਿੱਚ ਇਹ ਚੌਥੀ ਦਹਿਸ਼ਤੀ ਘਟਨਾ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਜਵਾਨ ਮੁੱਛਲ ਸੈਕਟਰ ਦੇ ਕੁਮਕੜੀ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾ ਰਹੇ ਸਨ ਜਦੋਂ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਫੌਜ ਨੂੰ ਕੁਮਕੜੀ ਇਲਾਕੇ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਜਵਾਨਾਂ ਨੇ ਇਹ ਤਲਾਸ਼ੀ ਮੁਹਿੰਮ ਚਲਾਈ। 

ਫੌਜ ਵੱਲੋਂ ਹੋਰ ਜਵਾਨ ਭੇਜ ਕੇ ਇਨ੍ਹਾਂ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਰੱਖਿਆ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨੀ ਬੈਟ (ਬਾਰਡਰ ਐਕਸ਼ਨ ਟੀਮ) ਦੀ ਟੀਮ ਇਸ ਹਮਲੇ 'ਚ ਸ਼ਾਮਲ ਹੈ। ਹਮਲੇ ਵਿਚ ਸ਼ਾਮਲ ਬੀਏਟੀ ਟੀਮ ਵਿਚ ਪਾਕਿਸਤਾਨ ਦੀ ਨਿਯਮਤ ਸੈਨਾ ਦੇ ਸਿਪਾਹੀ ਹੋਣ ਦਾ ਸ਼ੱਕ ਹੈ, ਜਿਸ ਵਿਚ ਐਸਐਸਜੀ ਕਮਾਂਡੋ ਵੀ ਸ਼ਾਮਲ ਹਨ ਜੋ ਅੱਤਵਾਦੀ ਸੰਗਠਨਾਂ ਨਾਲ ਮਿਲ ਕੇ ਕੰਮ ਕਰਦੇ ਹਨ।

ਇਹ ਵੀ ਪੜ੍ਹੋ: Amritsar News : ਸਰਹੱਦ 'ਤੇ ਫੜਿਆ ਪਾਕਿਸਤਾਨੀ ਘੁਸਪੈਠੀਆ, ਮੋਬਾਈਲ ਤੇ ਪੈਨ ਡਰਾਈਵ ਬਰਾਮਦ

Related Post