Surya Grahan 2024 : ਇਸ ਦਿਨ ਲੱਗੇਗਾ ਸਾਲ ਦਾ ਦੂਜਾ ਸੂਰਜ ਗ੍ਰਹਿਣ? ਜਾਣੋ ਸਮਾਂ ਅਤੇ ਸੂਤਕ ਕਾਲ

Surya Grahan 2024 : ਇਹ ਗ੍ਰਹਿਣ ਬਹੁਤ ਲੰਬਾ ਹੋਵੇਗਾ ਅਤੇ ਇਸ ਦੀ ਮਿਆਦ ਲਗਭਗ 6 ਘੰਟੇ ਹੋਵੇਗੀ। ਵੈਸੇ ਤਾਂ ਸਾਲ ਦਾ ਦੂਜਾ ਸੂਰਜ ਗ੍ਰਹਿਣ ਵੀ ਭਾਰਤ 'ਚ ਨਹੀਂ ਦਿਖਾਈ ਦੇਵੇਗਾ, ਕਿਉਂਕਿ ਇਹ ਗ੍ਰਹਿਣ (solar eclipse) ਰਾਤ ਨੂੰ ਲੱਗੇਗਾ।

By  KRISHAN KUMAR SHARMA June 2nd 2024 08:40 AM

Surya Grahan 2024 : ਤੁਸੀਂ ਅਕਸਰ ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ ਬਾਰੇ ਸੁਣਿਆ ਹੋਵੇਗਾ। ਅਜਿਹੇ ਜਦੋਂ ਪੂਰਨ ਗ੍ਰਹਿਣ ਲੱਗਦਾ ਹੈ, ਤਾਂ ਉਹ ਦ੍ਰਿਸ਼ ਦੇਖਣ ਨੂੰ ਸ਼ਾਨਦਾਰ ਹੁੰਦਾ ਹੈ। ਇਹ ਖਗੋਲੀ ਘਟਨਾ ਧਾਰਮਿਕ ਅਤੇ ਵਿਗਿਆਨਕ ਤੌਰ 'ਤੇ ਵੀ ਬਹੁਤ ਮਹੱਤਵਪੂਰਨ ਹੁੰਦੀ ਹੈ। ਜਿਵੇ ਤੁਸੀਂ ਜਾਣਦੇ ਹੋ ਕਿ ਸਾਲ ਦਾ ਪਹਿਲਾ ਸੂਰਜ ਗ੍ਰਹਿਣ 8 ਅਪ੍ਰੈਲ 2024 ਨੂੰ ਲੱਗਿਆ ਸੀ। ਗ੍ਰਹਿਣ ਦੀ ਸਮਾਪਤੀ ਦੇ ਨਾਲ ਹੀ ਇਸ ਦਾ ਸੂਤਕ ਕਾਲ ਵੀ ਸਮਾਪਤ ਹੋ ਗਿਆ ਸੀ। ਵੈਸੇ ਤਾਂ ਪਹਿਲਾ ਸੂਰਜ ਗ੍ਰਹਿਣ ਭਾਰਤ 'ਚ ਨਜ਼ਰ ਨਹੀਂ ਆਇਆ ਸੀ। ਪਰ ਕੀ ਤੁਸੀਂ ਜਾਣਦੇ ਹੋ ਸਾਲ ਦਾ ਦੂਜਾ ਸੂਰਜ ਗ੍ਰਹਿਣ ਕਦੋਂ ਲਗੇਗਾ ਅਤੇ ਇਹ ਭਾਰਤ 'ਚ ਨਜ਼ਰ ਆਵੇਗਾ ਜਾ ਨਹੀਂ। ਤਾਂ ਆਉ ਜਾਣਦੇ ਹਾਂ ਇਸ ਬਾਰੇ ਸਭ ਕੁਝ...

ਸਾਲ ਦਾ ਦੂਜਾ ਸੂਰਜ ਗ੍ਰਹਿਣ ਕਦੋਂ ਲੱਗੇਗਾ?

ਮਾਹਿਰਾਂ ਮੁਤਾਬਕ ਸਾਲ ਦਾ ਦੂਜਾ ਸੂਰਜ ਗ੍ਰਹਿਣ (solar eclipse) 2 ਅਕਤੂਬਰ ਨੂੰ ਲਗੇਗਾ, ਜਿਸ ਦਾ ਸਮਾਂ ਰਾਤ 09:13 ਤੋਂ ਅਗਲੇ ਦਿਨ ਸਵੇਰੇ 03:17 ਤੱਕ ਹੋਵੇਗਾ। ਇਹ ਗ੍ਰਹਿਣ ਬਹੁਤ ਲੰਬਾ ਹੋਵੇਗਾ ਅਤੇ ਇਸ ਦੀ ਮਿਆਦ ਲਗਭਗ 6 ਘੰਟੇ ਹੋਵੇਗੀ। ਵੈਸੇ ਤਾਂ ਸਾਲ ਦਾ ਦੂਜਾ ਸੂਰਜ ਗ੍ਰਹਿਣ ਵੀ ਭਾਰਤ 'ਚ ਨਹੀਂ ਦਿਖਾਈ ਦੇਵੇਗਾ, ਕਿਉਂਕਿ ਇਹ ਗ੍ਰਹਿਣ ਰਾਤ ਨੂੰ ਲੱਗੇਗਾ।

ਸੂਤਕ ਦੀ ਮਿਆਦ ਕਦੋਂ ਸ਼ੁਰੂ ਹੋਵੇਗੀ? 

ਆਮ ਤੌਰ 'ਤੇ ਸੂਰਜ ਗ੍ਰਹਿਣ ਤੋਂ 12 ਘੰਟੇ ਪਹਿਲਾਂ ਸੂਤਕ ਕਾਲ ਸ਼ੁਰੂ ਹੁੰਦਾ ਹੈ, ਜਿਸ ਦੌਰਾਨ ਕੋਈ ਵੀ ਸ਼ੁਭ ਕੰਮ ਨਹੀਂ ਕਰਨਾ ਚਾਹੀਦਾ। ਪੂਜਾ ਅਤੇ ਸ਼ੁਭ ਕੰਮ ਦੀ ਮਨਾਹੀ ਹੈ। ਗਰਭਵਤੀ ਔਰਤਾਂ ਨੂੰ ਵੀ ਸੂਤਕ ਦੌਰਾਨ ਬਹੁਤ ਸਾਰੀਆਂ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ ਸੂਰਜ ਗ੍ਰਹਿਣ ਦਾ ਸੂਤਕ ਸਮਾਂ ਭਾਰਤ 'ਚ ਜਾਇਜ਼ ਨਹੀਂ ਹੋਵੇਗਾ। ਇਹ ਸੂਤਕ ਅਤੇ ਗ੍ਰਹਿਣ ਕਾਲ ਪੂਜਾ, ਭਜਨ ਅਤੇ ਤੰਤਰ ਕਿਰਿਆਵਾਂ ਲਈ ਹੀ ਸ਼ੁਭ ਹੈ। ਇਸ 'ਚ ਜੇਕਰ ਤੁਸੀਂ ਕਿਸੇ ਵੀ ਮੰਤਰ ਦਾ ਜਾਪ ਕਰਦੇ ਹੋ ਤਾਂ ਤੁਹਾਨੂੰ 10 ਗੁਣਾ ਜ਼ਿਆਦਾ ਫਲ ਮਿਲਦਾ ਹੈ।

ਕਿੱਥੇ-ਕਿੱਥੇ ਵੇਖਿਆ ਜਾ ਸਕੇਗਾ ਦੂਜਾ ਸੂਰਜ ਗ੍ਰਹਿਣ?

ਸਾਲ ਦਾ ਦੂਜਾ ਸੂਰਜ ਗ੍ਰਹਿਣ ਭਾਰਤ 'ਚ ਨਜ਼ਰ ਨਹੀਂ ਆਵੇਗਾ, ਪਰ ਆਰਕਟਿਕ, ਅਰਜਨਟੀਨਾ, ਫਿਜੀ, ਚਿਲੀ, ਪੇਰੂ, ਬ੍ਰਾਜ਼ੀਲ, ਨਿਊਜ਼ੀਲੈਂਡ, ਅੰਟਾਰਕਟਿਕਾ, ਪ੍ਰਸ਼ਾਂਤ ਮਹਾਸਾਗਰ, ਦੱਖਣੀ ਅਮਰੀਕਾ ਆਦਿ ਸਮੇਤ ਕਈ ਹੋਰ ਦੇਸ਼ਾਂ ਦੇ ਲੋਕ ਅਨੁਭਵ ਕਰ ਸਕਣਗੇ। ਇਹ ਅਦਭੁਤ ਖਗੋਲੀ ਘਟਨਾ ਹੈ। ਦਸ ਦਈਏ ਕਿ ਜਦੋਂ ਚੰਦਰਮਾ ਧਰਤੀ ਦੇ ਦੁਆਲੇ ਘੁੰਮਦੇ ਹੋਏ ਸੂਰਜ ਅਤੇ ਧਰਤੀ ਦੇ ਵਿਚਕਾਰ ਆ ਜਾਂਦਾ ਹੈ, ਤਾਂ ਸੂਰਜ ਗ੍ਰਹਿਣ ਹੁੰਦਾ ਹੈ।

Related Post