Social Media : ਆਸਟ੍ਰੇਲੀਆ 'ਚ ਬੱਚਿਆਂ ਦੇ ਸੋਸ਼ਲ ਮੀਡੀਆ ਪਾਬੰਦੀ ਪਿੱਛੇ ਕੀ ਹਨ ਕਾਰਨ ਅਤੇ ਕੀ ਹੋਵੇਗਾ ਇਸ ਦਾ ਫ਼ਾਇਦਾ ?

Social Media Ban : ਕਾਨੂੰਨ 'ਚ ਇਹ ਵਿਵਸਥਾ ਕੀਤੀ ਗਈ ਹੈ ਕਿ ਜੇਕਰ 16 ਸਾਲ ਤੋਂ ਘੱਟ ਉਮਰ ਦਾ ਬੱਚਾ, ਫੇਸਬੁੱਕ, ਇੰਸਟਾਗ੍ਰਾਮ ਅਤੇ ਐਕਸ ਵਰਗੀਆਂ ਸਾਈਟਾਂ 'ਤੇ ਖਾਤਾ ਬਣਾਉਂਦਾ ਹੈ ਤਾਂ ਇਹ ਸੋਸ਼ਲ ਮੀਡੀਆ ਪਲੇਟਫਾਰਮ ਖੁਦ ਇਸ ਲਈ ਜ਼ਿੰਮੇਵਾਰ ਹੋਵੇਗਾ।

By  KRISHAN KUMAR SHARMA November 29th 2024 03:09 PM -- Updated: November 29th 2024 03:13 PM

Australia Ban Social Media for Childrenਆਸਟ੍ਰੇਲੀਆ ਨੇ ਵੱਡਾ ਕਦਮ ਚੁੱਕਦੇ ਹੋਏ 16 ਸਾਲ ਤੱਕ ਦੇ ਬੱਚਿਆਂ ਦੁਆਰਾ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਲਈ ਆਸਟ੍ਰੇਲੀਆ ਦੀ ਸੰਸਦ ਨੇ ਸੋਸ਼ਲ ਮੀਡੀਆ ਮਿਨੀਮਮ ਏਜ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਕਾਨੂੰਨ ਅਗਲੇ ਸਾਲ ਤੋਂ ਲਾਗੂ ਹੋ ਜਾਵੇਗਾ। ਤਕਨੀਕੀ ਕੰਪਨੀਆਂ ਨੂੰ 16 ਸਾਲ ਤੱਕ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਤੋਂ ਰੋਕਣ ਲਈ ਉਪਾਅ ਕਰਨ ਲਈ ਇੱਕ ਸਾਲ ਦਾ ਸਮਾਂ ਦਿੱਤਾ ਗਿਆ ਹੈ, ਜਿਸ ਪਿੱਛੋਂ ਕੰਪਨੀਆਂ 'ਤੇ ਵੱਡਾ ਜੁਰਮਾਨਾ ਵੀ ਲੱਗ ਸਕਦਾ ਹੈ। ਉਧਰ, ਤਕਨੀਕੀ ਕੰਪਨੀਆਂ ਨੇ ਇਸ ਨੂੰ ਜਲਦਬਾਜੀ ਵਾਲਾ ਕਦਮ ਦੱਸਿਆ ਹੈ। ਹਾਲਾਂਕਿ, ਕੁਝ ਪਲੇਟਫਾਰਮਾਂ ਨੂੰ ਇਸ ਕਾਨੂੰਨ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ।

ਕੀ ਕਹਿੰਦਾ ਹੈ ਕਾਨੂੰਨ ?

The Social Media Minimum Age Bill ਨੂੰ ਬੁੱਧਵਾਰ ਨੂੰ ਸਦਨ ਵਿੱਚ 102 ਬਨਾਮ 13 ਦੇ ਬਹੁਮਤ ਨਾਲ ਪਾਸ ਪੇਸ਼ ਕੀਤਾ ਗਿਆ ਸੀ, ਜਿਸ ਉਪਰੰਤ ਆਸਟ੍ਰੇਲੀਆਈ ਸੰਸਦ ਦੀ ਸੈਨੇਟ ਨੇ ਵੀਰਵਾਰ ਨੂੰ ਇਹ ਬਿੱਲ 34 ਦੇ ਮੁਕਾਬਲੇ 19 ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਕਾਨੂੰਨ 'ਚ ਇਹ ਵਿਵਸਥਾ ਕੀਤੀ ਗਈ ਹੈ ਕਿ ਜੇਕਰ 16 ਸਾਲ ਤੋਂ ਘੱਟ ਉਮਰ ਦਾ ਬੱਚਾ, ਫੇਸਬੁੱਕ, ਇੰਸਟਾਗ੍ਰਾਮ ਅਤੇ ਐਕਸ ਵਰਗੀਆਂ ਸਾਈਟਾਂ 'ਤੇ ਖਾਤਾ ਬਣਾਉਂਦਾ ਹੈ ਤਾਂ ਇਹ ਸੋਸ਼ਲ ਮੀਡੀਆ ਪਲੇਟਫਾਰਮ ਖੁਦ ਇਸ ਲਈ ਜ਼ਿੰਮੇਵਾਰ ਹੋਵੇਗਾ। ਇਸ ਤੋਂ ਇਲਾਵਾ ਬੱਚਿਆਂ ਦੇ ਅਕਾਊਂਟ ਬਣਨ ਤੋਂ ਰੋਕਣ 'ਤੇ ਕਾਮਯਾਬ ਨਾ ਹੋਣ ਅਤੇ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਇਨ੍ਹਾਂ ਸਾਈਟਾਂ 'ਤੇ 50 ਮਿਲੀਅਨ ਆਸਟ੍ਰੇਲੀਅਨ ਡਾਲਰ ਤੱਕ ਦੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ।

ਇਹ ਹੈ ਫ਼ੈਸਲੇ ਪਿੱਛੇ ਸਭ ਤੋਂ ਵੱਡਾ ਕਾਰਨ ?

ਆਸਟ੍ਰੇਲੀਆ ਦੀ ਸੰਸਦ ਨੇ ਇਸ ਸਾਲ ਆਪਣੇ ਆਖਰੀ ਸੈਸ਼ਨ ਦੇ ਆਖਰੀ ਦਿਨ ਲੰਬੀ ਬਹਿਸ ਤੋਂ ਬਾਅਦ ਇਸ ਬਿੱਲ ਨੂੰ ਪਾਸ ਕੀਤਾ। ਇਸ ਬਿੱਲ ਦੇ ਪਾਸ ਹੋਣ ਨੂੰ ਆਸਟ੍ਰੇਲੀਆ ਦੇ ਖੱਬੇ ਪੱਖੀ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਵੱਡੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ। ਬਿੱਲ ਦੇ ਕਾਨੂੰਨ ਬਣਨ ਤੋਂ ਬਾਅਦ, ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਸ਼ੁੱਕਰਵਾਰ ਨੂੰ ਕਿਹਾ, "ਪਲੇਟਫਾਰਮਾਂ ਦੀ ਹੁਣ ਇਹ ਯਕੀਨੀ ਬਣਾਉਣ ਲਈ ਇੱਕ ਸਮਾਜਿਕ ਜ਼ਿੰਮੇਵਾਰੀ ਹੈ ਕਿ ਸਾਡੇ ਬੱਚਿਆਂ ਦੀ ਸੁਰੱਖਿਆ ਉਨ੍ਹਾਂ ਦੀ ਤਰਜੀਹ ਹੈ। ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਮਾਪੇ ਵੱਖੋ-ਵੱਖਰੇ ਦਿਨਾਂ 'ਤੇ ਵੱਖੋ-ਵੱਖਰੀਆਂ ਗੱਲਾਂ ਸੋਚ ਸਕਣ ਅਤੇ ਕਰ ਸਕਣ।'' ਅਲਬਾਨੀਜ਼ ਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਆਸਟ੍ਰੇਲੀਆਈ ਨੌਜਵਾਨ ਆਪਣੇ ਫ਼ੋਨਾਂ ਤੋਂ ਦੂਰ ਹੋ ਕੇ ਫੁੱਟਬਾਲ ਅਤੇ ਕ੍ਰਿਕਟ ਦੇ ਮੈਦਾਨਾਂ, ਟੈਨਿਸ ਅਤੇ ਨੈੱਟਬਾਲ ਦੇ ਮੈਦਾਨਾਂ ਅਤੇ ਸਵੀਮਿੰਗ ਪੂਲਾਂ 'ਚ ਖੇਡਣ।

ਬੱਚੇ ਕਿਹੜੇ ਪਲੇਟਫਾਰਮਾਂ ਦੀ ਕਰ ਸਕਣਗੇ ਵਰਤੋਂ ?

ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ ਲਗਾਉਣ ਵਾਲਾ ਆਸਟ੍ਰੇਲੀਆ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਇਸ ਨਾਲ ਆਸਟ੍ਰੇਲੀਆ ਅਜਿਹੀ ਪਾਬੰਦੀ ਲਗਾਉਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਇਹ ਕਾਨੂੰਨ ਨਵੇਂ ਸਾਲ ਤੋਂ ਲਾਗੂ ਹੋ ਜਾਵੇਗਾ। ਇਸ ਕਾਨੂੰਨ ਦੀ ਉਲੰਘਣਾ ਕਰਨ 'ਤੇ ਟੈਕਨਾਲੋਜੀ ਕੰਪਨੀ 'ਤੇ ਲਗਭਗ 50 ਮਿਲੀਅਨ ਆਸਟ੍ਰੇਲੀਆਈ ਡਾਲਰ ਦਾ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ, ਇਸ ਜੁਰਮਾਨੇ ਤੋਂ ਬਚਣ ਲਈ ਸੋਸ਼ਲ ਮੀਡੀਆ ਕੰਪਨੀਆਂ ਨੂੰ ਬੱਚਿਆਂ ਨੂੰ ਆਪਣੇ ਪਲੇਟਫਾਰਮ 'ਤੇ ਲੌਗਇਨ ਕਰਨ ਤੋਂ ਰੋਕਣ ਦਾ ਪ੍ਰਬੰਧ ਕਰਨਾ ਹੋਵੇਗਾ। ਸੋਸ਼ਲ ਮੀਡੀਆ ਕੰਪਨੀਆਂ ਨੂੰ ਇਸ ਕਾਨੂੰਨ ਦੀ ਪਾਲਣਾ ਕਰਨ ਲਈ ਉਪਾਅ ਕਰਨ ਲਈ ਇੱਕ ਸਾਲ ਦਾ ਸਮਾਂ ਮਿਲੇਗਾ। ਹਾਲਾਂਕਿ, ਯੂਟਿਊਬ, ਵਟਸਐਪ ਅਤੇ ਗੂਗਲ ਕਲਾਸਰੂਮ ਵਰਗੇ ਕੁਝ ਪਲੇਟਫਾਰਮਾਂ ਨੂੰ ਇਸ ਪਾਬੰਦੀ ਤੋਂ ਬਾਹਰ ਰੱਖਿਆ ਗਿਆ ਹੈ।

ਆਸਟ੍ਰੇਲੀਆ ਦੇ ਟੈਕ ਕੰਪਨੀਆਂ ਨਾਲ ਵਿਗੜ ਸਕਦੇ ਹਨ ਰਿਸ਼ਤੇ!

ਇਸ ਕਾਨੂੰਨ ਨਾਲ ਟੈਕਨਾਲੋਜੀ ਕੰਪਨੀਆਂ ਨਾਲ ਆਸਟ੍ਰੇਲੀਆ ਦੇ ਸਬੰਧ ਵੀ ਵਿਗੜ ਸਕਦੇ ਹਨ, ਖਾਸ ਕਰਕੇ ਅਮਰੀਕੀ ਕੰਪਨੀਆਂ ਨਾਲ। ਦੁਨੀਆ ਦੀਆਂ ਸਭ ਤੋਂ ਵੱਡੀਆਂ ਅਤੇ ਮਸ਼ਹੂਰ ਸੋਸ਼ਲ ਮੀਡੀਆ ਕੰਪਨੀਆਂ ਅਮਰੀਕਾ ਦੀਆਂ ਹਨ। ਟਵਿਟਰ ਦੇ ਮਾਲਕ ਐਲੋਨ ਮਸਕ ਵੀ ਅਮਰੀਕਾ ਤੋਂ ਹਨ। ਉਹ ਦੇਸ਼ ਦੀ ਅਗਲੀ ਸਰਕਾਰ ਵਿੱਚ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਹਨ। ਇੱਥੇ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਆਸਟ੍ਰੇਲੀਆ ਪਹਿਲਾ ਦੇਸ਼ ਸੀ, ਜਿਸ ਨੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਮੀਡੀਆ ਕੰਪਨੀਆਂ ਨੂੰ ਰਾਇਲਟੀ ਅਦਾ ਕਰਨ ਦਾ ਆਦੇਸ਼ ਦਿੱਤਾ ਕਿਉਂਕਿ ਉਹ ਆਪਣੀ ਸਮੱਗਰੀ ਸਾਂਝੀ ਕਰਦੇ ਹਨ।

Related Post