ਹੁਣ ਤੱਕ SGPC ਦੇ 46 ਪ੍ਰਧਾਨ ਸੰਭਾਲ ਚੁੱਕੇ ਨੇ ਅਹੁਦਾ, ਜਾਣੋ ਪੂਰਾ ਇਤਿਹਾਸ

By  Pardeep Singh November 9th 2022 02:24 PM -- Updated: November 9th 2022 03:30 PM

ਅੰਮ੍ਰਿਤਸਰ :  ਸ਼੍ਰੋਮਣੀ ਕਮੇਟੀ ਦੇ ਇਤਿਹਾਸ ਵਿੱਚ ਹੁਣ ਤੱਕ SGPC ਦੇ 46 ਪ੍ਰਧਾਨ ਰਹਿ ਚੁੱਕੇ ਹਨ। ਇਨ੍ਹਾਂ ਵਿਚੋਂ 5 ਸਿੱਖ ਗੁਰਦੁਆਰਾ ਐਕਟ ਲਾਗੂ ਹੋਣ ਤੋਂ ਪਹਿਲਾਂ ਬਣੇ ਅਤੇ 41 ਨੇ ਸਿੱਖ ਗੁਰਦੁਆਰਾ ਐਕਟ ਲਾਗੂ ਹੋਣ ਤੋਂ ਬਾਅਦ ਅਹੁਦਾ ਸੰਭਾਲਿਆ। ਇਸ ਵਾਰ ਸ਼੍ਰੋਮਣੀ ਅਕਾਲੀ ਦਲ  ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਅਤੇ ਬੀਬੀ ਜਗੀਰ ਕੌਰ ਵਿਚਕਾਰ ਪ੍ਰਧਾਨਗੀ ਅਹੁਦੇ ਲਈ ਮੁਕਾਬਲੇ ਵਿਚੋਂ ਹਰਜਿੰਦਰ ਸਿੰਘ ਧਾਮੀ ਦੀ ਵੱਡੀ ਜਿੱਤ ਹੋਈ ਹੈ।

ਮਾਸਟਰ ਤਾਰਾ  ਸਿੰਘ ਬਣੇ ਸਨ 7 ਵਾਰ ਪ੍ਰਧਾਨ 

ਮਾਸਟਰ ਤਾਰਾ ਸਿੰਘ ਸਭ ਤੋਂ ਵੱਧ ਸੱਤ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ। ਗੁਰਚਰਨ ਸਿੰਘ ਟੌਹੜਾ ਨੇ ਪੰਜ ਵਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਅਹੁਦਾ ਸੰਭਾਲਿਆ।  

 ਐੱਸਜੀਪੀਸੀ ਪ੍ਰਧਾਨਾਂ ਬਾਰੇ ਜਾਣਕਾਰੀ 

ਗੁਰਦੁਆਰਾ ਐਕਟ ਲਾਗੂ ਹੋਣ ਤੋਂ ਪਹਿਲਾਂ ਦੇ ਪ੍ਰਧਾਨ

ਸੁੰਦਰ ਸਿੰਘ ਮਜੀਠੀਆ- 12-10-1920 ਤੋਂ 14-8-1921

ਬਾਬਾ ਖੜਕ ਸਿੰਘ- 14-8-1921 ਤੋਂ 19-2-1922

ਸੁੰਦਰ ਸਿੰਘ ਰਾਮਗੜੀਆ- 19-2-1922 ਤੋਂ 16-7-1922

ਬਹਾਦਰ ਮਹਿਤਾਬ ਸਿੰਘ- 16-7-1922 ਤੋਂ 27-4-1925

ਮੰਗਲ ਸਿੰਘ - 27-4-1925 ਤੋਂ 2-10-1926 ਤਕ


ਗੁਰਦੁਆਰਾ ਐਕਟ ਲਾਗੂ ਹੋਣ ਤੋਂ ਬਾਅਦ

ਬਾਬਾ ਖੜਕ ਸਿੰਘ : 2-10-1926 ਤੋਂ 12-10-1930

ਮਾਸਟਰ ਤਾਰਾ ਸਿੰਘ : 2-10-1930 ਤੋਂ 17-6-1933

ਗੋਪਾਲ ਸਿੰਘ : 17-6-1933 ਤੋਂ 18-6-1933 ਤਕ

ਪ੍ਰਤਾਪ ਸਿੰਘ ਸ਼ੰਕਰ : 18-6-1933 ਤੋਂ 13-6-1936

ਮਾਸਟਰ ਤਾਰਾ ਸਿੰਘ : 13-6-1936 ਤੋਂ 19-11-1944

ਮੋਹਨ ਸਿੰਘ ਨਾਗੋਕੇ : 9-11-1944 ਤੋਂ 28-6-1948

ਊਧਮ ਸਿੰਘ ਨਾਗੋਕੇ - 28-6-1948 ਤੋਂ 18-3-1950

ਚੰਨ ਸਿੰਘ ਉਰਾੜਾ - 8-3-1950 ਤੋਂ 26-11-1950

ਊਧਮ ਸਿੰਘ ਨਾਗੋਕੇ - 26-11-1950 ਤੋਂ 29-6-1952 ਤਕ

ਮਾਸਟਰ ਤਾਰਾ ਸਿੰਘ - 29-6-1952 ਤੋਂ 5-10-1952

ਪ੍ਰੀਤਮ ਸਿੰਘ ਖੁੜੰਜ - 5-10-1952 ਤੋਂ 18-1-1954

ਈਸ਼ਰ ਸਿੰਘ ਮੰਝੈਲ - 18-1-1954 ਤੋਂ 7-2-1955

ਮਾਸਟਰ ਤਾਰਾ ਸਿੰਘ- 7-2-1955 ਤੋਂ 21-5-1955 ਤਕ

ਬਾਵਾ ਹਰ ਕਿਸ਼ਨ ਸਿੰਘ - 21-5-1955 ਤੋਂ 7-7-1955

ਗਿਆਨ ਸਿੰਘ ਰਾੜੇਵਾਲ - 7-7-1955 ਤੋਂ 16-10-1955

ਮਾਸਟਰ ਤਾਰਾ ਸਿੰਘ - 16-10-1955 ਤੋਂ 16-11-1958

ਪ੍ਰੇਮ ਸਿੰਘ ਲਾਲਪੁਰਾ - 16-11-1958 ਤੋਂ 7-3-1960

ਮਾਸਟਰ ਤਾਰਾ ਸਿੰਘ - 7-3-1960 ਤੋਂ 30-4-1960

ਅਜੀਤ ਸਿੰਘ ਬਾਲਾ - 30-4-1960 ਤੋਂ 10-3-1961

ਮਾਸਟਰ ਤਾਰਾ ਸਿੰਘ -10-3-1961 ਤੋਂ 11-3-1962 ਤੱਕ

ਕ੍ਰਿਪਾਲ ਸਿੰਘ ਚੱਕ ਸ਼ੇਰਾਂਵਾਲਾ - 11-3-1962 ਤੋਂ 2-10-1962

ਚੈਨ ਸਿੰਘ - 2-10-1962 ਤੋਂ 30-11-1972 ਤੱਕ

ਗੁਰਚਰਨ ਸਿੰਘ ਟੌਹੜਾ - 6-1-1973 ਤੋਂ 23-3-1986

ਕਾਬਲ ਸਿੰਘ - 23-3-1986 ਤੋਂ 30-11-1986 ਤੱਕ

ਗੁਰਚਰਨ ਸਿੰਘ ਟੌਹੜਾ- 30-11-1986 ਤੋਂ 28-11-1990

ਬਲਦੇਵ ਸਿੰਘ ਸਿਬੀਆ -28-11-1990 ਤੋਂ 13-11-1991 ਤੱਕ

ਗੁਰਚਰਨ ਸਿੰਘ ਟੌਹੜਾ - 28-11-1991 ਤੋਂ 13-10-1996

ਗੁਰਚਰਨ ਸਿੰਘ ਟੌਹੜਾ - 20-12-1996 ਤੋਂ 16-3-1999

ਬੀਬੀ ਜਗੀਰ ਕੌਰ- 16-3-1999 ਤੋਂ 30-11-2000

ਜਗਦੇਵ ਸਿੰਘ ਤਲਵੰਡੀ- 30-11-2000 ਤੋਂ 27-11-2001

ਕਿਰਪਾਲ ਸਿੰਘ ਬਡੂੰਗਰ - 27-11-2001 ਤੋਂ 20-7-2003

ਗੁਰਚਰਨ ਸਿੰਘ ਟੌਹੜਾ-20-7-2003 ਤੋਂ 31-3-2004 ਤੱਕ

ਅਲਵਿੰਦਰ ਪਾਲ ਸਿੰਘ - 1-4-2004 ਤੋਂ 23-9-2004 ਤੱਕ

ਬੀਬੀ ਜਗੀਰ ਕੌਰ - 23-9-2004 ਤੋਂ 23-11-2005

ਅਵਤਾਰ ਸਿੰਘ ਮੱਕੜ - 23-11-2005 ਤੋਂ 5-11-2016

ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ - 5-11-2016 ਤੋਂ 28-11-2017

ਗੋਬਿੰਦ ਸਿੰਘ ਲੌਂਗੋਵਾਲ- 28-11-2017 ਤੋਂ 13-11-2018

ਗੋਬਿੰਦ ਸਿੰਘ ਲੌਂਗੋਵਾਲ - 13-11-2018 ਤੋਂ 27-11-2019

ਗੋਬਿੰਦ ਸਿੰਘ ਲੌਂਗੋਵਾਲ- 27-11-2019 ਤੋਂ 27-11-2020

ਬੀਬੀ ਜਗੀਰ ਕੌਰ- 27-11-2020 ਤੋਂ 29-11-2021

ਹਰਜਿੰਦਰ ਸਿੰਘ ਧਾਮੀ- 29-11-2021 ਤੋਂ ਹੁਣ ਤਕ।

ਹਰਜਿੰਦਰ ਸਿੰਘ ਧਾਮੀ- ਮੁੜ ਪ੍ਰਧਾਨ ਚੁਣ ਗਏ 






Related Post