Ludhiana Snatching News : ਲੁਧਿਆਣਾ ’ਚ ਲੁਟੇਰਿਆਂ ਦੇ ਹੌਂਸਲੇ ਬੁਲੰਦ ; ਮੋਬਾਈਲ ਦੇ ਚੱਕਰ ਲੁਟੇਰੇ ਨੇ ਕੁੜੀ ਨੂੰ ਸੜਕ ’ਤੇ ਘੜੀਸਿਆ, ਦੇਖੋ ਵੀਡੀਓ

ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਸਨੈਚਰ ਵੱਲੋਂ ਇੱਕ ਕੁੜੀ ਕੋਲੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਗਈ ਪਰ ਕੁੜੀ ਦੇ ਹੌਂਸਲੇ ਅੱਗੇ ਉਸਦੀ ਇੱਕ ਨਾ ਚੱਲੀ।

By  Aarti January 28th 2025 04:35 PM
Ludhiana Snatching News : ਲੁਧਿਆਣਾ ’ਚ ਲੁਟੇਰਿਆਂ ਦੇ ਹੌਂਸਲੇ ਬੁਲੰਦ ; ਮੋਬਾਈਲ ਦੇ ਚੱਕਰ ਲੁਟੇਰੇ ਨੇ ਕੁੜੀ ਨੂੰ ਸੜਕ ’ਤੇ ਘੜੀਸਿਆ, ਦੇਖੋ ਵੀਡੀਓ

Ludhiana Snatching News :  ਪੰਜਾਬ ’ਚ ਲਗਾਤਾਰ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਇਨ੍ਹਾਂ ਮਾਮਲਿਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਲੁਟੇਰਿਆਂ ਅਤੇ ਚੋਰਾਂ ਦੇ ਹੌਂਸਲੇ ਅੱਜ ਇਸ ਕਦਰ ਬੁਲੰਦ ਹਨ ਕਿ ਹੁਣ ਉਹ ਪੁਲਿਸ ਦੀ ਕਾਰਵਾਈ ਤੋਂ ਬੇਫਿੱਕਰ ਚਿੱਟੇ ਦਿਨ ਵੀ ਚੋਰੀ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਾ ਰਹੇ ਹਨ। ਜਿਸ ਕਾਰਨ ਲੋਕ ਦਹਿਸ਼ਤ ’ਚ ਜਿੰਦਗੀ ਜਿਉਣ ਨੂੰ ਮਜ਼ਬੂਰ ਹਨ। ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਸਨੈਚਰ ਵੱਲੋਂ ਇੱਕ ਕੁੜੀ ਕੋਲੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਗਈ ਪਰ ਕੁੜੀ ਦੇ ਹੌਂਸਲੇ ਅੱਗੇ ਉਸਦੀ ਇੱਕ ਨਾ ਚੱਲੀ। 

ਮਿਲੀ ਜਾਣਕਾਰੀ ਮੁਤਾਬਿਕ ਲੁਧਿਆਣਾ ਦੇ ਰੋਜ਼ ਗਾਰਡਨ ਕੋਲ ਇੱਕ ਕੁੜੀ ਸੜਕ ’ਤੇ ਜਾ ਰਹੀ ਸੀ। ਕਿ ਅਚਾਨਕ ਇੱਕ ਸਕੂਟੀ ਸਵਾਰ ਨੌਜਵਾਨ ਵੱਲੋਂ ਉਸਦਾ ਮੋਬਾਇਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਪਰ ਕੁੜੀ ਨੇ ਫੋਨ ਨਾ ਛੱਡਿਆ ਜਿਸ ਕਾਰਨ ਸਕੂਟੀ ਸਵਾਰ ਸਨੈਚਰ ਕੁੜੀ ਨੂੰ ਤਕਰੀਬਨ 30 ਮੀਟਰ ਤੱਕ ਘੜੀਸਦੇ ਹੋਏ ਨਾਲ ਲੈ ਗਿਆ ਅਤੇ ਬਾਅਦ ’ਚ ਉਸ ਨੇ ਕੁੜੀ ਅਤੇ ਮੋਬਾਈਲ ਨੂੰ ਉੱਥੇ ਹੀ ਛੱਡ ਦਿੱਤਾ ਅਤੇ ਖੁਦ ਫਰਾਰ ਹੋ ਗਿਆ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ। 


ਸੀਸੀਟੀਵੀ ਫੁਟੇਜ ’ਚ ਦੇਖਿਆ ਜਾ ਸਕਦਾ ਹੈ ਕਿ ਪੀੜਤ ਲੜਕੀ ਮੋਬਾਈਲ ’ਤੇ ਗੱਲ ਕਰਦੀ ਹੋਈ ਜਾ ਰਹੀ ਹੈ ਕਿ ਅਚਾਨਕ ਇੱਕ ਸ਼ਖਸ ਵੱਲੋਂ ਉਸਦਾ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਗਈ ਪਰ ਸ਼ਖਸ ਨੇ ਮੋਬਾਈਲ ਅਤੇ ਉਸਦੇ ਵਾਲਾਂ ਨੂੰ ਫੜ ਲਿਆ ਜਿਸ ਤੋਂ ਬਾਅਦ ਕੁੜੀ ਨੇ ਉਸਦਾ ਸਾਹਮਣਾ ਕੀਤਾ ਅਤੇ ਉਸ ਨੇ ਮੋਬਾਈਲ ਨਾ ਛੱਡਿਆ ਜਿਸ ਕਾਰਨ ਸਕੂਟੀ ਸਵਾਰ ਸ਼ਖਸ ਕੁੜੀ ਨੂੰ ਆਪਣੇ ਨਾਲ ਘੜੀਸਦਾ ਹੋਇਆ ਲੈ ਗਿਆ। ਗਣੀਮਤ ਇਹ ਰਹੀ ਕਿ ਇਸ ਘਟਨਾ ਦੌਰਾਨ ਕੁੜੀ ਬਚ ਗਈ ਪਰ ਉਸਨੂੰ ਕਾਫੀ ਸੱਟਾਂ ਲੱਗੀਆਂ ਹਨ। 

ਫਿਲਹਾਲ ਪੁਲਿਸ ਨੇ ਲੁਟੇਰੇ ਨੂੰ ਗ੍ਰਿਫਤਾਰ ਕਰ ਲਿਆ ਹੈ  ਅਤੇ ਪੁਲਿਸ ਵੱਲੋਂ ਮਾਮਲੇ ਦੀ ਅਗਲੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ ਪਰ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਜਿਸ ’ਚ ਕਿਸੇ ਨੇ ਆਪਣੀ ਜਾਨ ਨੂੰ ਜੋਖਿਮ ’ਚ ਪਾ ਕੇ ਕਿਸੇ ਲੁਟੇਰੇ ਅਤੇ ਚੋਰ ਦਾ ਸਾਹਮਣਾ ਕੀਤਾ ਹੋਵੇ। ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। 

ਇਹ ਵੀ ਪੜ੍ਹੋ : Dr Bhim Rao Ambedkar ਦੇ ਬੁੱਤ ਦੀ ਬੇਅਦਬੀ ਖਿਲਾਫ ਰੋਹ ਬਰਕਰਾਰ; ਇਨ੍ਹਾਂ 6 ਜ਼ਿਲ੍ਹਿਆਂ ’ਚ ਦਿਖਿਆ ਬੰਦ ਦਾ ਅਸਰ

Related Post