Smoking Harmful Effects : ਕੀ ਸਿਗਰਟ ਪੀਣਾ ਔਰਤਾਂ ਲਈ ਖਤਰਨਾਕ ਹੈ? ਜਾਣੋ ਮਾਹਿਰਾਂ ਦਾ ਕੀ ਹੈ ਕਹਿਣਾ

Smoking Harmful Effects : ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਸਿਗਰਟਨੋਸ਼ੀ ਮਰਦਾਂ ਅਤੇ ਔਰਤਾਂ ਦੋਵਾਂ ਨੂੰ ਕਈ ਤਰ੍ਹਾਂ ਦੇ ਕੈਂਸਰ ਦੇ ਖ਼ਤਰੇ 'ਚ ਪਾਉਂਦੀ ਹੈ, ਪਰ ਇਸ ਨਾਲ ਔਰਤਾਂ 'ਚ ਸਰਵਾਈਕਲ ਕੈਂਸਰ ਜਾਂ ਬੱਚੇਦਾਨੀ ਦੇ ਕੈਂਸਰ ਦਾ ਖ਼ਤਰਾ ਵੀ ਕਈ ਗੁਣਾ ਵੱਧ ਸਕਦਾ ਹੈ।

By  KRISHAN KUMAR SHARMA June 12th 2024 04:56 PM

Smoking Harmful Effects : ਸਿਗਰਟ ਅਤੇ ਬੀੜੀ ਦੇ ਪੈਕਟਾਂ 'ਤੇ ਪਹਿਲ ਹੀ ਲਿਖਿਆ ਹੁੰਦਾ ਹੈ, ਕਿ ਸਿਗਰਟ ਪੀਣ ਨਾਲ ਕੈਂਸਰ ਹੋ ਸਕਦਾ ਹੈ। ਪਰ ਸਿਗਰਟਨੋਸ਼ੀ ਦੇ ਸ਼ੌਕੀਨ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਅੱਜਕਲ੍ਹ ਵੱਡੀ ਗਿਣਤੀ 'ਚ ਔਰਤਾਂ ਵੀ ਸਿਗਰਟਨੋਸ਼ੀ ਦੀ ਲਤ ਦਾ ਸ਼ਿਕਾਰ ਹੋ ਰਹੀਆਂ ਹਨ। ਵੈਸੇ ਤਾਂ ਸਿਗਰਟ ਮਰਦਾਂ ਅਤੇ ਔਰਤਾਂ ਦੋਵਾਂ ਲਈ ਘਾਤਕ ਹੋ ਸਕਦੀ ਹੈ, ਪਰ ਕਈ ਖੋਜਾਂ ਤੋਂ ਪਤਾ ਲੱਗਿਆ ਹੈ ਕਿ ਔਰਤਾਂ ਨੂੰ ਸਿਗਰਟਨੋਸ਼ੀ ਤੋਂ ਜ਼ਿਆਦਾ ਜ਼ੋਖ਼ਮ ਹੁੰਦਾ ਹੈ, ਜਿਸ ਕਾਰਨ ਮਾਹਿਰ ਵੀ ਔਰਤਾਂ ਨੂੰ ਸਿਗਰਟਨੋਸ਼ੀ ਤੋਂ ਦੂਰ ਰਹਿਣ ਦੀ ਸਲਾਹ ਦਿੰਦੇ ਹਨ।

ਕੈਂਸਰ ਦਾ ਖਤਰਾ

(ACOG) ਦੀ ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਸਿਗਰਟਨੋਸ਼ੀ ਮਰਦਾਂ ਅਤੇ ਔਰਤਾਂ ਦੋਵਾਂ ਨੂੰ ਕਈ ਤਰ੍ਹਾਂ ਦੇ ਕੈਂਸਰ ਦੇ ਖ਼ਤਰੇ 'ਚ ਪਾਉਂਦੀ ਹੈ, ਪਰ ਇਸ ਨਾਲ ਔਰਤਾਂ 'ਚ ਸਰਵਾਈਕਲ ਕੈਂਸਰ ਜਾਂ ਬੱਚੇਦਾਨੀ ਦੇ ਕੈਂਸਰ ਦਾ ਖ਼ਤਰਾ ਵੀ ਕਈ ਗੁਣਾ ਵੱਧ ਸਕਦਾ ਹੈ। ਇੱਕ ਡੈਨਿਸ਼ ਖੋਜ 'ਚ ਸਾਹਮਣੇ ਆਇਆ ਹੈ ਕਿ ਸਿਗਰਟਨੋਸ਼ੀ ਕਰਨ ਵਾਲੀਆਂ ਔਰਤਾਂ ਦੇ ਮੁਕਾਬਲੇ ਸਿਗਰਟਨੋਸ਼ੀ ਨਾ ਕਰਨ ਵਾਲੀਆਂ ਔਰਤਾਂ 'ਚ ਕੈਂਸਰ ਦਾ ਖ਼ਤਰਾ 6 ਗੁਣਾ ਵੱਧ ਹੁੰਦਾ ਹੈ। ਜਿਹੜੀਆਂ ਔਰਤਾਂ ਅਕਸਰ ਸਿਗਰਟ ਪੀਂਦੀਆਂ ਹਨ, ਉਨ੍ਹਾਂ 'ਚ ਪੀਰੀਅਡ ਕ੍ਰੈਂਪਸ ਦੀ ਸੰਭਾਵਨਾ 50 ਫੀਸਦੀ ਵੱਧ ਜਾਂਦੀ ਹੈ। ਨਾਲ ਹੀ ਇਹ ਔਰਤਾਂ ਦੇ ਪੀਰੀਅਡਜ਼ ਨੂੰ ਬਹੁਤ ਦਰਦਨਾਕ ਬਣਾ ਸਕਦੀ ਹੈ।

WebMD ਦੀ ਰਿਪੋਰਟ ਮੁਤਾਬਕ ਸਿਗਰਟ ਪੀਣ ਨਾਲ ਔਰਤਾਂ ਦੀ ਜਣਨ ਸ਼ਕਤੀ 'ਤੇ ਬੁਰਾ ਅਸਰ ਪੈਂਦਾ ਹੈ। ਨਾਲ ਹੀ ਇਹ ਗਰਭ ਧਾਰਨ ਕਰਨ 'ਚ ਮੁਸ਼ਕਲ ਪੈਦਾ ਕਰ ਸਕਦੀ ਹੈ, ਕਿਉਂਕਿ ਸਿਗਰਟਨੋਸ਼ੀ ਕਰਨ ਵਾਲੀਆਂ ਔਰਤਾਂ ਨੂੰ ਓਵੂਲੇਸ਼ਨ ਨਾ ਹੋਣ ਦਾ ਖ਼ਤਰਾ ਹੁੰਦਾ ਹੈ, ਜਿਸ ਕਾਰਨ ਗਰਭਵਤੀ ਨਾ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਸ ਦਈਏ ਕਿ ਸਿਗਰੇਟ 'ਚ ਮੌਜੂਦ ਨਿਕੋਟੀਨ ਫੈਲੋਪਿਅਨ ਟਿਊਬਾਂ ਦੇ ਕੰਮਕਾਜ ਨੂੰ ਵਿਗਾੜਦਾ ਹੈ ਅਤੇ ਅੰਡੇ ਨੂੰ ਬੱਚੇਦਾਨੀ ਤੱਕ ਆਮ ਤੌਰ 'ਤੇ ਪਹੁੰਚਣ ਤੋਂ ਰੋਕ ਸਕਦਾ ਹੈ, ਜਿਸ ਨਾਲ ਐਕਟੋਪਿਕ ਜਾਂ ਟਿਊਬਲ ਗਰਭ ਅਵਸਥਾ ਹੋ ਸਕਦੀ ਹੈ, ਜਿਸ 'ਚ ਬੱਚੇ ਦੀ ਜਾਨ ਦਾ ਖਤਰਾ ਹੁੰਦਾ ਹੈ।

ਗਰਭਵਤੀ ਔਰਤਾਂ ਲਈ ਸਿਗਰਟ ਸਭ ਤੋਂ ਖਤਰਨਾਕ

ਸਿਗਰਟ ਪੀਣਾ ਗਰਭਵਤੀ ਔਰਤਾਂ ਲਈ ਸਭ ਤੋਂ ਖਤਰਨਾਕ ਹੁੰਦਾ ਹੈ, ਕਿਉਂਕਿ ਸਿਗਰਟ ਪੀਣ ਨਾਲ ਨਾ ਸਿਰਫ ਔਰਤਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ, ਸਗੋਂ ਉਨ੍ਹਾਂ ਦੇ ਗਰਭ 'ਚ ਪਲ ਰਹੇ ਬੱਚੇ ਨੂੰ ਵੀ ਕਈ ਬੀਮਾਰੀਆਂ ਦਾ ਖਤਰਾ ਹੁੰਦਾ ਹੈ। ਮਾਹਿਰਾਂ ਮੁਤਾਬਕ ਸਿਗਰਟਨੋਸ਼ੀ ਗਰਭ ਵਿਚਲੇ ਬੱਚੇ ਦੇ ਦਿਲ ਦੀ ਧੜਕਣ ਨੂੰ ਵਿਗਾੜ ਸਕਦੀ ਹੈ ਅਤੇ ਗਰਭਪਾਤ ਦਾ ਖ਼ਤਰਾ 39 ਪ੍ਰਤੀਸ਼ਤ ਤੱਕ ਵਧਾ ਸਕਦਾ ਹੈ। ਅਜਿਹੇ 'ਚ ਔਰਤਾਂ ਨੂੰ ਗਰਭ ਅਵਸਥਾ ਦੌਰਾਨ ਗਲਤੀ ਨਾਲ ਵੀ ਸਿਗਰਟ ਨਹੀਂ ਪੀਣੀ ਚਾਹੀਦੀ। ਕਿਉਂਕਿ ਇਸ ਨਾਲ ਔਰਤਾਂ ਦੇ ਛਾਤੀ ਦੇ ਦੁੱਧ 'ਚ ਨਿਕੋਟੀਨ ਪਹੁੰਚ ਸਕਦਾ ਹੈ।

ਔਰਤਾਂ 'ਚ ਵਧ ਜਾਂਦਾ ਹੈ ਦਿਲ ਦੇ ਦੌਰੇ ਦਾ ਖਤਰਾ

ਮਾਹਿਰਾਂ ਮੁਤਾਬਕ ਜ਼ਿਆਦਾ ਸਿਗਰਟਨੋਸ਼ੀ ਔਰਤਾਂ ਦੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਦਾਗ-ਧੱਬਿਆਂ ਦੀ ਸਮੱਸਿਆ ਨੂੰ ਵਧਾ ਸਕਦੀ ਹੈ। ਸਿਗਰਟਨੋਸ਼ੀ ਔਰਤਾਂ ਲਈ ਹੱਡੀਆਂ ਦੀ ਸਭ ਤੋਂ ਖਤਰਨਾਕ ਬਿਮਾਰੀ, ਓਸਟੀਓਪੋਰੋਸਿਸ ਦੇ ਜੋਖਮ ਨੂੰ ਵੀ ਵਧਾਉਂਦੀ ਹੈ। ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੇ ਮੁਤਾਬਕ, ਸਿਗਰਟਨੋਸ਼ੀ ਔਰਤਾਂ ਲਈ ਦਿਲ ਦੇ ਦੌਰੇ ਦਾ ਖ਼ਤਰਾ ਕਈ ਗੁਣਾ ਵਧਾ ਦਿੰਦੀ ਹੈ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਸਿਗਰਟਨੋਸ਼ੀ ਹਰ ਕਿਸੇ ਲਈ ਹਾਨੀਕਾਰਕ ਹੈ ਪਰ ਸਿਗਰਟਨੋਸ਼ੀ ਔਰਤਾਂ ਦੀ ਸਿਹਤ ਲਈ ਦੁਸ਼ਮਣ ਦਾ ਕੰਮ ਕਰਦੀ ਹੈ। ਔਰਤਾਂ ਨੂੰ ਸਿਗਰਟਨੋਸ਼ੀ ਤੋਂ ਪੂਰੀ ਤਰ੍ਹਾਂ ਬਚਣਾ ਚਾਹੀਦਾ ਹੈ।

Related Post