Air Conditioner Blast: ਛੋਟੀ ਜਿਹੀ ਗਲਤੀ ਨਾਲ ਤੁਹਾਡੇ AC ’ਚ ਹੋ ਸਕਦਾ ਹੈ ਧਮਾਕਾ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਜੇਕਰ ਤੁਸੀਂ ਵੀ ਏਸੀ ਦੀ ਵਰਤੋਂ ਕਰਦੇ ਸਮੇਂ ਕੁਝ ਗਲਤੀਆਂ ਕਰ ਰਹੇ ਹੋ, ਤਾਂ ਇਹ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਕਿਉਂਕਿ ਅੱਜਕਲ੍ਹ ਏਸੀ ਫੱਟਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।

By  Aarti June 6th 2024 04:23 PM

Air Conditioner Blast: ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਦੇਸ਼ ਦੇ ਕਈ ਇਲਾਕਿਆਂ 'ਚ ਤਾਪਮਾਨ ਰਿਕਾਰਡ ਤੋੜ ਗਿਆ ਹੈ। ਜਿਸ ਕਾਰਨ ਲੋਕਾਂ ਦਾ ਬੁਰਾ ਹਾਲ ਹੋ ਗਿਆ ਹੈ। ਦਸ ਦਈਏ ਕਿ ਗਰਮੀ ਤੋਂ ਬਚਣ ਲਈ ਲੋਕ ਏਅਰ ਕੰਡੀਸ਼ਨਰ ਅਤੇ ਕੂਲਰ ਦੇ ਪੱਖਿਆਂ ਦਾ ਸਹਾਰਾ ਲੈ ਰਹੇ ਹਨ। 

ਪਰ ਜੇਕਰ ਤੁਸੀਂ ਵੀ ਏਸੀ ਦੀ ਵਰਤੋਂ ਕਰਦੇ ਸਮੇਂ ਕੁਝ ਗਲਤੀਆਂ ਕਰ ਰਹੇ ਹੋ, ਤਾਂ ਇਹ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਕਿਉਂਕਿ ਅੱਜਕਲ੍ਹ ਏਸੀ ਫੱਟਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿਸ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲ੍ਹਾਂ ਬਾਰੇ ਦਸਾਂਗੇ, ਜਿਨ੍ਹਾਂ ਦਾ ਤੁਹਾਨੂੰ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਗੱਲ੍ਹਾਂ ਬਾਰੇ

ਏਅਰ ਕੰਡੀਸ਼ਨਰ ਦੇ ਫੱਟਣ ਦੇ ਕਾਰਨ:-

ਮੇਨਟੇਨੈਂਸ ਅਤੇ ਇੰਸਟੌਲੇਸ਼ਨ : 

ਦਸ ਦਈਏ ਕਿ ਜੇਕਰ ਏਸੀ ਦੀ ਇੰਸਟਾਲੇਸ਼ਨ ਸਹੀ ਢੰਗ ਨਾਲ ਨਾ ਕੀਤੀ ਜਾਵੇ ਤਾਂ ਏਅਰ ਕੰਡੀਸ਼ਨਰ ਦੇ ਫੱਟਣ ਵਰਗੀਆਂ ਘਟਨਾਵਾਂ ਵਾਪਰ ਸਕਦੀਆਂ ਹਨ। ਜਿਵੇ ਤੁਸੀਂ ਜਾਣਦੇ ਹੋ ਕਿ ਗਰਮੀਆਂ ਦੇ ਮੌਸਮ 'ਚ ਬਹੁਤੇ ਲੋਕ ਏਸੀ ਦੀ ਜ਼ਿਆਦਾ ਵਰਤੋਂ ਕਰਦੇ ਹਨ। ਪਰ ਸਰਵਿਸ ਸਮੇਂ 'ਤੇ ਨਹੀਂ ਹੁੰਦੀ, ਜਿਸ ਕਾਰਨ ਏਸੀ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੁੰਦੀ ਹੈ। ਜੇਕਰ ਤੁਸੀਂ ਅਜਿਹਾ ਨਹੀਂ ਚਾਹੁੰਦੇ ਤਾਂ ਤੁਹਾਨੂੰ ਸਾਲ 'ਚ ਘੱਟੋ-ਘੱਟ ਇੱਕ ਵਾਰ ਏਸੀ ਦੀ ਸਰਵਿਸ ਕਰਵਾਉਣੀ ਚਾਹੀਦੀ ਹੈ।

ਗਲਤ ਵਾਇਰਿੰਗ : 

ਏਸੀ ਲਗਾਉਣ ਸਮੇਂ ਗਲਤ ਵਾਇਰਿੰਗ ਵੀ ਅਜਿਹੀ ਘਟਨਾ ਦਾ ਕਾਰਨ ਬਣ ਸਕਦੀ ਹੈ। ਇਸ ਤੋਂ ਇਲਾਵਾ ਕਈ ਵਾਰ ਢਿੱਲੇ ਕੁਨੈਕਸ਼ਨ ਅਤੇ ਸ਼ਾਰਟ ਸਰਕਟ ਵੱਡੀਆਂ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਮਾਹਿਰਾਂ ਮੁਤਾਬਕ ਗਲਤ ਵਾਇਰਿੰਗ ਕਾਰਨ AC ਦੀ ਗੈਸ ਲੀਕ ਹੋਣ ਵਰਗੀਆਂ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਹਨ।

ਟਰਬੋ ਮੋਡ 'ਚ ਏਸੀ ਚਲਾਣਾ : 

ਅੱਜਕਲ੍ਹ ਬਾਜ਼ਾਰ 'ਚ ਉਪਲਬਧ ਏਸੀ 'ਚ ਟਰਬੋ ਮੋਡ ਦਿੱਤਾ ਜਾਂਦਾ ਹੈ। ਦਸ ਦਈਏ ਕਿ ਇਹ ਮੋਡ ਆਮ ਮੋਡ ਨਾਲੋਂ ਬਿਹਤਰ ਪ੍ਰਦਰਸ਼ਨ ਦਿੰਦਾ ਹੈ। ਪਰ ਇਹ ਮੋਡ ਸਿਰਫ ਥੋੜ੍ਹੇ ਸਮੇਂ ਲਈ ਚੱਲਣ ਲਈ ਦਿੱਤਾ ਗਿਆ ਹੁੰਦਾ ਹੈ। ਵੈਸੇ ਤਾਂ ਕਈ ਲੋਕ ਇਸ ਮੋਡ 'ਤੇ ਘੰਟਿਆਂ ਤੱਕ ਏਸੀ ਚਲਾਉਂਦੇ ਹਨ, ਪਰ ਅਜਿਹਾ ਕਰਨਾ ਤੁਹਾਡੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ।

ਗਰਮੀਆਂ 'ਚ ਏਸੀ ਦੀ ਵਰਤੋਂ ਕਰਦੇ ਸਮੇਂ ਰੱਖੋ ਇਨ੍ਹਾਂ ਗਲਾਂ ਦਾ ਖ਼ਾਸ ਧਿਆਨ  

  • ਜਦੋਂ ਏਅਰ ਕੰਡੀਸ਼ਨਰ 'ਚ ਕੋਈ ਨੁਕਸ ਹੋ ਜਾਵੇ, ਤਾਂ ਇਸਦੀ ਮੁਰੰਮਤ ਲਈ ਕਿਸੇ ਮਾਹਰ ਨੂੰ ਬੁਲਾਉਣ ਦੀ ਕੋਸ਼ਿਸ਼ ਕਰੋ। ਕਿਉਂਕਿ ਏਅਰ ਕੰਡੀਸ਼ਨਰ ਦੀਆਂ ਸਮੱਸਿਆਵਾਂ ਨੂੰ ਖੁਦ ਠੀਕ ਕਰਨ ਦੀ ਕੋਸ਼ਿਸ਼ ਕਰਨਾ ਤੁਹਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ।
  • ਏਅਰ ਕੰਡੀਸ਼ਨਰ ਦੀ ਕਾਰਗੁਜ਼ਾਰੀ ਲਈ ਸਮੇਂ ਸਿਰ ਸਰਵਿਸਿੰਗ ਬਹੁਤ ਜ਼ਰੂਰੀ ਹੈ। ਮਾਹਿਰਾਂ ਮੁਤਾਬਕ ਏਅਰ ਕੰਡੀਸ਼ਨਰ ਨੂੰ ਘੱਟੋ-ਘੱਟ 600 ਘੰਟੇ ਚਲਾਉਣ ਤੋਂ ਬਾਅਦ ਸਰਵਿਸ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਏਅਰ ਕੰਡੀਸ਼ਨਰ ਸੁਚਾਰੂ ਢੰਗ ਨਾਲ ਕੰਮ ਕਰਦਾ ਹੈ।
  • ਏਅਰ ਕੰਡੀਸ਼ਨਰ ਫੱਟਣ ਤੋਂ ਬਚਣ ਲਈ, ਤੁਹਾਨੂੰ ਏਅਰ ਕੰਡੀਸ਼ਨਰ ਨੂੰ ਸਾਧਾਰਨ ਮੋਡ 'ਚ ਹੀ ਵਰਤਣਾ ਚਾਹੀਦਾ ਹੈ। ਇਹ ਤੁਹਾਡੇ ਲਈ ਬਿਹਤਰ ਰਹੇਗਾ ਜੇਕਰ ਏਅਰ ਕੰਡੀਸ਼ਨਰ ਨੂੰ ਲੰਬੇ ਸਮੇਂ ਤੱਕ ਵਰਤਿਆ ਜਾਵੇ। ਤਾਂ ਤੁਸੀਂ 5-10 ਮਿੰਟਾਂ ਲਈ ਏਅਰ ਕੰਡੀਸ਼ਨਰਨੂੰ ਬੰਦ ਕਰ ਸਕਦੇ ਹੋ। ਤਾਂ ਕਿ ਏਅਰ ਕੰਡੀਸ਼ਨਰ ਘੱਟ ਗਰਮ ਹੋਵੇਗਾ।

ਇਹ ਵੀ ਪੜ੍ਹੋ: World Bicycle Day 2024 : ਸਾਈਕਲ ਚਲਾਉਣ ਸਿਹਤ ਲਈ ਕਿੰਨਾ ਫਾਈਦੇਮੰਦ ? ਜਾਣੋ ਕੀ ਹੁੰਦੇ ਹਨ ਸਿਹਤ ਨੂੰ ਫਾਇਦੇ...

Related Post