Sleep After Dinner: ਜੇਕਰ ਤੁਸੀਂ ਵੀ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਕਰਦੇ ਹੋ ਇਹ ਗਲਤੀ ਤਾਂ ਕਈ ਬੀਮਾਰੀਆਂ ਦਾ ਹੋ ਸਕਦੇ ਹੋ ਸ਼ਿਕਾਰ

ਮਾਹਿਰਾਂ ਮੁਤਾਬਕ ਰਾਤ ​​ਨੂੰ ਖਾਣਾ ਖਾਣ ਤੋਂ ਬਾਅਦ ਲੋਕ ਸੈਰ ਕਰਨ ਦੀ ਬਜਾਏ ਤੁਰੰਤ ਸੌਂ ਜਾਣਦੇ ਹਨ। ਦਸ ਦਈਏ ਕਿ ਇਹ ਬਹੁਤ ਮਾਮੂਲੀ ਜਿਹੀ ਗੱਲ ਲੱਗ ਸਕਦੀ ਹੈ ਪਰ ਇਸ ਨਾਲ ਤੁਹਾਡਾ ਸਰੀਰ ਹੌਲੀ-ਹੌਲੀ ਕਈ ਬੀਮਾਰੀਆਂ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਜਾਂਦਾ ਹੈ।

By  Aarti June 26th 2024 02:47 PM

Sleep Immediately After Eating Dinner: ਬਹੁਤੇ ਲੋਕ ਰਾਤ ਦਾ ਖਾਣਾ ਖਾਣ ਤੋਂ ਬਾਅਦ ਅਕਸਰ ਜਾਣੇ-ਅਣਜਾਣੇ 'ਚ ਕੋਈ ਅਜਿਹੀ ਗਲਤੀ ਕਰ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਦਾ ਸਰੀਰ ਕਈ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਅਜਿਹੇ 'ਚ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਅਸੀਂ ਕਿਸ ਤਰ੍ਹਾਂ ਦੀਆਂ ਗਲਤੀਆਂ ਕਰਦੇ ਹਾਂ ਤਾਂ ਆਓ ਜਾਣਦੇ ਹਾਂ। 

ਮਾਹਿਰਾਂ ਮੁਤਾਬਕ ਰਾਤ ​​ਨੂੰ ਖਾਣਾ ਖਾਣ ਤੋਂ ਬਾਅਦ ਲੋਕ ਸੈਰ ਕਰਨ ਦੀ ਬਜਾਏ ਤੁਰੰਤ ਸੌਂ ਜਾਣਦੇ ਹਨ। ਦਸ ਦਈਏ ਕਿ ਇਹ ਬਹੁਤ ਮਾਮੂਲੀ ਜਿਹੀ ਗੱਲ ਲੱਗ ਸਕਦੀ ਹੈ ਪਰ ਇਸ ਨਾਲ ਤੁਹਾਡਾ ਸਰੀਰ ਹੌਲੀ-ਹੌਲੀ ਕਈ ਬੀਮਾਰੀਆਂ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਰਾਤ ਨੂੰ ਖਾਣੇ ਤੋਂ ਬਾਅਦ ਘੱਟੋ-ਘੱਟ ਅੱਧੇ ਘੰਟੇ ਲਈ ਸੈਰ ਕਰਨੀ ਚਾਹੀਦੀ ਹੈ। ਤਾਂ ਆਉ ਜਾਣਦੇ ਹਾਂ ਰਾਤ ਦਾ ਖਾਣਾ ਖਾਣ ਤੋਂ ਬਾਅਦ ਤੁਰੰਤ ਸੌਣ ਨਾਲ ਕਿਹੜੀਆਂ-ਕਿਹੜੀਆਂ ਸਿਹਤ ਸਮਸਿਆਵਾਂ ਹੋ ਸਕਦੀਆਂ ਹਨ? 

ਰਾਤ ਦਾ ਖਾਣਾ ਖਾਣ ਤੋਂ ਬਾਅਦ ਤੁਰੰਤ ਸੌਣ ਨਾਲ ਇਹ ਸਿਹਤ ਸਮਸਿਆਵਾਂ ਹੋ ਸਕਦੀਆਂ ਹਨ:-

ਪਾਚਨ ਤੰਤਰ ਕਮਜ਼ੋਰ : 

ਦਸ ਦਈਏ ਕਿ ਰਾਤ ਦਾ ਖਾਣਾ ਖਾਣ 'ਤੋਂ ਬਾਅਦ ਤੁਰੰਤ ਸੌਣ ਨਾਲ ਤੁਹਾਡਾ ਪਾਚਨ ਤੰਤਰ ਕਮਜ਼ੋਰ ਹੋ ਸਕਦਾ ਹੈ, ਜਿਸ ਕਾਰਨ ਤੁਹਾਨੂੰ ਉਲਟੀਆਂ, ਢਿੱਡ ਅਤੇ ਜਲਨ ਦੀ ਸਮੱਸਿਆ ਹੋ ਸਕਦੀ ਹੈ।

ਬਦਹਜ਼ਮੀ ਦੀ ਸਮੱਸਿਆ : 

ਮਾਹਿਰਾਂ ਮੁਤਾਬਕ ਰਾਤ ਦਾ ਖਾਣਾ ਖਾਣ ਤੋਂ ਬਾਅਦ ਤੁਰੰਤ ਸੌਣਾ ਭੋਜਨ ਨੂੰ ਪਚਣ ਤੋਂ ਰੋਕਦਾ ਹੈ। ਇਸ ਲਈ ਖਾਣਾ ਖਾਣ ਤੋਂ ਬਾਅਦ ਅੱਧਾ ਘੰਟਾ ਸੈਰ ਕਰ ਕੇ ਹੀ ਸੌਣਾ ਚਾਹੀਦਾ ਹੈ।

ਭਾਰ ਤੇਜ਼ੀ ਨਾਲ ਵਧਣਾ : 

ਖਾਣਾ ਖਾਣ ਤੋਂ ਬਾਅਦ ਤੁਰੰਤ ਸੌਣ ਨਾਲ ਕੈਲੋਰੀ ਬਰਨ ਨਹੀਂ ਹੁੰਦੀ। ਨਾਲ ਹੀ ਇਸ ਸਮੇਂ ਮੇਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ, ਜਿਸ ਕਾਰਨ ਭਾਰ ਤੇਜ਼ੀ ਨਾਲ ਵਧਣ ਲੱਗਦਾ ਹੈ।

ਨੀਂਦ ਨਾ ਆਉਣ ਦੀ ਸਮੱਸਿਆ : 

ਰਾਤ ਦਾ ਖਾਣਾ ਖਾਣ ਤੋਂ ਬਾਅਦ ਤੁਰੰਤ ਸੌਣ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ। ਅੱਜਕਲ੍ਹ ਜੇਕਰ ਤੁਸੀਂ ਰਾਤ ਨੂੰ ਸੌਂਦੇ ਸਮੇਂ ਐਸਿਡ ਰੀਫਲਕਸ ਦਾ ਅਨੁਭਵ ਕਰਦੇ ਹੋ, ਤਾਂ ਇਹ ਤੁਹਾਡੀ ਨੀਂਦ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਛਾਤੀ 'ਚ ਜਲਨ ਹੋਣ ਦੀ ਸਮੱਸਿਆ : 

ਜੇਕਰ ਤੁਸੀਂ ਰਾਤ ਨੂੰ ਸੈਰ ਕਰਨ ਦੀ ਬਜਾਏ ਸਿੱਧੇ ਸੌਂਦੇ ਹੋ, ਤਾਂ ਇਸ ਨਾਲ ਤੁਹਾਨੂੰ ਛਾਤੀ 'ਚ ਜਲਨ ਦੀ ਸਮੱਸਿਆ ਹੋ ਸਕਦੀ ਹੈ।

ਰਾਤ ਦੇ ਖਾਣੇ ਤੋਂ ਕਿੰਨੀ ਦੇਰ ਬਾਅਦ ਸੌਣਾ ਚਾਹੀਦਾ ਹੈ?

ਜੇਕਰ ਤੁਸੀਂ ਹਲਕਾ ਭੋਜਨ ਖਾ ਰਹੇ ਹੋ ਤਾਂ ਪਹਿਲਾਂ ਸੈਰ ਕਰੋ ਅਤੇ ਅੱਧੇ ਘੰਟੇ ਬਾਅਦ ਸੌਂ ਸਕਦੇ ਹੋ। ਅਜਿਹੇ 'ਚ ਜੇਕਰ ਤੁਸੀਂ ਪੀਣ ਵਾਲੇ ਪਦਾਰਥਾਂ ਦਾ ਸੇਵਨ ਕੀਤਾ ਹੈ, ਤਾਂ ਤੁਸੀਂ ਅੱਧੇ ਘੰਟੇ ਤੱਕ ਸੈਰ ਕਰਨ ਤੋਂ ਬਾਅਦ ਸੌਂ ਸਕਦੇ ਹੋ। ਮਾਹਿਰਾਂ ਮੁਤਾਬਕ ਜੇਕਰ ਤੁਸੀਂ ਭਾਰੀ ਭੋਜਨ ਦਾ ਸੇਵਨ ਕੀਤਾ ਹੈ ਤਾਂ ਅੱਧਾ ਘੰਟਾ ਸੈਰ ਕਰੋ ਅਤੇ 2-3 ਘੰਟੇ ਬਾਅਦ ਹੀ ਸੌਣ ਜਾਓ। ਜੇਕਰ ਤੁਹਾਨੂੰ ਕੰਮ ਜਾਂ ਰੁਝੇਵਿਆਂ ਕਾਰਨ ਦੇਰ ਨਾਲ ਖਾਣਾ ਪਵੇ, ਤਾਂ ਘੱਟ ਚਰਬੀ ਵਾਲਾ ਭੋਜਨ ਖਾਓ ਅਤੇ ਘਰ 'ਚ ਘੱਟੋ-ਘੱਟ 10 ਮਿੰਟ ਸੈਰ ਕਰੋ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

ਇਹ ਵੀ ਪੜ੍ਹੋ: ਕੀ ਹਰ ਰੋਜ਼ ਨਹਾਉਣਾ ਸਿਹਤ ਲਈ ਹੋ ਸਕਦੈ ਖ਼ਤਰਨਾਕ ? ਜਾਣੋ ਕੀ ਕਹਿੰਦੀ ਹੈ ਖੋਜ

Related Post