SKM ਸਿਆਸੀ ਤੇ ਗ਼ੈਰ-ਸਿਆਸੀ ਦੇ ਇੱਕਜੁਟ ਹੋਣ 'ਚ ਅੜਿੱਕਾ ਕੌਣ ? ਜਾਣੋ ਸਿਆਸੀ ਦੇ ਆਗੂਆਂ ਨੇ ਕਿਸ 'ਤੇ ਲਾਏ ਇਲਜ਼ਾਮ

SKM News : ਸੰਯੁਕਤ ਕਿਸਾਨ ਮੋਰਚਾ ਸਿਆਸੀ ਅਤੇ ਗ਼ੈਰ-ਸਿਆਸੀ ਵੱਲੋਂ ਭਾਵੇਂ ਦੋ ਵਾਰ ਗੱਲਬਾਤ ਹੋਈ ਹੈ, ਪਰ ਆਗੂਆਂ 'ਚ ਕਿਸੇ ਨਾ ਕਿਸੇ ਗੱਲ 'ਤੇ ਵਖਰੇਵਾਂ ਹੀ ਹੈ। ਹੁਣ ਸਿਆਸੀ ਮੋਰਚੇ ਦੇ ਆਗੂਆਂ ਨੇ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਧੜੇ 'ਤੇ ਇਲਜ਼ਾਮ ਲਾਏ ਹਨ।

By  KRISHAN KUMAR SHARMA December 24th 2024 06:30 PM -- Updated: December 24th 2024 09:04 PM

SKM Political and Non-Political : ਦੇਸ਼ ਭਰ 'ਚ ਕਿਸਾਨਾਂ ਵੱਲੋਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ ਅਤੇ ਜਗਜੀਤ ਸਿੰਘ ਡੱਲੇਵਾਲ ਸਮੇਤ ਕਿਸਾਨ ਆਪਣੀਆਂ ਜਾਨਾਂ ਵਾਰਨ ਲਈ ਵੀ ਤਿਆਰ ਬੈਠੇ ਹਨ। ਪਰ ਕਿਸਾਨਾਂ ਦੀਆਂ ਦੋ ਵੱਡੀਆਂ ਧਿਰਾਂ 'ਚ ਏਕਤਾ ਹੁੰਦੀ ਵਿਖਾਈ ਨਹੀਂ ਦੇ ਰਹੀ ਹੈ। ਸੰਯੁਕਤ ਕਿਸਾਨ ਮੋਰਚਾ ਸਿਆਸੀ ਅਤੇ ਗ਼ੈਰ-ਸਿਆਸੀ ਵੱਲੋਂ ਭਾਵੇਂ ਦੋ ਵਾਰ ਗੱਲਬਾਤ ਹੋਈ ਹੈ, ਪਰ ਆਗੂਆਂ 'ਚ ਕਿਸੇ ਨਾ ਕਿਸੇ ਗੱਲ 'ਤੇ ਵਖਰੇਵਾਂ ਹੀ ਹੈ। ਹੁਣ ਸਿਆਸੀ ਮੋਰਚੇ ਦੇ ਆਗੂਆਂ ਨੇ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਧੜੇ 'ਤੇ ਇਲਜ਼ਾਮ ਲਾਏ ਹਨ ਅਤੇ ਕਿਹਾ ਹੈ ਕਿ ਇਹ ਆਗੂ ਏਕਤਾ ਵਿੱਚ ਅੜਿੱਕਾ ਬਣ ਰਹੇ ਹਨ।

ਐਸਕੇਐਮ ਸਿਆਸੀ ਦੇ ਆਗੂਆਂ ਜੰਗਵੀਰ ਸਿੰਘ ਚੌਹਾਨ, ਸਤਨਾਮ ਸਿੰਘ ਅਜਨਾਲਾ ਅਤੇ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਸਿਆਸੀ, ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਚੱਲ ਰਹੇ ਮੋਰਚਿਆਂ ਵਿੱਚ ਸ਼ਾਮਲ ਨਹੀਂ ਹੋਣਗੇ ਅਤੇ ਨਾ ਹੀ ਐਸਕੇਐਮ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਿਆਂ ਨੂੰ ਸਿੱਧਾ ਸਮਰਥਨ ਦੇਣਗੇ।

ਕੌਣ ਬਣ ਰਿਹਾ ਏਕਤਾ 'ਚ ਅੜਿੱਕਾ ?

ਆਗੂਆਂ ਨੇ ਕਿਹਾ ਕਿ ਅਸੀਂ ਮੁੜ ਇਕੱਠੇ ਹੋਣ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਸਾਰਥਕ ਤੌਰ 'ਤੇ ਰੱਖਿਆ ਹੈ, ਪਟਿਆਲਾ ਵਿਖੇ ਵੀ ਜੋ ਗੱਲਬਾਤ ਹੋਈ, ਉਹ ਬਹੁਤ ਹੀ ਸੁਖਾਵੇਂ ਮਾਹੌਲ 'ਚ ਹੋਈ ਅਤੇ ਅੱਗੇ ਵੀ ਇਸ ਨੂੰ ਇਸੇ ਤਰ੍ਹਾਂ ਚਲਦੇ ਰਹਿਣ ਲਈ ਦੋਹੇ ਧੜੇ ਸੁਹਿਰਦ ਹਨ।

ਕਿਸਾਨ ਆਗੂ ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ SKM Non-Political ਧੜਾ ਨਹੀਂ ਚਾਹੁੰਦਾ, ਕਿ ਅਸੀਂ ਸਾਰੇ ਇੱਕਠੇ ਹੋਈਏ। ਉਨ੍ਹਾਂ ਕਿਹਾ ਕਿ ਸਰਵਣ ਸਿੰਘ ਪੰਧੇਰ ਨਾਲ ਗੱਲਬਾਤ ਹੋਈ ਹੈ, ਅਸੀਂ ਮੀਟਿੰਗ ਦਾ ਸੱਦਾ ਵੀ ਭੇਜਿਆ, ਜਿਸ 'ਚ ਪੰਧੇਰ ਧੜਾ ਆਇਆ ਵੀ ਸੀ, ਜਦਕਿ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਜਗਜੀਤ ਸਿੰਘ ਡੱਲੇਵਾਲ ਧੜਾ ਇਸ ਮੀਟਿੰਗ ਦਾ ਹਿੱਸਾ ਨਹੀਂ ਬਣਿਆ।

ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਦੁਬਾਰਾ ਫਿਰ ਇਕ ਵਾਰ skm india ਦੀ ਬੈਠਕ ਬੁਲਾ ਕੇ ਗੱਲਬਾਤ ਹੋਵੇਗੀ ਅਤੇ ਇਸ ਸਬੰਧੀ ਡੂੰਘੀ ਵਿਚਾਰ ਚਰਚਾ ਹੋਵੇਗੀ ਤਾਂ ਫਿਰ ਹੈ ਕੁਝ ਹੋ ਸਕਦਾ ਹੈ।

ਡੱਲੇਵਾਲ ਦੀ ਸਿਹਤ ਲਈ ਰਾਸ਼ਟਰਪਤੀ ਨੂੰ ਕੀਤੀ ਜਾਵੇਗੀ ਅਪੀਲ

ਆਗੂਆਂ ਨੇ ਕਿਹਾ ਕਿ ਮੀਟਿੰਗ ਨੇ ਕੇਂਦਰ, ਹਰਿਆਣਾ ਅਤੇ ਪੰਜਾਬ ਸਰਕਾਰਾਂ ਵਲੋਂ ਕਿਸਾਨ ਮੰਗਾਂ ਸਬੰਧੀ ਵੱਟੀ ਹੋਈ ਘੇਸਲ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵਿਗੜ ਰਹੀ ਸਿਹਤ ਦੇ ਮੱਦੇਨਜ਼ਰ ਦੇਸ਼ ਦੇ ਰਾਸ਼ਟਰਪਤੀ ਨੂੰ ਵਫਦ ਦੇ ਰੂਪ ਮਿਲਕੇ ਗੁਹਾਰ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਸੰਯੁਕਤ ਕਿਸਾਨ ਮੋਰਚਾ ਦੀ ਕੌਮੀ ਤਾਲਮੇਲ ਕਮੇਟੀ ਨੂੰ ਰਾਸ਼ਟਰਪਤੀ ਤੋਂ ਫੌਰੀ ਮਿਲਣ ਦਾ ਸਮਾਂ ਲੈਣ ਦੀ ਜ਼ਿੰਮੇਵਾਰੀ ਦਿੱਤੀ ਗਈ। ਦੇਸ਼ ਦੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਕੇਂਦਰ ਸਰਕਾਰ ਨੂੰ ਨਿਰਦੇਸ਼ ਦੇਣ ਕਿ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨਾਲ ਫੌਰੀ ਗੱਲਬਾਤ ਕਰਕੇ ਕਿਸਾਨੀ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ ਤਾਂ ਜੋ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਦੀ ਜਾਨ ਬਚਾਈ ਜਾ ਸਕੇ।

Related Post