ਕੇਂਦਰ ਦੇ ਸੱਦੇ ਪਿੱਛੋਂ 121 ਕਿਸਾਨਾਂ ਨੇ ਖੋਲ੍ਹਿਆ ਮਰਨ ਵਰਤ, ਕਿਸਾਨ ਆਗੂਆਂ ਨੇ ਦੱਸੀ 'ਡੱਲੇਵਾਲ' ਨੂੰ ਲੈ ਕੇ ਅਧਿਕਾਰੀਆਂ ਨਾਲ ਕੀ ਹੋਈ ਗੱਲਬਾਤ

SKM Meeting With Govenment : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਜਾਰੀ ਰੱਖਣਗੇ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੂੰ ਮੈਡੀਕਲ ਸਹੂਲਤ ਵੀ ਦਿੱਤੀ ਜਾਵੇਗੀ। ਇਸ ਸਬੰਧੀ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਦੇਰ ਰਾਤ ਹੋਈ ਪੂਰੀ ਗੱਲਬਾਤ ਬਾਰੇ ਜਾਣਕਾਰੀ ਦਿੱਤੀ ਹੈ।

By  KRISHAN KUMAR SHARMA January 19th 2025 05:09 PM -- Updated: January 19th 2025 06:10 PM

SKM Meeting With Govenment : ਕੇਂਦਰ ਸਰਕਾਰ ਵੱਲੋਂ 14 ਫਰਵਰੀ ਨੂੰ ਦਿੱਤੇ ਮੀਟਿੰਗ ਦੇ ਸੱਦੇ ਤੋਂ ਬਾਅਦ 121 ਕਿਸਾਨਾਂ ਨੇ ਆਪਣਾ ਮਰਨ ਵਰਤ ਖੋਲ੍ਹ ਦਿੱਤਾ ਹੈ, ਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਜਾਰੀ ਰੱਖਣਗੇ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੂੰ ਮੈਡੀਕਲ ਸਹੂਲਤ ਵੀ ਦਿੱਤੀ ਜਾਵੇਗੀ। ਇਸ ਸਬੰਧੀ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਦੇਰ ਰਾਤ ਹੋਈ ਪੂਰੀ ਗੱਲਬਾਤ ਬਾਰੇ ਜਾਣਕਾਰੀ ਦਿੱਤੀ ਹੈ।

ਕਿਸਾਨ ਆਗੂਆਂ ਕਾਕਾ ਸਿੰਘ ਕੋਟੜਾ, ਬਲਦੇਵ ਸਿੰਘ ਸਿਰਸਾ ਸਮੇਤ ਹੋਰਨਾਂ ਨੇ ਦੱਸਿਆ ਕਿ ਦੇਰ ਰਾਤ ਕੇਂਦਰ ਸਰਕਾਰ ਦੇ ਵਫ਼ਦ ਵੱਲੋਂ ਡੱਲੇਵਾਲ ਨਾਲ ਮੁਲਾਕਾਤ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਤ ਹੈ।

ਮੁਲਾਕਾਤ ਦੌਰਾਨ ਪਹਿਲਾਂ ਡੱਲੇਵਾਲ ਵੱਲੋਂ ਅਧਿਕਾਰੀਆਂ ਨੂੰ ਦੋਹਾਂ ਫਰਮਾਂ ਨਾਲ ਗੱਲਬਾਤ ਲਈ ਕਿਹਾ ਤਾਂ ਜਾ ਕੇ 3 ਘੰਟੇ ਤੋਂ ਵੱਧ ਤੱਕ ਮੀਟਿੰਗ ਹੋਈ, ਜਿਸ ਦੌਰਾਨ 14 ਫਰਵਰੀ ਦੀ ਮੀਟਿੰਗ ਦਾ ਸੱਦਾ ਦਿੱਤਾ ਗਿਆ।

ਕਿਸਾਨ ਆਗੂਆਂ ਨੇ ਇਸਤੋਂ ਪਹਿਲਾਂ ਮੀਟਿੰਗ ਦਾ ਸੱਦਾ ਨਾ ਮਿਲਣ ਪਿੱਛੇ ਕਿਹਾ ਕਿ ਅਧਿਕਾਰੀਆਂ ਨੇ ਦੱਸਿਆ ਕਿ 26 ਜਨਵਰੀ ਨੂੰ ਗਣਤੰਤਰਾ ਦਿਵਸ, 8 ਤਰੀਕ ਨੂੰ ਦਿੱਲੀ ਚੋਣਾਂ ਅਤੇ 12-13 ਫਰਵਰੀ ਨੂੰ ਬਜਟ ਸੈਸ਼ਨ ਹੋਣ ਕਾਰਨ 14 ਫਰਵਰੀ ਦੀ ਮੀਟਿੰਗ ਰੱਖੇ ਜਾਣ ਬਾਰੇ ਦੱਸਿਆ। ਹਾਲਾਂਕਿ ਇਸਤੋਂ ਪਹਿਲਾਂ ਚੰਡੀਗੜ੍ਹ ਵਿੱਚ ਕੇਂਦਰੀ ਅਧਿਕਾਰੀਆਂ ਨਾਲ ਕਿਸਾਨਾਂ ਨਾਲ ਮੀਟਿੰਗ ਹੋਵੇਗੀ। ਉਸ ਤੋਂ ਬਾਅਦ ਹੀ ਅਗਲੀ ਮੀਟਿੰਗ ਦਿੱਲੀ ਵਿੱਚ ਹੋਵੇਗੀ।

ਡੱਲੇਵਾਲ ਨੇ ਇਸ ਦੌਰਾਨ ਆਪਣੀ ਸਹਿਮਤੀ ਪ੍ਰਗਟਾਈ, ਜਿਸ 'ਤੇ ਬਾਅਦ 'ਚ ਕੇਂਦਰੀ ਵਫ਼ਦ ਵੱਲੋਂ ਇਸ ਨੂੰ ਸਟੇਜ ਤੋਂ ਪੜ ਕੇ ਸੁਣਾਇਆ। ਆਗੂਆਂ ਨੇ ਕਿਹਾ ਕਿ ਡੱਲੇਵਾਲ ਨੇ ਮੈਡੀਕਲ ਏਡ ਤੋਂ ਵੀ ਇਨਕਾਰ ਕਰ ਦਿੱਤਾ ਸੀ। ਪਰ ਕਿਸਾਨਾਂ ਨੇ ਬਾਅਦ 'ਚ ਉਨ੍ਹਾਂ ਨੂੰ ਅਪੀਲ ਕੀਤੀ ਕਿ ਤੁਸੀ ਖੁਦ ਘੱਟੋ ਘੱਟ ਏਡ ਲੈ ਲਵੋ। ਪਰ ਡੱਲੇਵਾਲ ਅਖੀਰ ਤੱਕ ਨਹੀਂ ਮੰਨੇ ਅਤੇ ਬਾਅਦ 'ਚ 8 ਡਾਕਟਰਾਂ ਦਾ ਪੈਨਲ ਇਥੇ ਆਇਆ ਅਤੇ ਸਪੱਸ਼ਟ ਕੀਤਾ। ਪਰ ਮੈਡੀਕਲ ਏਡ ਅਸੀਂ ਦੇਕੇ ਇਸ ਬਾਰੇ ਧਿਆਨ ਨਾਲ ਸ਼ੁਰੂ ਕਰੀਏ ਇਸ ਦੌਰਾਨ ਡੱਲੇਵਾਲ ਨੇ ਕਿਹਾ ਕਿ ਕੁਝ ਵੀ ਨਹੀਂ ਖਾਣਗੇ ਅਤੇ ਮਰਨ ਵਰਤ ਜਾਰੀ ਰਹੇਗਾ।

121 ਕਿਸਾਨਾਂ ਨੇ ਖੋਲ੍ਹਿਆ ਮਰਨ ਵਰਤ

ਕਿਸਾਨ ਆਗੂਅ ਕਾਕਾ ਸਿੰਘ ਕੋਟੜਾ ਨੇ ਮਰਨ ਵਰਤ ਖੋਲ੍ਹਣ ਵਾਲੇ 121 ਕਿਸਾਨਾਂ ਨੂੰ ਵਧਾਈ ਦਿੱਤੀ, ਜਿਨ੍ਹਾਂ ਨੇ ਬਿਨਾ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੇ, ਡੱਲੇਵਾਲ ਤੋਂ ਸਾਹਿਬ ਤੋਂ ਪਹਿਲਾਂ ਕੁਰਬਾਨੀ ਦੇਣ ਦਾ ਫੈਸਲਾ ਕੀਤਾ। ਡੱਲੇਵਾਲ ਨੇ ਸਵੇਰੇ ਅਪੀਲ ਕੀਤੀ ਸੀ ਕਿ ਸਾਰੇ ਕਿਸਾਨਾਂ ਨੂੰ ਇਥੇ ਬੁਲਾਓ ਅਤੇ ਉਹਨਾਂ ਦਾ ਮਰਨ ਵਰਤ ਖੁਲ੍ਹਵਾਇਆ। ਉਨ੍ਹਾ ਕਿਹਾ ਕਿ ਅਸੀਂ ਇਸਨੂੰ ਜਿੱਤ ਤਾਂ ਨਹੀਂ ਮੰਨਦੇ, ਪਰ ਅੱਗੇ ਵਧੀਏ।

ਖਬਰ ਅਪਡੇਟ ਜਾਰੀ... 

Related Post