SKM (ਗ਼ੈਰ-ਸਿਆਸੀ) ਨੇ SKM ਨੂੰ ਲਿਖੀ ਚਿੱਠੀ, 15 ਜਨਵਰੀ ਦੀ ਮੀਟਿੰਗ ਜਲਦ ਕਰਨ ਦੀ ਮੰਗ, ਜਾਣੋ ਚਿੱਠੀ ਪਿੱਛੇ ਵੱਡਾ ਕਾਰਨ

Jagjit Dallewal health : ਖਨੌਰੀ ਬਾਰਡਰ 'ਤੇ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ 47ਵੇਂ ਦਿਨ ਵੀ ਜਾਰੀ ਰਹੀ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਵੱਲੋਂ ਐਸਕੇਐਮ ਨੂੰ ਲਿਖੇ ਜਾਣ ਦੀ ਗੱਲ ਸਾਹਮਦੇ ਆਈ ਹੈ।

By  KRISHAN KUMAR SHARMA January 11th 2025 05:46 PM -- Updated: January 11th 2025 06:09 PM

Khanauri Border News : ਖਨੌਰੀ ਬਾਰਡਰ 'ਤੇ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ 47ਵੇਂ ਦਿਨ ਵੀ ਜਾਰੀ ਰਹੀ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਵੱਲੋਂ ਐਸਕੇਐਮ ਨੂੰ ਲਿਖੇ ਜਾਣ ਦੀ ਗੱਲ ਸਾਹਮਦੇ ਆਈ ਹੈ। ਚਿੱਠੀ ਵਿੱਚ ਡੱਲੇਵਾਲ ਦੀ ਡਿੱਗ ਰਹੀ ਸਿਹਤ ਦਾ ਹਵਾਲਾ ਵੀ ਦਿੱਤਾ ਗਿਆ ਹੈ, ਜਿਸ ਤਹਿਤ 15 ਜਨਵਰੀ ਨੂੰ ਤਿੰਨ ਫੋਰਮਾਂ ਦੀ ਮੀਟਿੰਗ ਜਲਦ ਤੋਂ ਜਲਦ ਕਰਨ ਦੀ ਮੰਗ ਕੀਤੀ ਗਈ ਹੈ।

ਇਹ ਚਿੱਠੀ ਜਨਤਕ ਕਰਦਿਆਂ ਸੁਖਜੀਤ ਸਿੰਘ ਹਰਦੋ ਝੰਡੇ, ਇੰਦਰਜੀਤ ਸਿੰਘ ਕੋਟ ਬੁੱਡਾ ਤੇ ਲਖਵਿੰਦਰ ਸਿੰਘ ਔਲਖ, ਅਭਨਿਊ ਕੁਹਾੜ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਰਾਜਨੀਤਿਕ) ਅਤੇ ਕਿਸਾਨ ਮਜਦੂਰ ਮੋਰਚਾ ਵੱਲੋਂ ਸਾਂਝੇ ਤੌਰ 'ਤੇ ਸੰਯੁਕਤ ਕਿਸਾਨ ਮੋਰਚਾ ਨੂੰ ਚਿੱਠੀ ਲਿਖੀ ਗਈ ਹੈ। ਦੋਵਾਂ ਮੋਰਚਿਆਂ ਵੱਲੋਂ ਚਿੱਠੀ ਵਿੱਚ 15 ਜਨਵਰੀ ਦੀ ਮੀਟਿੰਗ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ ਕਿ 15 ਜਨਵਰੀ ਨੂੰ ਤਿੰਨੋਂ ਫੋਰਮਾਂ ਦੀ ਹੋਣ ਮੀਟਿੰਗ ਨੂੰ ਜਲਦੀ ਹੀ ਕੀਤਾ ਜਾਵੇ, ਕਿਉਂਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵੀ ਲਗਾਤਾਰ ਤੇਜ਼ੀ ਨਾਲ ਡਿੱਗ ਗਈ ਹੈ।


ਆਗੂਆਂ ਵੱਲੋਂ ਚਿੱਠੀ ਰਾਹੀਂ ਤਿੰਨਾਂ ਫੋਰਮਾਂ ਦੀ ਮੀਟਿੰਗ 15 ਦੀ ਬਜਾਏ ਕੱਲ੍ਹ ਜਾਂ ਪਰਸੋਂ ਨੂੰ ਖਨੌਰੀ ਵਿੱਚ ਹੀ ਕਰਕੇ ਏਕਤਾ ਕੀਤੀ ਜਾਣ ਬਾਰੇ ਲਿਖੀ ਗਈ ਹੈ। ਜ਼ਿਕਰਯੋਗ ਹੈ ਕਿ ਇਹ ਚਿੱਠੀ ਇਸ ਸਬੰਧ ਵਿੱਚ ਵੀ ਵੇਖੀ ਜਾ ਰਹੀ ਹੈ ਕਿਉਂਕਿ ਬੀਤੇ ਦਿਨੀਂ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਏਕਤਾ ਮਤਾ ਲੈ ਕੇ ਖਨੌਰੀ ਬਾਰਡਰ ਪਹੁੰਚੇ ਸਨ।

ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਡਾਕਟਰਾਂ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੀ ਚੈਕਅਪ ਕੀਤਾ ਗਿਆ ਤਾਂ ਮੈਡੀਕਲ ਟੈਸਟ ਚਿੰਤਜਨਕ ਸਾਹਮਣੇ ਆਈ। ਰਿਪੋਰਟ ਅਨੁਸਾਰ ਯੂਰਿਕ ਐਸਿਡ 11.64 ਦੇ ਪੱਧਰ ਤੋਂ ਉਪਰ, ਪ੍ਰੋਟੀਨ ਦੀ ਮਾਤਰਾ ਬਹੁਤ ਹੀ ਘੱਟ ਪਾਈ ਗਈ ਹੈ। ਇਸਤੋਂ ਇਲਾਵਾ ਸਰੀਰ ਵਿੱਚ ਕ੍ਰੋਟਨ 6.93 ਤੋਂ ਵੱਧ ਹੈ, ਜੋ ਕਿ ਇੱਕ ਆਮ ਵਿਅਕਤੀ ਦੇ ਮੁਕਾਬਲੇ 20 ਗੁਣਾ ਜ਼ਿਆਦਾ ਹੈ।

Related Post