Bikram Singh Majithia: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਹਾਈਕੋਰਟ ਤੋਂ ਵੱਡੀ ਰਾਹਤ

ਦੱਸ ਦਈਏ ਕਿ ਐਸਆਈਟੀ ਨੇ ਐਨਡੀਪੀਐਸ ਕੇਸ ’ਚ ਮਜੀਠੀਆ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਸੰਮਨ ਭੇਜੇ ਸੀ। ਇਸ ਸੰਮਨ ਨੂੰ ਗੈਰ ਕਾਨੂੰਨੀ ਦੱਸਦੇ ਹੋਏ ਮਜੀਠੀਆ ਨੇ ਸੰਮਨ ਦੇ ਹੁਕਮਾਂ ਨੂੰ ਹਾਈਕੋਰਟ ’ਚ ਚੁਣੌਤੀ ਦਿੱਤੀ ਸੀ।

By  Aarti July 8th 2024 11:17 AM -- Updated: July 8th 2024 02:33 PM

Bikram Singh Majithia: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਦੱਸ ਦਈਏ ਕਿ ਐਸਆਈਟੀ ਨੇ ਅੱਜ ਐਨਡੀਪੀਐਸ ਕੇਸ ਵਿੱਚ ਐਸਆਈਟੀ ਵੱਲੋਂ ਭੇਜੇ ਸੰਮਨ ਨੂੰ ਵਾਪਸ ਲੈ ਲਿਆ ਹੈ। ਇਸ ਸਬੰਧੀ ਐਸਆਈਟੀ ਨੇ ਹਾਈਕੋਰਟ ਨੂੰ ਵੀ ਇਸ ਸਬੰਧੀ ਸੂਚਿਤ ਕਰ ਦਿੱਤਾ ਹੈ। 

ਦੱਸ ਦਈਏ ਕਿ ਐਸਆਈਟੀ ਨੇ ਐਨਡੀਪੀਐਸ ਕੇਸ ’ਚ ਮਜੀਠੀਆ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਸੰਮਨ ਭੇਜੇ ਸੀ। ਇਸ ਸੰਮਨ ਨੂੰ ਗੈਰ ਕਾਨੂੰਨੀ ਦੱਸਦੇ ਹੋਏ ਮਜੀਠੀਆ ਨੇ ਸੰਮਨ ਦੇ ਹੁਕਮਾਂ ਨੂੰ ਹਾਈਕੋਰਟ ’ਚ ਚੁਣੌਤੀ ਦਿੱਤੀ ਸੀ। 


ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਸੀਨੀਅਰ ਵਕੀਲ ਆਰ.ਐਸ.ਚੀਮਾ ਨੇ ਹਾਈਕੋਰਟ ਨੂੰ ਦੱਸਿਆ ਕਿ ਐਸ.ਆਈ.ਟੀ ਵਲੋਂ ਉਨ੍ਹਾਂ ਨੂੰ ਭੇਜੇ ਗਏ ਸੰਮਨ ਸਰਾਸਰ ਗਲਤ ਹਨ, ਉਨ੍ਹਾਂ ਨੂੰ ਵਾਰ-ਵਾਰ ਬੇਲੋੜਾ ਬੁਲਾਇਆ ਜਾ ਰਿਹਾ ਹੈ, ਹੁਣ ਤੱਕ ਐਸ.ਆਈ.ਟੀ ਨੂੰ ਜਾਂਚ ਵਿਚ ਕੁਝ ਨਹੀਂ ਮਿਲਿਆ ਅਤੇ ਇਹ ਸੰਮਨ ਨਾਜਾਇਜ਼ ਹੈ, ਇਸ ਲਈ ਇਸਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ।

ਜਿਸ ਤੋਂ ਬਾਅਦ ਅੱਜ ਜਿਵੇਂ ਹੀ ਸੁਣਵਾਈ ਸ਼ੁਰੂ ਹੋਈ ਤਾਂ ਪੰਜਾਬ ਸਰਕਾਰ ਦੇ ਸਰਕਾਰੀ ਵਕੀਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਸੰਮਨ ਦਾ ਇਹ ਨੋਟਿਸ ਵਾਪਸ ਲਿਆ ਜਾ ਰਿਹਾ ਹੈ। ਇਸ ਜਾਣਕਾਰੀ ਤੋਂ ਬਾਅਦ ਹਾਈਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ। ਇਸ ਤਰ੍ਹਾਂ ਮਜੀਠੀਆ ਨੂੰ ਅੱਜ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ।

ਇਹ ਵੀ ਪੜ੍ਹੋ: Babbar Khalsa International: ਅੱਤਵਾਦੀ ਸਿਮਰਨਜੀਤ ਬਬਲੂ ਗ੍ਰਿਫਤਾਰ, ਸਾਬਕਾ ਅੱਤਵਾਦੀ ਰਤਨਦੀਪ ਸਿੰਘ ਦੇ ਕਤਲ ਦਾ ਹੈ ਮੁੱਖ ਮੁਲਜ਼ਮ

Related Post