Singer Jazzy B ਦੇ ਜਨਮਦਿਨ ਮੌਕੇ ਜਾਣੋ ਗਾਇਕ ਦਾ ਹੁਣ ਤੱਕ ਦਾ ਸੰਗੀਤਕ ਸਫ਼ਰ

By  Aarti April 1st 2024 04:41 PM

Jazzy B Birthday: ਪੰਜਾਬੀ ਗਾਇਕ ਜੈਜ਼ੀ ਬੀ ਅੱਜ ਯਾਨਿ 1 ਅਪ੍ਰੈਲ ਨੂੰ ਆਪਣਾ 49ਵਾਂ ਜਨਮਦਿਨ ਮਨਾ  ਰਹੇ ਹਨ। ਗਾਇਕ ਦੇ ਜਨਮਦਿਨ ਮੌਕੇ ਜਾਣਦੇ ਹਾਂ ਉਨ੍ਹਾਂ ਦੀ ਜਿੰਦਗੀ ਅਤੇ ਸੰਗੀਤਕ ਸਫਰ ਬਾਰੇ ਖਾਸ ਗੱਲ੍ਹਾਂ। 

ਪੰਜਾਬ ਦੇ ਇਸ ਜ਼ਿਲ੍ਹੇ ’ਚ ਹੋਇਆ ਸੀ ਜਨਮ 

ਜੈਜ਼ੀ ਬੀ ਦਾ ਜਨਮ 1 ਅਪ੍ਰੈਲ 1975 ਨੂੰ ਜਲੰਧਰ 'ਚ ਹੋਇਆ ਸੀ, ਪਰ ਜਦੋਂ ਉਹ 5 ਸਾਲਾਂ ਦੇ ਸੀ, ਤਾਂ ਉਨ੍ਹਾਂ ਦਾ ਪਰਿਵਾਰ ਕੈਨੇਡਾ ਦੇ ਸਰੀ 'ਚ ਸ਼ਿਫਟ ਹੋ ਗਿਆ ਸੀ।

ਇਸ ਤਰ੍ਹਾਂ ਹੋਈ ਸੀ ਕਰੀਅਰ ਦੀ ਸ਼ੁਰੂਆਤ 

ਜੈਜ਼ੀ ਬੀ ਨੇ ਆਪਣੀ ਗਾਇਕੀ ਦਾ ਕਰੀਅਰ ਸਾਲ 1993 'ਚ ਸ਼ੁਰੂ ਕੀਤਾ ਸੀ। ਉਨ੍ਹਾਂ ਦੀ ਪਹਿਲੀ 'ਘੁੱਗੀਆਂ ਦਾ ਜੋੜਾ' ਸੀ। ਇਸ ਐਲਬਮ ਨਾਲ ਜੈਜ਼ੀ ਬੀ ਨੂੰ ਖੂਬ ਪ੍ਰਸਿੱਧੀ ਮਿਲੀ ਸੀ। ਜੈਜ਼ੀ ਬੀ ਲਗਾਤਾਰ 30 ਸਾਲਾਂ ਤੋਂ ਆਪਣੇ ਗੀਤਾਂ ਤੇ ਐਲਬਮਾਂ ਰਾਹੀਂ ਫੈਨਜ਼ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਦੇ ਗੀਤ ਅੱਜ ਵੀ ਸਦਾਬਹਾਰ ਹਨ। ਇਸ ਦੇ ਨਾਲ ਨਾਲ ਜੈਜ਼ੀ ਬੀ ਫਿਲਮਾਂ ਦੀ ਦੁਨੀਆ 'ਚ ਵੀ ਖੂਬ ਧਮਾਲਾਂ ਪਾਈਆ ਹਨ। ਉਨ੍ਹਾਂ ਨੇ ਕਈ ਫਿਲਮਾਂ 'ਚ ਐਕਟਿੰਗ ਕੀਤੀ ਹੈ।

ਜਨਮਦਿਨ ਤੋਂ ਪਹਿਲਾਂ ਫੈਨਜ਼ ਨੂੰ ਦਿੱਤਾ ਇਹ ਤੋਹਫਾ 

ਹੁਣ ਗਾਇਕ ਨੇ ਆਪਣੇ ਜਨਮਦਿਨ ਮੌਕੇ ਫੈਨਜ਼ ਇੱਕ ਹੋਰ ਖਾਸ ਤੋਹਫਾ ਦਿੱਤਾ ਹੈ। ਜੀ ਹਾਂ, ਜੈਜ਼ੀ ਬੀ ਨੇ ਆਪਣੇ ਜਨਮਦਿਨ ਤੋਂ ਪਹਿਲਾਂ ਗੀਤ 'Guddi Charhi Hoyi A' ਰਿਲੀਜ਼ ਕੀਤਾ ਹੈ। ਉਨ੍ਹਾਂ ਦੇ ਇਸ ਗੀਤ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ।   

ਵਰਕ ਫਰੰਟ 

ਜੈਜ਼ੀ ਬੀ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ 'ਚ  ਜੈਜ਼ੀ ਬੀ ਨੇ ਆਪਣੀ ਨਵੀਂ ਐਲਬਮ 'ਉਸਤਾਦ ਜੀ ਕਿੰਗ ਫੋਰਐਵਰ' ਰਿਲੀਜ਼ ਕੀਤੀ ਹੈ। ਜੈਜ਼ੀ ਬੀ ਇਸ ਐਲਬਮ Ustad Ji King Forever  ' ਦੀ ਪ੍ਰਮੋਸ਼ਨ  'ਚ ਰੁੱਝੇ ਹੋਏ  ਹਨ। ਇਹ ਐਲਬਮ ਉਨ੍ਹਾਂ ਨੇ ਆਪਣੇ ਸੰਗੀਤ ਦੇ ਗੁਰੂ ਕੁਲਦੀਪ ਮਾਣਕ (Kuldeep Manak)  ਜੀ ਨੂੰ ਡੈਡੀਕੇਟ ਕੀਤੀ ਹੈ। ਇਸ ਐਲਬਮ ਵਿੱਚ ਕੁਲਦੀਪ ਮਾਣਕ ਜੀ ਦੇ ਕਈ ਮਸ਼ਹੂਰ ਗੀਤ ਅਤੇ ਉਨ੍ਹਾਂ ਦੇ ਬੇਟੇ ਯੁੱਧਵੀਰ ਮਾਣਕ ਦੇ ਗੀਤ ਵੀ ਸ਼ਾਮਲ ਹਨ। ਇਸ ਐਲਬਮ ਦੇ ਵਿੱਚ ਕੁੱਲ 13 ਗੀਤ ਹੋਣਗੇ। 

ਇਹ ਵੀ ਪੜ੍ਹੋ: ਮਸ਼ਹੂਰ ਪੰਜਾਬੀ ਗਾਇਕ ਜਸਵਿੰਦਰ ਬਰਾੜ ਨੇ ਪੂਰੀ ਕੀਤੀ ਮਰਹੂਮ ਮੂਸੇਵਾਲਾ ਦੀ ਅਧੂਰੀ ਇੱਛਾ

Related Post