Jasbir Jassi On Kangana Ranaut : ਗਾਇਕ ਜਸਬੀਰ ਜੱਸੀ ਨੇ ਕੰਗਨਾ ਰਣੌਤ ਨੂੰ ਦਿੱਤੀ ਚਿਤਾਵਨੀ, ਕਿਹਾ- ਕੰਗਨਾ ਹੈ ਮੈਂਟਲ ਕੇਸ

ਗਾਇਕ ਜਸਬੀਰ ਜੱਸੀ ਨੇ ਹਾਲ ਹੀ ਵਿੱਚ ਅਦਾਕਾਰਾ ਅਤੇ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਪੰਜਾਬ ਨੂੰ ਬਦਨਾਮ ਕਰਨ ਵਿਰੁੱਧ ਚਿਤਾਵਨੀ ਦਿੱਤੀ ਹੈ ਅਤੇ ਕਿਹਾ ਕਿ ਉਹ ਅਜਿਹੇ ਘਟੀਆ ਬਿਆਨ ਦੇਣ ਤੋਂ ਨਾ ਹਟੀ ਤਾਂ ਉਹ ਉਸ ਦੇ ਰਾਜ ਖੋਲ੍ਹ ਦੇਵੇਗਾ।

By  Dhalwinder Sandhu October 4th 2024 09:16 PM

Jasbir Jassi On Kangana Ranaut : ਅਦਾਕਾਰਾ ਤੋਂ ਸਿਆਸਤਦਾਨ ਬਣੀ ਕੰਗਨਾ ਰਣੌਤ ਆਪਣੇ ਬਿਆਨਾਂ ਲਈ ਜਾਣੀ ਜਾਂਦੀ ਹੈ। ਅਦਾਕਾਰਾ ਕੰਗਨਾ ਰਣੌਤ ਲਗਾਤਾਰ ਪੰਜਾਬ ਖਿਲਾਫ ਬਿਆਨ ਦੇ ਰਹੀ ਹੈ, ਜਿਸ ਤੋਂ ਮਗਰੋਂ ਹੁਣ ਪੰਜਾਬੀ ਗਾਇਕ ਜਸਵੀਰ ਜੱਸੀ ਨੇ ਕੰਗਨਾ ਰਣੌਤ ਨੂੰ ਚਿਤਾਵਨੀ ਦਿੱਤੀ ਹੈ।

ਇੱਕ ਨਿੱਜੀ ਚੈਨਲ ’ਤੇ ਇੰਟਰਵਿਊ ਦੌਰਾਨ ਗਾਇਕ ਜਸਬੀਰ ਜੱਸੀ ਨੇ ਹਾਲ ਹੀ ਵਿੱਚ ਅਦਾਕਾਰਾ ਅਤੇ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਪੰਜਾਬ ਨੂੰ ਬਦਨਾਮ ਕਰਨ ਵਿਰੁੱਧ ਚਿਤਾਵਨੀ ਦਿੱਤੀ ਹੈ ਅਤੇ ਕਿਹਾ ਕਿ ਉਹ ਅਜਿਹੇ ਘਟੀਆ ਬਿਆਨ ਦੇਣ ਤੋਂ ਨਾ ਹਟੀ ਤਾਂ ਉਹ ਉਸ ਦੇ ਰਾਜ ਖੋਲ੍ਹ ਦੇਵੇਗਾ।

ਜਸਬੀਰ ਜੱਸੀ ਨੇ ਅਦਾਕਾਰਾ ਨੂੰ ਕਿਹਾ ਕਿ ਉਹ ਪੰਜਾਬ ਦੇ ਖਿਲਾਫ ਬੋਲਣਾ ਬੰਦ ਕਰ ਦੇਵੇ। ਗਾਇਕ ਨੇ ਕਿਹਾ ਕਿ ਇੱਕ ਵਾਰ ਕੰਗਨਾ ਦੀ ਮਹਿਲਾ ਦੋਸਤ ਉਸ ਨੂੰ ਮੇਰੇ ਕੋਲ ਦਿੱਲੀ ਵਿੱਚ ਲੈ ਕੇ ਆਈ ਸੀ ਤੇ ਉਸ ਸਮੇਂ ਕੰਗਨਾ ਰਣੌਤ ਮੇਰੀ ਕਾਰ ਵਿੱਚ ਸ਼ਰਾਬ ਨਾਲ ਪੂਰੀ ਤਰ੍ਹਾਂ ਟੱਲੀ ਹੋਈ ਸੀ, ਜਿਸ ਨੂੰ ਕੋਈ ਹੋਸ਼ ਨਹੀਂ ਸੀ। ਉਹਨਾਂ ਨੇ ਕਿਹਾ ਕਿ ਜੇਕਰ ਉਸ ਨੇ ਪੰਜਾਬ ਬਾਰੇ ਬੋਲਣਾ ਬੰਦ ਨਾ ਕੀਤਾ ਤਾਂ ਉਹ ਉਸ ਦੇ ਸਾਰੇ ਰਾਜ਼ ਖੋਲ੍ਹ ਦੇਵੇਗਾ।

ਜੱਸੀ ਨੇ ਕਿਹਾ, "ਕੰਗਨਾ ਰਣੌਤ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ। ਉਹ ਮਾਨਸਿਕ ਰੋਗੀ ਹੈ। ਉਹ ਪੂਰੀ ਤਰ੍ਹਾਂ ਹਿੱਲੀ ਹੋਈ ਹੈ। ਉਸ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈ। ਇਹ ਦੇਸ਼ ਲਈ ਬਹੁਤ ਵੱਡਾ ਖ਼ਤਰਾ ਹੈ ਕਿ ਅਜਿਹੇ ਬੇਵਕੂਫ਼ ਲੋਕ ਦਾ ਸੰਸਦ ਵਿੱਚ ਜਾ ਕੇ ਬੈਠਣਾ ਦੇਸ਼ ਲਈ ਖਤਰਾ ਹੈ।

ਦੱਸ ਦੇਈਏ ਕਿ ਹਾਲ ਹੀ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਇੱਕ ਰੈਲੀ ਦੌਰਾਨ ਕੰਗਨਾ ਰਣੌਤ ਨੇ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਪੰਜਾਬ ਨਸ਼ੇ ਦੀ ਲਤ ਨਾਲ ਭਰਿਆ ਹੋਇਆ ਹੈ ਅਤੇ ਸੂਬੇ ਦੇ ਨੌਜਵਾਨ ਨਸ਼ੇ ਦੇ ਆਦੀ ਹਨ, ਜਦੋਂ ਕਿ ਹਿਮਾਚਲ ਵਿੱਚ ਇਸ ਦੇ ਬਿਲਕੁਲ ਉਲਟ ਹੈ। ਉਨ੍ਹਾਂ ਹਿਮਾਚਲ ਦੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਤੋਂ ਪ੍ਰਭਾਵਿਤ ਨਾ ਹੋਣ ਦੀ ਵੀ ਅਪੀਲ ਕੀਤੀ ਸੀ।

ਇਹ ਵੀ ਪੜ੍ਹੋ : Pharmaceutical Company Bribery Case : ਹਾਈਕੋਰਟ ਨੇ ਡੀਐੱਸਪੀ ਵਵਿੰਦਰ ਮਹਾਜਨ ਦੇ ਮਾਮਲੇ ਸਬੰਧੀ ਸੀਬੀਆਈ ਨੂੰ ਸੌਂਪੀ ਜਾਂਚ

Related Post