Daler Mehndi Birthday : 11 ਸਾਲ ਦੀ ਉਮਰ ’ਚ ਛੱਡਿਆ ਘਰ, ਫਿਰ ਇੱਕ ਕਾਲ ਨੇ ਬਦਲ ਦਿੱਤੀ ਜਿੰਦਗੀ, ਜਾਣੋ ਦਲੇਰ ਮਹਿੰਦੀ ਦੀ ਜਿੰਦਗੀ ਨਾਲ ਜੁੜੀਆਂ ਅਣਸੁਣੀਆਂ ਗੱਲ੍ਹਾਂ

ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ। ਉਨ੍ਹਾਂ ਨੇ ਆਪਣੇ ਗੀਤਾਂ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ। ਨਾ-ਨਾ-ਨਾ ਰੇ ਸਮੇਤ ਉਨ੍ਹਾਂ ਦੇ ਕਈ ਗੀਤ ਹਨ, ਜਿਨ੍ਹਾਂ ਨੂੰ ਅੱਜ ਵੀ ਲੋਕ ਬੜੀ ਦਿਲਚਸਪੀ ਨਾਲ ਸੁਣਦੇ ਹਨ।

By  Aarti August 18th 2024 10:57 AM
Daler Mehndi Birthday : 11 ਸਾਲ ਦੀ ਉਮਰ ’ਚ ਛੱਡਿਆ ਘਰ, ਫਿਰ ਇੱਕ ਕਾਲ ਨੇ ਬਦਲ ਦਿੱਤੀ ਜਿੰਦਗੀ, ਜਾਣੋ ਦਲੇਰ ਮਹਿੰਦੀ ਦੀ ਜਿੰਦਗੀ ਨਾਲ ਜੁੜੀਆਂ ਅਣਸੁਣੀਆਂ ਗੱਲ੍ਹਾਂ

Daler Mehndi Birthday : ਦਲੇਰ ਮਹਿੰਦੀ ਇੱਕ ਮਸ਼ਹੂਰ ਗੀਤਕਾਰਾਂ 'ਚੋ ਇੱਕ ਹੈ। ਉਨ੍ਹਾਂ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਬਹੁਤ ਦਿਲ ਜਿੱਤ ਲਿਆ ਹੈ। ਉਹ ਅੱਜ ਯਾਨੀ 18 ਅਗਸਤ ਨੂੰ ਆਪਣਾ 57ਵਾਂ ਜਨਮਦਿਨ ਮਨਾ ਰਹੇ ਹਨ। ਦਸ ਦਈਏ ਕਿ ਉਨ੍ਹਾਂ ਦਾ ਜਨਮ 18 ਅਗਸਤ 1967 ਨੂੰ ਪਟਨਾ, ਬਿਹਾਰ 'ਚ ਹੋਇਆ ਸੀ। 

ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ। ਉਨ੍ਹਾਂ ਨੇ ਆਪਣੇ ਗੀਤਾਂ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ। ਨਾ-ਨਾ-ਨਾ ਰੇ ਸਮੇਤ ਉਨ੍ਹਾਂ ਦੇ ਕਈ ਗੀਤ ਹਨ, ਜਿਨ੍ਹਾਂ ਨੂੰ ਅੱਜ ਵੀ ਲੋਕ ਬੜੀ ਦਿਲਚਸਪੀ ਨਾਲ ਸੁਣਦੇ ਹਨ। ਇੱਕ ਗੀਤਕਾਰ ਹੋਣ ਤੋਂ ਇਲਾਵਾ, ਦਲੇਰ ਮਹਿੰਦੀ ਇੱਕ ਲੇਖਕ ਅਤੇ ਰਿਕਾਰਡ ਨਿਰਮਾਤਾ ਵੀ ਹਨ। ਦਲੇਰ ਮਹਿੰਦੀ ਦੀ ਪੇਸ਼ੇਵਰ ਜ਼ਿੰਦਗੀ ਦੇ ਨਾਲ-ਨਾਲ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵੀ ਕਾਫੀ ਦਿਲਚਸਪ ਰਹੀ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗਲਾਂ 

11 ਸਾਲ ਦੀ ਉਮਰ 'ਚ ਘਰ ਛੱਡਿਆ : 

1967 'ਚ ਬਿਹਾਰ ਦੇ ਪਟਨਾ 'ਚ ਜਨਮੇ ਦਲੇਰ ਮਹਿੰਦੀ ਨੂੰ ਬਚਪਨ ਤੋਂ ਹੀ ਗਾਉਣ ਦਾ ਬਹੁਤ ਸ਼ੌਕ ਸੀ। ਜਿਸ ਕਾਰਨ ਉਨ੍ਹਾਂ ਨੇ ਸਿਰਫ 5 ਸਾਲ ਦੀ ਉਮਰ 'ਚ ਹੀ ਗਾਉਣਾ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਦਲੇਰ ਮਹਿੰਦੀ 11 ਸਾਲ ਦੇ ਸਨ ਤਾਂ ਉਨ੍ਹਾਂ ਨੇ ਸੰਗੀਤ ਦੀ ਸਿੱਖਿਆ ਲਈ ਆਪਣਾ ਘਰ ਛੱਡ ਦਿੱਤਾ। ਫਿਰ ਉਨ੍ਹਾਂ ਨੇ ਗੋਰਖਪੁਰ ਦੇ ਉਸਤਾਦ ਰਾਹਤ ਅਲੀ ਖਾਨ ਤੋਂ ਸੰਗੀਤ ਦੀ ਸਿੱਖਿਆ ਲਈ ਅਤੇ ਸਿਰਫ 13 ਸਾਲ ਦੀ ਉਮਰ 'ਚ ਪਹਿਲੀ ਵਾਰ ਸਟੇਜ 'ਤੇ ਪਰਫਾਰਮ ਕੀਤਾ। ਉਸ ਸਮੇਂ ਉੱਥੇ ਲਗਭਗ 20 ਹਜ਼ਾਰ ਲੋਕ ਇਕੱਠੇ ਹੋਏ ਸਨ। ਉੱਥੋਂ ਹੀ ਗਾਇਕੀ ਦੀ ਦੁਨੀਆ 'ਚ ਉਨ੍ਹਾਂ ਦਾ ਸਫ਼ਰ ਸ਼ੁਰੂ ਹੋਇਆ।

ਇਸ ਗੀਤ ਨਾਲ ਰਾਤੋ-ਰਾਤ ਮਸ਼ਹੂਰ ਹੋ ਗਏ : 

1995 'ਚ ਰਿਲੀਜ਼ ਹੋਇਆ ਗੀਤਕਾਰ ਦਲੇਰ ਮਹਿੰਦੀ ਦਾ ਗੀਤ 'ਤਾ ਰਾ ਰਾ ਰਾ' ਉਨ੍ਹਾਂ ਦੇ ਕਰੀਅਰ ਦਾ ਟਰਨਿੰਗ ਪੁਆਇੰਟ ਸਾਬਤ ਹੋਇਆ। ਦਸ ਦਈਏ ਕਿ ਇਸ ਗੀਤ ਨਾਲ ਉਹ ਰਾਤੋ-ਰਾਤ ਮਸ਼ਹੂਰ ਹੋ ਗਏ। ਪਰ ਖਾਸ ਗੱਲ ਇਹ ਸੀ ਕਿ ਇਸ ਗੀਤ ਨੇ ਨਵਾਂ ਰਿਕਾਰਡ ਬਣਾਇਆ ਕਿ ਕੁਝ ਹੀ ਸਮੇਂ 'ਚ ਇਸ ਦੀਆਂ 2 ਕਰੋੜ ਕਾਪੀਆਂ ਵਿਕ ਗਈਆਂ। ਫਿਰ ਉਨ੍ਹਾਂ ਨੇ ਅੱਗੇ ਵਧ ਕੇ ਆਪਣੇ ਕਰੀਅਰ 'ਚ ਇਕ ਵੱਖਰਾ ਮੁਕਾਮ ਹਾਸਲ ਕੀਤਾ।

ਅਮਿਤਾਭ ਬੱਚਨ ਦੇ ਸੱਦੇ ਨੇ ਬਦਲ ਦਿੱਤੀ ਜ਼ਿੰਦਗੀ : 

ਦਲੇਰ ਮਹਿੰਦੀ ਆਪਣੇ ਧਮਾਕੇਦਾਰ ਗੀਤਾਂ ਨਾਲ ਪੰਜਾਬੀ ਇੰਡਸਟਰੀ 'ਚ ਹਲਚਲ ਮਚਾ ਰਿਹਾ ਸੀ, ਪਰ ਉਸਦੇ ਦੋਸਤ ਚਾਹੁੰਦੇ ਸਨ ਕਿ ਉਹ ਬਾਲੀਵੁੱਡ 'ਚ ਵੀ ਗਾਉਣ। ਮੀਡਿਆ ਰਿਪੋਰਟਾਂ ਮੁਤਾਬਕ ਇਕ ਵਾਰ ਉਨ੍ਹਾਂ ਦੇ ਇਕ ਦੋਸਤ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਬਾਲੀਵੁੱਡ ਫਿਲਮਾਂ ਲਈ ਕਦੋਂ ਗਾਉਣ ਜਾ ਰਹੇ ਹਨ, ਤਾਂ ਦਲੇਰ ਮਹਿੰਦੀ ਨੇ ਜਵਾਬ ਦਿੱਤਾ ਕਿ ਜਦੋਂ ਪਾਜ਼ੀ ਉਨ੍ਹਾਂ ਨੂੰ ਬੁਲਾਉਂਗੇ ਹਨ ਤਾਂ ਉਹ ਬਾਲੀਵੁੱਡ 'ਚ ਗਾਉਣਗੇ।

ਵੈਸੇ ਤਾਂ ਇਹ ਸੁਣ ਕੇ ਉਨ੍ਹਾਂ ਦੇ ਦੋਸਤ ਨੇ ਸੋਚਿਆ ਕਿ ਉਹ ਐਕਟਰ ਧਰਮਿੰਦਰ ਦੀ ਗੱਲ ਕਰ ਰਿਹਾ ਹੈ ਪਰ ਦਲੇਰ ਮਹਿੰਦੀ ਨੇ ਕਿਹਾ ਕਿ ਉਹ ਅਮਿਤਾਭ ਬੱਚਨ ਦੇ ਫੋਨ ਦੀ ਗੱਲ ਕਰ ਰਿਹਾ ਹੈ ਤਾਂ ਉਸ ਦੇ ਦੋਸਤ ਨੇ ਪੁੱਛਿਆ ਕਿ ਉਹ ਤੁਹਾਨੂੰ ਕਿਉਂ ਫੋਨ ਕਰੇਗਾ, ਪਰ ਦਲੇਰ ਮਹਿੰਦੀ ਦਾ ਵਿਸ਼ਵਾਸ ਪੱਕਾ ਸੀ ਅਤੇ ਉਨ੍ਹਾਂ ਨੇ ਕਿਹਾ ਕਿ ਅਮਿਤਾਭ ਬੱਚਨ ਇੱਕ ਦਿਨ ਉਸਨੂੰ ਜ਼ਰੂਰ ਬੁਲਾਉਣਗੇ। ਦੱਸਿਆ ਜਾਂਦਾ ਹੈ ਕਿ ਆਪਣੇ ਦੋਸਤ ਨਾਲ ਹੋਈ ਇਸ ਗੱਲਬਾਤ ਤੋਂ ਠੀਕ ਦੋ ਮਹੀਨੇ ਬਾਅਦ ਅਮਿਤਾਭ ਬੱਚਨ ਨੇ ਉਨ੍ਹਾਂ ਨੂੰ ਫੋਨ ਕੀਤਾ। ਫਿਰ ਉਨ੍ਹਾਂ ਨੂੰ ਅਮਿਤਾਭ ਬੱਚਨ ਲਈ ਗਾਉਣ ਦਾ ਮੌਕਾ ਮਿਲਿਆ।

ਕਰੀਅਰ ਦੀ ਸ਼ੁਰੂਆਤ ਅਮਿਤਾਭ ਦੀ ਫਿਲਮ ਨਾਲ ਹੋਈ ਸੀ : 

ਦਸ ਦਈਏ ਕਿ ਉਨ੍ਹਾਂ ਦੇ ਫਿਲਮੀ ਕਰੀਅਰ ਦੀ ਸ਼ੁਰੂਆਤ ਅਮਿਤਾਭ ਬੱਚਨ ਦੀ ਫਿਲਮ 'ਮ੍ਰਿਤੂਦਾਤਾ' ਨਾਲ ਹੋਈ ਸੀ ਜੋ ਸਾਲ 1997 'ਚ ਰਿਲੀਜ਼ ਹੋਈ ਸੀ। ਉਸ ਫਿਲਮ 'ਚ ਉਨ੍ਹਾਂ ਨੇ 'ਨਾ ਨਾ ਨਾ ਰੇ' ਗਾਇਆ ਸੀ। ਇਸ ਗੀਤ ਨੂੰ ਵੀ ਦਲੇਰ ਮਹਿੰਦੀ ਨੇ ਹੀ ਕੰਪੋਜ਼ ਕੀਤਾ ਸੀ। ਫਿਰ ਉਨ੍ਹਾਂ ਨੇ ਕਈ ਗੀਤ ਗਾਏ ਅਤੇ ਦਲੇਰ ਮਹਿੰਦੀ ਬਾਲੀਵੁੱਡ ਦੇ ਇੱਕ ਮਹਾਨ ਗਾਇਕ ਵਜੋਂ ਵੀ ਉਭਰੇ। ਇਸ ਤੋਂ ਬਾਅਦ 1997 'ਚ, ਉਸਨੂੰ 'ਦਰਦੀ ਰਬ ਰਬ' ਗੀਤ ਲਈ ਸਰਵੋਤਮ ਮੇਲ ਪੌਪ ਗਾਇਕ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ: Ranvir Shorey Birthday : 52 ਸਾਲ ਦੇ ਹੋਏ ਬਾਲੀਵੁੱਡ ਅਦਾਕਾਰ ਰਣਵੀਰ ਸ਼ੋਰੀ, ਜਨਮ ਦਿਨ 'ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਵਿਵਾਦ

Related Post