ਜੇਲ੍ਹ ਤੋਂ ਬਾਹਰ ਆਏ ਸਿਮਰਜੀਤ ਬੈਂਸ ਨੇ ਕੀਤਾ ਵੱਡਾ ਐਲਾਨ

By  Pardeep Singh February 10th 2023 08:12 PM -- Updated: February 10th 2023 08:16 PM

ਲੁਧਿਆਣਾ : ਸਿਮਰਜੀਤ ਬੈਂਸ ਨੂੰ ਜ਼ਬਰ ਜਨਾਹ ਦੇ ਮਾਮਲੇ ਸਣੇ ਕੁੱਲ 16 ਮਾਮਲਿਆਂ ਵਿੱਚ ਜ਼ਮਾਨਤ ਮਿਲ ਚੁੱਕੀ ਹੈ। ਸਿਮਰਜੀਤ ਸਿੰਘ ਬੈਂਸ ਦੇ ਸਵਾਗਤ ਲਈ ਬਰਨਾਲਾ ਜੇਲ੍ਹ ਦੇ ਬਾਹਰ ਉਨ੍ਹਾਂ ਦੇ ਵੱਡੀ ਗਿਣਤੀ ਵਿੱਚ ਸਮਰੱਥਕ ਇਕੱਠੇ ਹੋਏ ਸਨ। ਇਸ ਤੋਂ ਬਾਅਦ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਦਾ ਲੁਧਿਆਣਾ ਪਹੁੰਚਣ ਉੱਤੇ ਲੋਕਾਂ ਨੇ ਸੁਆਗਤ ਕੀਤਾ।

ਕੋਰਟ ਨੇ ਕੀਤਾ ਇਨਸਾਫ਼-ਬੈਂਸ

ਇਸ ਮੌਕੇ ਸਿਮਰਜੀਤ ਸਿੰਘ ਬੈਂਸ ਕਿਹਾ ਹੈ ਕਿ ਮੇਰੇ ਉੱਪਰ ਸਾਰੇ ਮੁਕੱਦਮੇ ਸਿਆਸੀ ਰੰਜਿਸ਼ ਤਹਿਤ ਦਰਜ਼ ਕੀਤੇ ਗਏ ਹਨ। ਹਾਈਕੋਰਟ ਨੇ ਉਨ੍ਹਾਂ ਦੀ ਸੱਚਾਈ ਨੂੰ ਵੇਖਦਿਆਂ ਜ਼ਮਾਨਤ ਦਿੱਤੀ ਹੈ। ਬੈਂਸ ਨੇ ਆਖਰੀ ਸਾਹ ਤੱਕ ਭ੍ਰਿਸ਼ਟਾਚਾਰ ਖਤਮ ਤੱਕ ਅਤੇ ਪੰਜਾਬ ਦੇ ਹੱਕਾਂ ਲਈ ਲੜਨ ਦਾ ਦਾਅਵਾ ਕੀਤਾ। ਉਨ੍ਹਾਂ ਨੇ ਕਿਹਾ ਹੈ ਕਿ ਕੇਸ ਸਿਆਸੀ ਰੰਜਿਸ਼ ਵਿਚੋਂ ਪੈਦਾ ਹੁੰਦੇ ਹਨ ਪਰ ਅਦਾਲਤਾਂ ਹਮੇਸ਼ਾਂ ਸੱਚ ਦਾ ਸਾਥ ਦਿੰਦੀਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਪਰਮਾਤਮਾ ਦਾ ਸ਼ੁਕਰਗੁਜਾਰ ਹਾਂ ਮੈਨੂੰ ਸੱਚਾਈ ਉੱਤੇ ਖੜ੍ਹਨ ਦਾ ਬਲ ਦਿੱਤਾ।

ਪੰਜਾਬ ਸਰਕਾਰ ਉੱਤੇ ਸਾਧੇ ਨਿਸ਼ਾਨੇ 

ਉਨ੍ਹਾਂ ਨੇ ਕਿਹਾ ਕਿ ਅੱਜ ਰਿਹਾਅ ਹੁੰਦੇ ਹੀ ਉਨ੍ਹਾਂ ਦੇ ਫੇਸਬੁੱਕ ਪੇਜ ਤੇ ਕਿਸੇ ਅਗਿਆਤ ਵੱਲੋਂ ਉਨ੍ਹਾਂ ਨੂੰ ਧਮਕੀ ਦਿੱਤੀ ਗਈ ਹੈ ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਦੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਹੁੰਦਾ ਹੈ ਪੰਜਾਬ ਦੀ ਸਰਕਾਰ ਹੋਵੇਗੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੀ ਸਰਕਾਰ ਉੱਤੇ ਸ਼ਬਦੀ ਹਮਲੇ ਵੀ ਕੀਤੇ।

ਬੈਂਸ ਖਿਲਾਫ ਕਈ ਮਾਮਲੇ ਦਰਜ 

ਸਿਮਰਜੀਤ ਸਿੰਘ ਬੈਂਸ ਵਿਰੁੱਧ ਕੁੱਲ 23 ਮਾਮਲੇ ਦਰਜ ਹਨ। ਇਸੇ ਨੂੰ ਲੈ ਕੇ ਲਗਾਤਾਰ ਕਈ ਮਾਮਲਿਆਂ ਦੇ ਵਿਚ ਬੈਂਸ ਨੂੰ ਰਾਹਤ ਵੀ ਮਿਲ ਚੁੱਕੀ ਹੈ, ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਦੌਰਾਨ ਕਾਂਗਰਸ ਦੇ ਆਤਮ ਨਗਰ ਤੋਂ ਬੈਂਸ ਦੇ ਵਿਰੁੱਧ ਖੜ੍ਹੇ ਹੋਏ ਕਮਲਜੀਤ ਕੜਵਲ ਉੱਤੇ ਜਾਨਲੇਵਾ ਹਮਲਾ ਕਰਨ ਨੂੰ ਲੈ ਕੇ ਵੀ 307 ਦਾ ਮਾਮਲਾ ਸਿਮਰਜੀਤ ਬੈਂਸ ਉੱਤੇ ਦਰਜ ਹੋਇਆ ਸੀ ।

Related Post