Sim Card Block: ਆਧਾਰ ਕਾਰਡ 'ਤੇ ਵੱਧ ਸਿਮ ਚੱਲਣ ਦਾ ਹੈ ਖਦਸ਼ਾ, ਤਾਂ ਇਸ ਤਰ੍ਹਾਂ ਪਤਾ ਕਰਕੇ ਕਰੋ ਬਲਾਕ

By  KRISHAN KUMAR SHARMA February 12th 2024 08:09 PM

Sim Card Block: ਜਾਅਲੀ ਸਿਮ ਕਾਰਡਾਂ ਦੀ ਖੇਡ ਬਹੁਤ ਪੁਰਾਣੀ ਹੈ, ਜੋ ਕਿਸੇ ਵਿਅਕਤੀ ਦੇ ਆਧਾਰ 'ਤੇ ਗਲਤ ਤਰੀਕੇ ਨਾਲ ਜਾਰੀ ਕੀਤੇ ਗਏ ਸਨ ਅਤੇ ਉਨ੍ਹਾਂ ਦੀ ਵਰਤੋਂ ਕਰਕੇ ਲੋਕਾਂ ਨਾਲ ਠੱਗੀ ਮਾਰੀ ਗਈ ਸੀ। ਵੈਸੇ ਤਾਂ ਸਮੇਂ ਦੇ ਨਾਲ ਅਜਿਹੇ ਮਾਮਲੇ ਘੱਟ ਆਮ ਹੁੰਦੇ ਜਾ ਰਹੇ ਹਨ, ਕਿਉਂਕਿ ਅਜੇ ਵੀ ਬਹੁਤ ਸਾਰੇ ਲੋਕ ਹਨ, ਜਿਨ੍ਹਾਂ ਦੀ ਆਈਡੀ 'ਤੇ ਇੱਕ ਤੋਂ ਵੱਧ ਨੰਬਰ ਦਰਜ ਹਨ ਪਰ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ। ਅਜਿਹੇ 'ਚ ਜੇਕਰ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਤੁਹਾਡੇ ਆਧਾਰ ਕਾਰਡ (Aadhar Card) 'ਤੇ ਕਿੰਨੇ ਸਿਮ ਕਾਰਡ ਰਜਿਸਟਰਡ ਹਨ, ਤਾਂ ਅੱਜ ਇਸ ਢੰਗ ਨਾਲ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ...

ਵੈਬਸਾਈਟ ਤੋਂ ਕਰੋ ਜਾਣਕਾਰੀ ਪ੍ਰਾਪਤ: ਸਿਮ ਕਾਰਡ ਦੀ ਦੁਰਵਰਤੋਂ ਨੂੰ ਰੋਕਣ ਲਈ ਦੂਰਸੰਚਾਰ ਵਿਭਾਗ (Tech News) ਨੇ ਹਾਲ ਹੀ 'ਚ ਇੱਕ ਪੋਰਟਲ ਪੇਸ਼ ਕੀਤਾ ਹੈ, ਜਿਸ ਦਾ ਨਾਮ ਟੈਲੀਕਾਮ ਐਨਾਲਿਟਿਕਸ ਫਾਰ ਫਰਾਡ ਮੈਨੇਜਮੈਂਟ ਐਂਡ ਕੰਜ਼ਿਊਮਰ ਪ੍ਰੋਟੈਕਸ਼ਨ ਹੈ। ਇਹ ਕਿਸੇ ਵੀ ਆਧਾਰ ਧਾਰਕ ਨੂੰ ਆਪਣੇ ਨਾਮ 'ਤੇ ਜਾਰੀ ਕੀਤੇ ਸਿਮ ਕਾਰਡ ਦੀ ਜਾਂਚ ਕਰਨ ਦੀ ਇਜਾਜ਼ਤ ਦਿੰਦਾ ਹੈ। ਦਸ ਦਈਏ ਕਿ ਇਹ ਪੋਰਟਲ ਉਪਭੋਗਤਾਵਾਂ ਨੂੰ ਇਹ ਜਾਣਨ 'ਚ ਮਦਦ ਕਰਦਾ ਹੈ ਕਿ ਇੱਕੋ ਵਿਅਕਤੀ ਦੇ ਨਾਮ 'ਤੇ ਕਿੰਨੇ ਸਿਮ ਕਾਰਡ ਰਜਿਸਟਰ ਕੀਤੇ ਗਏ ਹਨ। ਇੰਨਾ ਹੀ ਨਹੀਂ ਇਸ ਵੈੱਬਸਾਈਟ ਦੀ ਮਦਦ ਨਾਲ ਤੁਸੀਂ ਜਾਅਲੀ ਨੰਬਰਾਂ ਨੂੰ ਬਲਾਕ ਕਰ ਸਕਦੇ ਹੋ।

ਇਹ ਹੈ ਪੂਰੀ ਪ੍ਰਕਿਰਿਆ

  • ਸਭ ਤੋਂ ਪਹਿਲਾ TAFCOP ਪੋਰਟਲ https://tafcop.dgtelecom.gov.in/ 'ਤੇ ਜਾਣਾ ਹੋਵੇਗਾ 
  • ਇਥੇ ਯਕੀਨੀ ਬਣਾਓ ਕਿ ਤੁਸੀਂ ਸਹੀ ਪਤਾ ਦਰਜ ਕੀਤਾ ਹੈ। ਉਪਰੰਤ ਕੇਂਦਰ 'ਚ ਇੱਕ ਇਨਪੁਟ ਖੇਤਰ ਮਿਲੇਗਾ, ਜਿਥੇ ਤੁਹਾਨੂੰ "ਓਟੀਪੀ ਪ੍ਰਾਪਤ ਕਰੋ" ਬਟਨ ਦੀ ਚੋਣ ਕਰਨੀ ਪਵੇਗੀ।
  • ਤੁਹਾਨੂੰ DOT ਤੋਂ ਇੱਕ OTP ਪ੍ਰਾਪਤ ਹੋਵੇਗਾ। OTP ਦਰਜ ਕਰੋ ਅਤੇ "Verify" ਬਟਨ ਦੇ ਵਿਕਲਪ ਨੂੰ ਚੁਣਨਾ ਹੋਵੇਗਾ।
  • ਵੈਰੀਫਿਕੇਸ਼ਨ ਤੋਂ ਬਾਅਦ ਤੁਹਾਨੂੰ ਤੁਹਾਡੇ ਆਧਾਰ ਵੇਰਵਿਆਂ ਦੇ ਨਾਲ ਜਾਰੀ ਕੀਤੇ ਗਏ ਮੋਬਾਈਲ ਨੰਬਰਾਂ ਦੀ ਸੂਚੀ ਮਿਲੇਗੀ।
  • ਨੰਬਰਾਂ ਦੀ ਧਿਆਨ ਨਾਲ ਜਾਂਚ ਕਰੋ। ਜੇਕਰ ਤੁਸੀਂ ਕੋਈ ਅਜਿਹਾ ਨੰਬਰ ਦੇਖਦੇ ਹੋ, ਜੋ ਵਰਤੋਂ 'ਚ ਨਹੀਂ ਹੈ, ਤਾਂ ਤੁਸੀਂ ਪੋਰਟਲ ਤੋਂ ਹੀ ਦੂਰਸੰਚਾਰ ਵਿਭਾਗ ਨੂੰ ਰਿਪੋਰਟ ਕਰ ਸਕਦੇ ਹੋ।
  • ਕਿਸੇ ਨੰਬਰ ਦੀ ਰਿਪੋਰਟ ਕਰਨ ਲਈ, ਨੰਬਰ ਦੇ ਖੱਬੇ ਪਾਸੇ ਚੈੱਕ ਬਾਕਸ ਚੁਣੋ।
  • "ਇਹ ਮੇਰਾ ਨੰਬਰ ਨਹੀਂ ਹੈ" 'ਤੇ ਕਲਿੱਕ ਕਰੋ, ਜੇਕਰ ਤੁਹਾਨੂੰ ਨੰਬਰ ਖਰੀਦਣਾ ਯਾਦ ਨਹੀਂ ਹੈ।
  • ਉਨ੍ਹਾਂ ਨੰਬਰਾਂ ਲਈ ਜਿਨ੍ਹਾਂ ਦੀ ਤੁਹਾਨੂੰ ਹੁਣ ਲੋੜ ਨਹੀਂ ਹੈ, "ਲੋੜੀਂਦੀ ਨਹੀਂ" ਵਿਕਲਪ 'ਤੇ ਕਲਿੱਕ ਕਰੋ
  • ਅੰਤ ਵਿੱਚ ਰਿਪੋਰਟ ਬਟਨ 'ਤੇ ਕਲਿੱਕ ਕਰੋ।

Related Post