ਆਸਟ੍ਰੇਲੀਆ 'ਚ ਸਿੱਖ ਨੌਜਵਾਨ ਦੀ ਦਰਦਨਾਕ ਹਾਦਸੇ 'ਚ ਮੌਤ, ਨੈਪਕਿਨਾਂ ਦਾ ਭਰਿਆ ਟਰੱਕ ਲੈ ਕੇ ਘਰ ਪਰਤ ਰਿਹਾ ਸੀ ਭਗਵੰਤ ਸਿੰਘ
Punjabi Youth Died in Australia : ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਭਗਵੰਤ ਸਿੰਘ ਦੋ ਸਾਲ ਪਹਿਲਾਂ ਹੀ ਆਪਣੀ ਪਤਨੀ ਅਤੇ ਡੇਢ ਸਾਲ ਦੇ ਬੱਚੇ ਨਾਲ ਆਸਟ੍ਰੇਲੀਆ ਗਿਆ ਸੀ ਅਤੇ ਉਥੇ ਪੂਰੇ ਸਿੱਖੀ ਸਰੂਪ ਵਿੱਚ ਰਹਿ ਕੇ ਕੰਮ ਕਰ ਰਿਹਾ ਸੀ।
Amritsar News : ਆਸਟ੍ਰੇਲੀਆ ਤੋਂ ਪੰਜਾਬੀ ਨੌਜਵਾਨ ਦੀ ਭਿਆਨਕ ਸੜਕ ਹਾਦਸੇ 'ਚ ਮੌਤ ਹੋਣ ਦੀ ਖ਼ਬਰ ਹੈ। ਨੌਜਵਾਨ ਅੰਮ੍ਰਿਤਸਰ ਦੇ ਅਜਨਾਲਾ ਨਾਲ ਸਬੰਧਤ ਸੀ ਅਤੇ ਵਿਦੇਸ਼ 'ਚ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਭਗਵੰਤ ਸਿੰਘ ਦੋ ਸਾਲ ਪਹਿਲਾਂ ਹੀ ਆਪਣੀ ਪਤਨੀ ਅਤੇ ਡੇਢ ਸਾਲ ਦੇ ਬੱਚੇ ਨਾਲ ਆਸਟ੍ਰੇਲੀਆ ਗਿਆ ਸੀ ਅਤੇ ਉਥੇ ਪੂਰੇ ਸਿੱਖੀ ਸਰੂਪ ਵਿੱਚ ਰਹਿ ਕੇ ਕੰਮ ਕਰ ਰਿਹਾ ਸੀ।
ਜਾਣਕਾਰੀ ਅਨੁਸਾਰ ਘਰ ਦੀ ਗਰੀਬੀ ਦੇ ਹਾਲਾਤ ਸੁਧਾਰਨ ਲਈ ਵਿਦੇਸ਼ੀ ਧਰਤੀ ਤੇ ਪੈਸੇ ਕਮਾਉਣ ਅਤੇ ਚੰਗੇ ਭਵਿੱਖ ਦੀ ਆਸ ਨਾਲ ਅਜਨਾਲਾ ਦੇ ਪਿੰਡ ਰੋਖੇ ਦੇ ਰਹਿਣ ਵਾਲਾ ਨੌਜਵਾਨ ਭਗਵੰਤ ਸਿੰਘ 2 ਸਾਲ ਪਹਿਲਾਂ ਹੀ ਆਪਣੀ ਪਤਨੀ ਨਾਲ ਆਸਟਰੇਲੀਆ ਗਿਆ ਸੀ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਭਗਵੰਤ ਸਿੰਘ ਪੂਰੀ ਤਰ੍ਹਾਂ ਸਿੱਖੀ ਸਰੂਪ ਵਿੱਚ ਸੀ ਅਤੇ ਉੱਥੇ ਜਾ ਕੇ ਵੀ ਉਸ ਨੇ ਸਿੱਖੀ ਸਰੂਪ ਵਿੱਚ ਹੀ ਆਪਣਾ ਜੀਵਨ ਸ਼ੁਰੂ ਕੀਤਾ ਸੀ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਉਹ ਆਪਣੇ ਬੱਚੇ ਦੇ ਆਖਰੀ ਦਰਸ਼ਨ ਕਰ ਲੈਣਗੇ। ਉਨ੍ਹਾਂ ਕਿਹਾ ਕਿ ਉਸਦੇ ਆਰਥਿਕ ਸਰੀਰ ਨੂੰ ਲੈਣ ਵਾਸਤੇ ਵੀਜ਼ਾ ਅਪਲਾਈ ਕਰ ਦਿੱਤੇ ਗਏ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਭਗਵੰਤ ਸਿੰਘ ਦਾ ਇੱਕ ਡੇਢ ਸਾਲ ਦਾ ਬੱਚਾ ਵੀ ਹੈ ਅਤੇ ਉਸਦੀ ਪਤਨੀ ਵੀ ਆਸਟਰੇਲੀਆ ਵਿੱਚ ਹੀ ਹੁਣ ਰਹਿ ਰਹੇ ਹਨ।