Sikh Woman Found Dead in Walmart : ਵਾਲਮਾਰਟ ਦੇ ਓਵਨ ਚੋਂ ਮਿਲੀ ਸਿੱਖ ਮਹਿਲਾ ਦੀ ਲਾਸ਼ , ਕੁਝ ਸਮਾਂ ਪਹਿਲਾਂ ਹੀ ਕੈਨੇਡਾ ਗਈ ਸੀ ਮ੍ਰਿਤਕਾ
ਮਾਮਲੇ ’ਚ ਹੈਲੀਫੈਕਸ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਨੀਵਾਰ ਰਾਤ ਕਰੀਬ 9:30 ਵਜੇ ਵਾਲਮਾਰਟ ਤੋਂ ਔਰਤ ਦੀ ਮੌਤ ਦੀ ਰਿਪੋਰਟ ਮਿਲੀ। ਪੁਲਿਸ ਨੇ ਦੱਸਿਆ ਕਿ ਔਰਤ ਸਟੋਰ 'ਚ ਕੰਮ ਕਰਦੀ ਸੀ ਅਤੇ ਅਜੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ ਹੈ।
Sikh Woman Found Dead in Walmart : ਕੈਨੇਡਾ ਦੇ ਵਾਲਮਾਰਟ ਵਿੱਚ ਵਾਕ-ਇਨ ਓਵਨ ਵਿੱਚ ਸਿੱਖ ਔਰਤ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ 19 ਸਾਲਾ ਸਿੱਖ ਔਰਤ ਦੀ ਵਾਕ-ਇਨ ਓਵਨ ਵਿੱਚ ਲਾਸ਼ ਮਿਲੀ ਹੈ। ਜਿਸਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਇਹ ਘਟਨਾ ਕੈਨੇਡਾ ਦੇ ਹੈਲੀਫੈਕਸ ਸ਼ਹਿਰ 'ਚ ਸਥਿਤ ਵਾਲਮਾਰਟ 'ਚ ਵਾਪਰੀ।
ਮਾਮਲੇ ’ਚ ਹੈਲੀਫੈਕਸ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਨੀਵਾਰ ਰਾਤ ਕਰੀਬ 9:30 ਵਜੇ ਵਾਲਮਾਰਟ ਤੋਂ ਔਰਤ ਦੀ ਮੌਤ ਦੀ ਰਿਪੋਰਟ ਮਿਲੀ। ਪੁਲਿਸ ਨੇ ਦੱਸਿਆ ਕਿ ਔਰਤ ਸਟੋਰ 'ਚ ਕੰਮ ਕਰਦੀ ਸੀ ਅਤੇ ਅਜੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ ਹੈ।
ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਮਹਿਲਾ ਦੀ ਲਾਸ਼ ਵਾਕ-ਇਨ ਓਵਨ ਵਿੱਚੋਂ ਹੀ ਬਰਾਮਦ ਕੀਤੀ। ਮੈਰੀਟਾਈਮ ਸਿੱਖ ਸੁਸਾਇਟੀ ਨੇ ਪੁਸ਼ਟੀ ਕੀਤੀ ਹੈ ਕਿ ਉਹ ਉਨ੍ਹਾਂ ਦੇ ਭਾਈਚਾਰੇ ਦੀ ਮੈਂਬਰ ਸੀ। ਮੀਡੀਆ ਰਿਪੋਰਟਾਂ ਅਨੁਸਾਰ ਮੈਰੀਟਾਈਮ ਸਿੱਖ ਸੁਸਾਇਟੀ ਦੇ ਅਨਮੋਲਪ੍ਰੀਤ ਸਿੰਘ ਨੇ ਕਿਹਾ, 'ਇਹ ਸਾਡੇ ਅਤੇ ਮ੍ਰਿਤਕ ਦੇ ਪਰਿਵਾਰ ਲਈ ਬਹੁਤ ਦੁਖਦਾਈ ਹੈ, ਕਿਉਂਕਿ ਉਹ ਚੰਗੇ ਭਵਿੱਖ ਦੀ ਭਾਲ ਲਈ ਇੱਥੇ ਆਈ ਸੀ ਅਤੇ ਇੱਥੇ ਉਸ ਦੀ ਜਾਨ ਚਲੀ ਗਈ।'
ਮੀਡੀਆ ਰਿਪੋਰਟਾਂ ਮੁਤਾਬਕ ਮਹਿਲਾ ਹਾਲ ਹੀ ਵਿੱਚ ਭਾਰਤ ਤੋਂ ਕੈਨੇਡਾ ਆਈ ਸੀ। ਸ਼ਨੀਵਾਰ ਰਾਤ ਤੋਂ ਸਟੋਰ ਬੰਦ ਹੈ ਜਦਕਿ ਜਾਂਚ ਜਾਰੀ ਹੈ। ਔਰਤ ਦੀ ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ ਪਰ ਸੋਸ਼ਲ ਮੀਡੀਆ 'ਤੇ ਉਸ ਦੀ ਮੌਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਇਸ 'ਤੇ ਪੁਲਿਸ ਨੇ ਕਿਹਾ ਹੈ ਕਿ ਉਹ ਆਨਲਾਈਨ ਕੀਤੀਆਂ ਜਾ ਰਹੀਆਂ ਕਿਆਸਅਰਾਈਆਂ ਤੋਂ ਜਾਣੂ ਹਨ।
ਪੁਲਿਸ ਨੇ ਲੋਕਾਂ ਨੂੰ ਜਾਂਚ ਵਿੱਚ ਸਬਰ ਰੱਖਣ ਦੀ ਅਪੀਲ ਕੀਤੀ ਹੈ। ਵਾਕ-ਇਨ ਓਵਨ ਜਿਸ ਨੂੰ ਕੈਬਿਨੇਟ ਜਾਂ ਬੈਚ ਓਵਨ ਵੀ ਕਿਹਾ ਜਾਂਦਾ ਹੈ, ਇੱਕ ਪਹੀਏ ਵਾਲਾ ਰੈਕ ਹੁੰਦਾ ਹੈ ਜਿਸ 'ਤੇ ਵੱਡੀ ਗਿਣਤੀ ਵਿੱਚ ਚੀਜ਼ਾਂ ਨੂੰ ਸੁਕਾਇਆ ਜਾਂ ਪਕਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : Mcdonald Burger : ਮੈਕਡੋਨਲਡ ਦਾ ਬਰਗਰ ਖਾਣ ਨਾਲ 49 ਲੋਕ ਹੋਏ ਬਿਮਾਰ, ਇੱਕ ਵਿਅਕਤੀ ਦੀ ਮੌਤ