ਪਾਕਿਸਤਾਨ ਤੋਂ ਪਰਤੇ ਫਿਰੋਜ਼ਪੁਰ ਦੇ ਸਿੱਖ ਸ਼ਰਧਾਲੂ ਨੂੰ ਅਟਾਰੀ ਸਰਹੱਦ 'ਤੇ ਪਿਆ ਦਿਲ ਦਾ ਦੌਰਾ

ਅਟਾਰੀ ਸਰਹੱਦ 'ਤੇ ਵਾਪਸੀ ਸਮੇਂ ਇੱਕ ਸਿੱਖ ਸ਼ਰਧਾਲੂ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਸ਼ਰਧਾਲੂ ਸੁਖਦੇਵ ਸਿੰਘ, ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਝੋਖੇ ਟਹਿਲ ਸਿੰਘ ਵਾਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

By  KRISHAN KUMAR SHARMA June 30th 2024 02:50 PM

ਪੀਟੀਸੀ ਨਿਊਜ਼ ਡੈਸਕ: ਪਾਕਿਸਤਾਨ 'ਚ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾ ਕੇ ਸਿੱਖ ਸ਼ਰਧਾਲੂਆਂ ਦਾ ਜਥਾ ਅਟਾਰੀ-ਵਾਹਗਾ ਸਰਹੱਦ ਰਾਹੀਂ ਐਤਵਾਰ ਵਤਨ ਪਰਤਿਆ। ਪਰ ਇਸ ਦੌਰਾਨ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਅਟਾਰੀ ਸਰਹੱਦ 'ਤੇ ਵਾਪਸੀ ਸਮੇਂ ਇੱਕ ਸਿੱਖ ਸ਼ਰਧਾਲੂ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਸ਼ਰਧਾਲੂ ਸੁਖਦੇਵ ਸਿੰਘ, ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਝੋਖੇ ਟਹਿਲ ਸਿੰਘ ਵਾਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚ ਸ਼ਾਮਲ ਸੀ। ਇਹ ਜਥਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾ ਕੇ ਅੱਜ ਪਾਕਿਸਤਾਨ ਤੋਂ ਭਾਰਤ ਪੁੱਜਿਆ। ਪਰ ਜਦੋਂ ਇਹ ਸਿੱਖ ਸ਼ਰਧਾਲੂਆਂ ਦਾ ਜਥਾ ਇਥੇ ਪਹੁੰਚਿਆ ਤਾਂ ਪਹੁੰਚਦੇ ਦੌਰਾਨ ਹੀ ਜਥੇ 'ਚ ਸ਼ਾਮਿਲ ਇੱਕ ਸ਼ਰਧਾਲੂ ਦੀ ਵਤਨ ਪਹੁੰਚਣ 'ਤੇ ਅਟਾਰੀ ਸਰਹੱਦ ਵਿਖੇ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ।

ਭਾਰਤੀ ਸ਼ਰਧਾਲੂ ਸੁਖਦੇਵ ਸਿੰਘ ਵਾਸੀ ਪਿੰਡ ਝੌਰ ਟਹਿਲ ਸਿੰਘ ਵਾਲਾ, ਫਿਰੋਜ਼ਪੁਰ ਦਾ ਰਹਿਣ ਵਾਲਾ ਸੀ। ਦੱਸ ਦਈਏ ਕਿ ਇਹ ਜਥਾ 21 ਜੂਨ ਨੂੰ ਭਾਰਤ ਤੋਂ ਪਾਕਿਸਤਾਨ ਯਾਤਰਾ 'ਤੇ ਗਿਆ ਸੀ। ਪਾਕਿਸਤਾਨੀ ਗੁਰਧਾਮਾਂ ਦੀ ਯਾਤਰਾ ਦੌਰਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਵਿਖੇ ਪੈਰ 'ਤੇ ਸੱਟ ਲੱਗਣ ਕਰਕੇ ਸੁਖਦੇਵ ਸਿੰਘ ਜ਼ਖ਼ਮੀ ਹੋ ਗਏ ਸਨ I ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ ਪ੍ਰਤਾਪ ਸਿੰਘ ਨੇ ਸਿੱਖ ਸ਼ਰਧਾਲੂ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਗ੍ਰਹਿ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਭੇਜਣ ਲਈ ਪ੍ਰਬੰਧ ਕਰਦਿਆਂ ਅਟਾਰੀ ਸਰਹੱਦ ਤੋਂ ਮ੍ਰਿਤਕ ਦੇ ਰਵਾਨਾ ਕੀਤੀ ਗਈI

Related Post