Sidhu Moosewala ਦਾ ਨਵਾਂ ਗੀਤ 'Attach' ਰਿਲੀਜ਼, ਕੁੱਝ ਹੀ ਮਿੰਟਾਂ 'ਚ ਪ੍ਰਸ਼ੰਸਕਾਂ ਨੇ ਵਿਊਜ਼ ਦਾ ਲਿਆਂਦਾ ਹੜ੍ਹ, ਦੇਖੋ

Moosewala Song Attach : ਹੁਣ ਸਿੱਧੂ ਮੂਸੇਵਾਲਾ ਦੇ ਨਾਮ ਇੱਕ ਹੋਰ ਗੀਤ ਜੁੜ ਗਿਆ ਹੈ, ਗੀਤ 'ਅਟੈਚ' ਟਾਈਟਲ ਦੇ ਨਾਮ ਹੇਠ ਰਿਲੀਜ਼ ਹੋਇਆ ਹੈ।

By  KRISHAN KUMAR SHARMA August 30th 2024 10:24 AM -- Updated: August 30th 2024 12:35 PM

Moosewala New Song Attach : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਹੁਣ ਇਸ ਸੰਸਾਰ ਵਿੱਚ ਨਹੀਂ ਰਹੇ, ਪਰ ਉਨ੍ਹਾਂ ਦੇ ਗੀਤਾਂ ਨੂੰ ਪ੍ਰਸ਼ੰਸਕ ਅੱਜ ਵੀ ਸੁਣਦੇ ਹਨ ਅਤੇ ਗੀਤਾਂ ਰਾਹੀਂ ਗਾਇਕ ਨੂੰ ਯਾਦ ਕਰਦੇ ਹਨ। ਮੂਸੇਵਾਲਾ ਦੇ ਚਲੇ ਜਾਣ ਤੋਂ ਬਾਅਦ ਵੀ ਉਨ੍ਹਾਂ ਦੇ ਨਾਮ 'ਤੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ।

ਹੁਣ ਸਿੱਧੂ ਮੂਸੇਵਾਲਾ ਦੇ ਨਾਮ ਇੱਕ ਹੋਰ ਗੀਤ ਜੁੜ ਗਿਆ ਹੈ, ਗੀਤ 'ਅਟੈਚ' ਟਾਈਟਲ ਦੇ ਨਾਮ ਹੇਠ ਰਿਲੀਜ਼ ਹੋਇਆ ਹੈ। ਗੀਤ ਦੇ ਬੋਲ ਹਰ ਇੱਕ ਪ੍ਰਸ਼ੰਸਕ ਨੂੰ ਆਪਣੇ ਨਾਲ ਜੋੜਦੇ ਨਜ਼ਰ ਆ ਰਹੇ ਹਨ... ''ਹੀਲਾ ਪਾ-ਪਾ ਕੱਦ ਕਰਾ ਮੈਚ ਤੇਰੇ, ਨਾਲ ਪਤਾ ਨਹੀਂ ਕਿਉਂ ਹੋਈ ਜਾਵਾਂ ਅਟੈਚ ਤੇਰੇ ਨਾਲ, ਪਤਾ ਨਹੀਂ ਤੂੰ ਉਦਾ ਮੈਨੂੰ ਵੇਖਿਆ ਜਾਂ ਨਹੀਂ ਪਰ ਫਿਰਾ ਲਾਈਫ ਵਾਲਾ ਜਿਉਣਾ ਬੈਂਚ ਤੇਰੇ ਨਾਲ''।

ਇਹ ਨਵਾਂ ਗੀਤ ਮੂਸੇਵਾਲਾ ਦੇ ਆਫੀਸ਼ੀਅਲ ਯੂਟਿਊਬ ਚੈਨਲ ਉਤੇ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਰਿਲੀਜ਼ ਦੇ 10 ਮਿੰਟਾਂ ਦੌਰਾਨ ਹੀ 5 ਲੱਖ ਵਿਊਸ ਮਿਲ ਚੁੱਕੇ ਸਨ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਆਖਰੀ ਗੀਤ ਬ੍ਰਿਟੇਨ ਦੀ ਗਾਇਕਾ ਸਟੈਫਲੰਡਨ ਨਾਲ Dilemma ਰਿਲੀਜ਼ ਹੋਇਆ ਸੀ, ਜਿਸ ਵਿਚ AI ਅਤੇ ਵਿਜ਼ੂਅਲ ਗ੍ਰਾਫਿਕ ਦੀ ਮਦਦ ਨਾਲ ਸਿੱਧੂ ਮੂਸੇਵਾਲਾ ਨੂੰ ਵੀਡੀਓ ਵਿਚ ਦਰਸਾਇਆ ਗਿਆ ਸੀ।

ਦੱਸ ਦਈਏ ਕਿ ਇਸ ਨਵੇਂ ਗੀਤ ਬਾਰੇ ਰਿਲੀਜ਼ ਤੋਂ ਇੱਕ ਦਿਨ ਪਹਿਲਾਂ ਹੀ ਵੀਰਵਾਰ ਨੂੰ ਮੂਸੇਵਾਲਾ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਜਾਣਕਾਰੀ ਪਾ ਦਿੱਤੀ ਗਈ ਸੀ। ਮੂਸੇਵਾਲਾ ਦਾ ਇਹ ਗੀਤ 'ATTACH' ਅੱਜ 30 ਅਗਸਤ ਨੂੰ ਰਿਲੀਜ਼ ਹੋ ਗਿਆ ਹੈ, ਇਸ ਗੀਤ ਵਿੱਚ ਮੂਸੇਵਾਲਾ ਦੇ ਨਾਲ ਸਟੀਲ ਬੈਂਗਲੇਜ ਫਰੈਡੋ ਵੀ ਨਜ਼ਰ ਆਉਂਦੇ ਹਨ। ਸਿੱਧੂ ਮੂਸੇਵਾਲਾ ਦਾ ਇਸ ਸਾਲ ਇਹ ਤੀਜਾ ਗੀਤ ਰਿਲੀਜ਼ ਹੋਇਆ ਹੈ।

Related Post