ਸਿੱਧੂ ਮੂਸੇਵਾਲਾ: ਪੰਜਾਬ ਪੁਲਿਸ ਨੂੰ ਸਚਿਨ ਬਿਸ਼ਨੋਈ ਦਾ ਮਿਲਿਆ 6 ਅਕਤੂਬਰ ਤੱਕ ਦਾ ਰਿਮਾਂਡ, ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਈ ਮਾਨਸਾ

ਸਿੱਧੂ ਮੂਸੇਵਾਲਾ ਕਤਲ.ਕਾਂਡ ਦੇ ਮੁੱਖ ਸਾਜਿਸ਼ ਕਰਤਾ ਸਚਿਨ ਬਿਸ਼ਨੋਈ ਨੂੰ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਮਾਨਸਾ ਲਿਆਂਦਾ ਗਿਆ ਹੈ।

By  Shameela Khan September 29th 2023 02:55 PM -- Updated: September 29th 2023 02:56 PM
ਸਿੱਧੂ ਮੂਸੇਵਾਲਾ: ਪੰਜਾਬ ਪੁਲਿਸ ਨੂੰ ਸਚਿਨ ਬਿਸ਼ਨੋਈ ਦਾ ਮਿਲਿਆ 6 ਅਕਤੂਬਰ ਤੱਕ ਦਾ ਰਿਮਾਂਡ, ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਈ ਮਾਨਸਾ

ਸਿੱਧੂ ਮੂਸੇਵਾਲਾ :  ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਦੇ ਮੁਲਜ਼ਮ ਗੈਂਗਸਟਰ ਸਚਿਨ ਥਾਪਨ ਨੂੰ ਪੁਲਿਸ ਟਰਾਂਜ਼ਿਟ ਰਿਮਾਂਡ ਉਤੇ ਦਿੱਲੀ ਤੋਂ ਮਾਨਸਾ ਲੈ ਕੇ ਆਈ ਹੈ। ਜਿੱਥੇ ਉਸ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ।


ਅਦਾਲਤ ਨੇ ਥਾਪਨ ਨੂੰ 6 ਅਕਤੂਬਰ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਮੂਸੇਵਾਲਾ ਕਤਲ ਕਾਂਡ ਦੇ ਮੁੱਖ ਮੁਲਜ਼ਮ ਸਚਿਨ ਥਾਪਨ ਨੂੰ 1 ਅਗਸਤ ਨੂੰ ਅਜ਼ਰਬਾਈਜਾਨ ਤੋਂ ਦਿੱਲੀ ਲਿਆਂਦਾ ਗਿਆ ਸੀ। ਸਚਿਨ ਬਿਸ਼ਨੋਈ ਉਰਫ ਸਚਿਨ ਥਾਪਨ ਪਿਛਲੇ ਸਾਲ ਅਜ਼ਰਬਾਈਜਾਨ ਭੱਜ ਗਿਆ ਸੀ। ਜਿੱਥੇ ਉਸ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਸੀ।ਦਿੱਲੀ ਦੀ ਅਦਾਲਤ ਨੇ ਸਚਿਨ ਥਾਪਨ ਨੂੰ 10 ਦਿਨਾਂ ਲਈ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਸੀ। 26 ਸਾਲਾ ਸਚਿਨ ਖਿਲਾਫ ਦਰਜਨ ਦੇ ਕਰੀਬ ਅਪਰਾਧਿਕ ਮਾਮਲੇ ਦਰਜ ਹਨ।

ਮੂਸੇਵਾਲਾ ਦੇ ਕਤਲ ਤੋਂ ਬਾਅਦ ਸਚਿਨ ਨੇ ਸੋਸ਼ਲ ਮੀਡੀਆ 'ਤੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਅਤੇ ਕਿਹਾ ਸੀ ਕਿ ਉਸ ਨੇ ਆਪਣੇ ਭਰਾ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਇਹ ਕਤਲ ਕੀਤਾ ਹੈ। ਮਾਨਸਾ ਪੁਲਿਸ ਦੇ ਅਧਿਕਾਰੀ ਨੇ ਕਿਹਾ ਕਿ ਸਚਿਨ ਉਨ੍ਹਾਂ ਚਾਰ ਗੈਂਗਸਟਰਾਂ ਵਿੱਚੋਂ ਇੱਕ ਹੈ। ਜਿਨ੍ਹਾਂ ਨੇ ਕਥਿਤ ਤੌਰ ‘ਤੇ ਸ਼ੁਰੂ ਤੋਂ ਹੀ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਮੂਸੇਵਾਲਾ ਦੇ ਕਤਲ ਤੋਂ ਠੀਕ ਪਹਿਲਾਂ ਸਚਿਨ ਨੇ ਜਾਅਲੀ ਪਾਸਪੋਰਟ ਉਤੇ ਦੁਬਈ ਦੇ ਰਸਤੇ ਭਾਰਤ ਛੱਡ ਦਿੱਤਾ ਸੀ।
















Related Post