Sidhu Moosewala father interview: ਪੁੱਤ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ‘ਤੇ ਭਾਵੁਕ ਹੋਏ ਪਿਤਾ ਬਲਕੌਰ ਸਿੰਘ

Sidhu Moosewala: ਪੰਜਾਬੀ ਗਾਇਕਾਂ ਵਿੱਚੋਂ ਮਰਨ ਤੋਂ ਬਾਅਦ ਵੀ ਜੇਕਰ ਉਸ ਦੀ ਲੋਕਪ੍ਰਿਅਤਾ ਵਧੀ ਹੈ

By  Amritpal Singh May 29th 2023 04:55 PM

Sidhu Moosewala: ਪੰਜਾਬੀ ਗਾਇਕਾਂ ਵਿੱਚੋਂ ਮਰਨ ਤੋਂ ਬਾਅਦ ਵੀ ਜੇਕਰ ਉਸ ਦੀ ਲੋਕਪ੍ਰਿਅਤਾ ਵਧੀ ਹੈ ਤਾਂ ਉਹ ਹੈ ਜ਼ਿਲ੍ਹਾ ਮਾਨਸਾ ਪਿੰਡ ਮੂਸੇਵਾਲਾ ਦੇ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਹੈ, ਜਿਸ ਨੂੰ ਬੇਸ਼ੱਕ ਮਨੁੱਖਤਾ ਵਿਰੋਧੀ ਅਨਸਰਾਂ ਨੇ ਸਰੀਰਕ ਤੌਰ 'ਤੇ ਖ਼ਤਮ ਕਰ ਦਿੱਤਾ ਪਰ ਉਨ੍ਹਾਂ ਸਿੱਧੂ ਨੂੰ ਮਾਰਿਆ ਨਹੀਂ ਸਗੋਂ ਅਮਰ ਕਰ ਦਿੱਤਾ। 

29 ਮਈ 2022 ਨੂੰ ਪਿੰਡ ਜਵਾਹਰਕੇ ਸ਼ਾਮ 5:30 ਵਜੇ ਦੇ ਕਰੀਬ ਹਮਲਾਵਾਰਾਂ ਨੇ ਹਮੇਸ਼ਾ ਵਾਸਤੇ ਸਿੱਧੂ ਨੂੰ ਮੌਤ ਦੇ ਘਾਟ ਉਤਾਰ ਮਾਪਿਆਂ ਦਾ ਇਕਲੌਤਾ ਪੁੱਤ ਖੋਹ ਲਿਆ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਬ੍ਰਿਟੇਨ ਗਏ ਹੋਏ ਹਨ। ਇੱਥੇ ਉਨ੍ਹਾਂ ਨੇ ਦੋ ਬ੍ਰਿਟਿਸ਼ ਸਿੱਖ ਸੰਸਦ ਮੈਂਬਰਾਂ ਪ੍ਰੀਤ ਕੌਰ ਗਿੱਲ ਅਤੇ ਤਨਮਨਜੀਤ ਸਿੰਘ ਢੇਸੀ ਨਾਲ ਮੁਲਾਕਾਤ ਕੀਤੀ। ਦੋਵੇਂ ਸਿੱਖ ਸੰਸਦ ਮੈਂਬਰਾਂ ਨੇ ਬਲਕੌਰ ਸਿੰਘ ਲਈ ਇਨਸਾਫ਼ ਦੀ ਲੜਾਈ ਵਿੱਚ ਪਰਿਵਾਰ ਦਾ ਸਾਥ ਦੇਣ ਦਾ ਵਾਅਦਾ ਕੀਤਾ। ਬਲਕੌਰ ਵਿਦੇਸ਼ 'ਚ ਸਿੱਧੂ ਦਾ ਹੋਲੋਗ੍ਰਾਮ ਤਿਆਰ ਕਰਵਾ ਰਹੇਂ। 

ਦੂਜੇ ਪਾਸੇ ਪਿੰਡ ਮੂਸਾ ਵਿੱਚ ਵੀ ਖੂਨਦਾਨ ਕੈਂਪ ਅਤੇ ਮੋਮਬੱਤੀ ਮਾਰਚ ਕੱਢਿਆ ਜਾ ਰਿਹਾ ਹੈ। ਦੋਵਾਂ ਪ੍ਰੋਗਰਾਮਾਂ ਵਿੱਚ ਵੱਡੀ ਗਿਣਤੀ ਵਿੱਚ ਮੂਸੇਵਾਲਾ ਦੇ ਸਮਰਥਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਗਾਇਕ ਦੇ ਮਾਪੇ ਅਤੇ ਪ੍ਰਸ਼ੰਸਕ ਉਸ ਦੇ ਕਤਲ ਦੀ 'ਧੀਮੀ ਜਾਂਚ' ਤੋਂ ਨਾਰਾਜ਼ ਹਨ। ਮਾਪਿਆਂ ਦਾ ਕਹਿਣਾ ਹੈ ਕਿ ਇੱਕ ਸਾਲ ਬੀਤ ਚੁੱਕਾ ਹੈ ਪਰ ਉਹ ਅਜੇ ਤੱਕ ਇਨਸਾਫ਼ ਦੀ ਉਡੀਕ ਕਰ ਰਹੇ ਹਨ।


Related Post