Sidhu Moose Wala Birthday: ਕੁਝ ਇਸ ਤਰ੍ਹਾਂ ਦੀ ਸੀ ਮੂਸੇਵਾਲਾ ਦੀ ਜ਼ਿੰਦਗੀ, ਗੋਲੀਆਂ ਮਾਰ ਕੇ ਕਰ ਦਿੱਤਾ ਸੀ ਕਤਲ

ਅੱਜ ਸਿੱਧੂ ਮੂਸੇਵਾਲਾ ਦਾ ਜਨਮਦਿਨ ਹੈ। ਅੱਜ ਵੀ ਉਨ੍ਹਾਂ ਦੇ ਪਰਿਵਾਰ ਤੇ ਫੈਨਜ਼ ਵੱਲੋਂ ਯਾਦ ਕੀਤਾ ਜਾਂਦਾ ਹੈ। ਲਗਾਤਾਰ ਪਰਿਵਾਰ ਵੱਲੋਂ ਇਨਸਾਫ ਦੇ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਆਓ ਅੱਜ ਉਨ੍ਹਾਂ ਦੇ ਜਨਮਦਿਨ ’ਤੇ ਜਾਣੀਏ ਕੁਝ ਖ਼ਾਸ ਗੱਲ੍ਹਾਂ

By  Aarti June 11th 2024 09:17 AM -- Updated: June 11th 2024 10:53 AM

Sidhu Moose Wala Birthday: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹਨ ਪਰ ਉਹ ਆਪਣੇ ਗੀਤਾਂ ਨਾਲ ਲੱਖਾਂ ਦਿਲਾਂ 'ਚ ਵਸੇ ਹੋਏ ਹਨ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਯਾਦ ਕਰ ਰਹੇ ਹਨ।  

ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ, ਜਿਸ ਦਾ ਜਨਮ 11 ਜੂਨ 1993 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸੇਵਾਲਾ ਦਾ ਵਸਨੀਕ ਸੀ। ਮੂਸੇਵਾਲਾ ਦੇ ਲੱਖਾਂ ਫੈਨ ਫਾਲੋਇੰਗ ਹਨ। ਉਨ੍ਹਾਂ ਦੇ ਪਿਤਾ ਦਾ ਨਾਂ ਬਲਕੌਰ ਸਿੰਘ ਤੇ ਮਾਤਾ ਦਾ ਚਰਨ ਕੌਰ ਹੈ ਜੋ ਕਿ ਪਿੰਡ ਮੂਸਾ ਦੇ ਸਰਪੰਚ ਵੀ ਹਨ। ਮੂਸੇਵਾਲਾ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਆਪਣੇ ਕਾਲਜ ਦੇ ਦਿਨਾਂ ਵਿੱਚ ਸੰਗੀਤ ਸਿੱਖਿਆ ਅਤੇ ਬਾਅਦ ਵਿੱਚ ਕੈਨੇਡਾ ਚਲੇ ਗਏ। ਅੱਜ ਉਨ੍ਹਾਂ ਦੇ ਖਾਸ ਦਿਨ 'ਤੇ, ਆਓ ਜਾਣਦੇ ਹਾਂ ਉਨ੍ਹਾਂ ਬਾਰੇ ਕੁਝ ਖਾਸ ਗੱਲਾਂ। 


ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬੇਸ਼ੱਕ ਨੌਜਵਾਨਾਂ ਵਿੱਚ ਹਰਮਨ ਪਿਆਰਾ ਹੋਵੇ, ਪਰ ਉਸ 'ਤੇ ਅਕਸਰ ਆਪਣੇ ਗੀਤਾਂ ਰਾਹੀਂ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਜਾਂਦਾ ਹੈ।

ਇੰਝ ਹੋਈ ਗਾਇਕੀ ਦੀ ਸ਼ੁਰੂਆਤ 

ਸਿੱਧੂ ਮੂਸੇਵਾਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਸ਼ਹੂਰ ਗੀਤ 'ਲਾਈਸੈਂਸ' ਤੋਂ ਇੱਕ ਗੀਤਕਾਰ ਵਜੋਂ ਕੀਤੀ ਸੀ। ਇਸ ਗੀਤ ਨੂੰ ਨਿੰਜਾ ਨੇ ਗਾਇਆ ਸੀ। ਸਿੱਧੂ ਮੂਸੇਵਾਲਾ ਨੇ 'ਜ਼ੀ ਵੀਗਨ' ਨਾਲ ਗਾਇਕ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਬ੍ਰਾਊਨ ਬੁਆਏਜ਼ ਨਾਲ ਕਈ ਟਰੈਕਾਂ 'ਤੇ ਕੰਮ ਕੀਤਾ। ਸਾਲ 2020 ਵਿੱਚ, ਸਿੱਧੂ ਨੂੰ ਦਿ ਗਾਰਡੀਅਨ ਦੁਆਰਾ 50 ਨਵੇਂ ਕਲਾਕਾਰਾਂ ਵਿੱਚ ਨਾਮਜ਼ਦ ਕੀਤਾ ਗਿਆ ਸੀ।


ਵਿਵਾਦਾਂ ’ਚ ਰਹਿੰਦੇ ਸੀ ਗਾਣੇ 

ਜੁਲਾਈ 2020 'ਚ ਆਇਆ ਗੀਤ 'ਸੰਜੂ' ਨੇ ਵੀ ਵਿਵਾਦ ਪੈਦਾ ਕੀਤਾ ਸੀ। ਇਹ ਗੀਤ ਸਿੱਧੂ ਮੂਸੇਵਾਲਾ ਨੂੰ AK-47 ਗੋਲੀਬਾਰੀ ਮਾਮਲੇ 'ਚ ਜ਼ਮਾਨਤ ਮਿਲਣ ਤੋਂ ਬਾਅਦ ਰਿਲੀਜ਼ ਹੋਇਆ ਸੀ, ਸੋਸ਼ਲ ਮੀਡੀਆ 'ਤੇ ਰਿਲੀਜ਼ ਹੋਏ ਗੀਤ 'ਚ ਉਨ੍ਹਾਂ ਨੇ ਆਪਣੀ ਤੁਲਨਾ ਅਦਾਕਾਰ ਸੰਜੇ ਦੱਤ ਨਾਲ ਕੀਤੀ ਸੀ। 

ਇਹ ਵੀ ਪੜ੍ਹੋ: ਗਾਇਕ ਮੀਕਾ ਸਿੰਘ ਨੇ ਆਪਣੇ ਜਨਮ ‘ਤੇ ਖਰੀਦਿਆ ਨਵਾਂ ਘਰ, ਸ੍ਰੀ ਅਖੰਡ ਪਾਠ ਰੱਖਵਾ ਕੀਤਾ ਵਾਹਿਗੁਰੂ ਦਾ ਸ਼ੁਕਰਾਨਾ

ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ ਕਤਲ 

ਕਾਬਿਲੇਗੌਰ ਹੈ ਕਿ ਇਸ ਮਸ਼ਹੂਰ ਗਾਇਕ ਦੀ 29 ਮਈ 2022 ਨੂੰ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਦੋ ਸ਼ੂਟਰਾਂ ਨੂੰ ਮਾਰ ਦਿੱਤਾ ਸੀ ਜਦਕਿ ਬਾਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ: Noor Malabika Das Death: 'ਦਿ ਟ੍ਰਾਇਲ' ਫੇਮ ਨੂਰ ਮਲਾਬਿਕਾ ਦਾਸ ਨੇ ਕੀਤੀ ਖੁਦਕੁਸ਼ੀ, ਪੱਖੇ ਨਾਲ ਲਟਕਦੀ ਮਿਲੀ ਲਾਸ਼

Related Post