Side Effects of Air Conditioning: ਜ਼ਿਆਦਾ ਸਮੇਂ ਤੱਕ AC 'ਚ ਰਹਿਣ ਨਾਲ ਹੋ ਸਕਦੀਆਂ ਹਨ ਇਹ ਸਿਹਤ ਸਮੱਸਿਆਵਾਂ

ਮਾਹਿਰਾਂ ਮੁਤਾਬਕ ਏਸੀ ਦੀ ਹਵਾ 'ਚ ਲਗਾਤਾਰ ਬੈਠੇ ਰਹਿਣ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹੈ। ਤਾਂ ਆਓ ਜਾਣਦੇ ਹਾਂ ਜ਼ਿਆਦਾ ਸਮੇਂ ਤੱਕ ਏਸੀ ਦੀ ਹਵਾ 'ਚ ਬੈਠਣ ਨਾਲ ਕਿਹੜੀਆਂ-ਕਿਹੜੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ?

By  Aarti June 18th 2024 08:53 AM -- Updated: June 18th 2024 10:09 AM

Side Effects of Air Conditioning:  ਮੌਸਮ ਵਿਭਾਗ ਮੁਤਾਬਕ ਇਸ ਵਾਰ ਗਰਮੀ ਨੇ ਪੁਰਾਣੀ ਰਿਕਾਰਡ ਨੂੰ ਪਾਰ ਕਰ ਦਿਤਾ ਹੈ। ਜ਼ਿਆਦਾ ਗਰਮੀ ਅਤੇ ਨਮੀ ਵਾਲੀਆਂ ਥਾਵਾਂ 'ਤੇ ਏਅਰ ਕੰਡੀਸ਼ਨਰ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਪਰ ਮਾਹਿਰਾਂ ਮੁਤਾਬਕ ਏਸੀ ਦੀ ਹਵਾ 'ਚ ਲਗਾਤਾਰ ਬੈਠੇ ਰਹਿਣ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹੈ। ਤਾਂ ਆਓ ਜਾਣਦੇ ਹਾਂ ਜ਼ਿਆਦਾ ਸਮੇਂ ਤੱਕ ਏਸੀ ਦੀ ਹਵਾ 'ਚ ਬੈਠਣ ਨਾਲ ਕਿਹੜੀਆਂ-ਕਿਹੜੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ? 

ਖੁਸ਼ਕ ਚਮੜੀ : 

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਏਸੀ ਦੀ ਹਵਾ 'ਚ ਜ਼ਿਆਦਾ ਦੇਰ ਤੱਕ ਬੈਠਣ ਨਾਲ ਸਰੀਰ ਦੀ ਨਮੀ ਘਟ ਜਾਂਦੀ ਹੈ। ਜਿਸ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ। ਇਸ ਨਾਲ ਤੁਸੀਂ ਚਮੜੀ 'ਤੇ ਖਾਰਸ਼ ਮਹਿਸੂਸ ਕਰ ਸਕਦੇ ਹੋ।


ਖੁਸ਼ਕ ਅੱਖਾਂ :

ਮਾਹਿਰਾਂ ਮੁਤਾਬਕ ਜੇਕਰ ਤੁਹਾਡੀਆਂ ਅੱਖਾਂ ਪਹਿਲਾ ਤੋਂ ਹੀ ਖੁਸ਼ਕ ਹਨ, ਤਾਂ ਤੁਹਾਨੂੰ ਏਸੀ ਦੀ ਹਵਾ 'ਚ ਬੈਠਣ ਤੋਂ ਪਰਹੇਜ ਕਰਨਾ ਚਾਹੀਦਾ ਹੈ। ਕਿਉਂਕਿ ਇਹ ਅੱਖਾਂ ਦੀ ਸਮੱਸਿਆ ਨੂੰ ਵਧ ਸਕਦੀ ਹੈ।

ਤੇਲ ਦਾ ਉਤਪਾਦਨ ਘਟਾਇਆ :

ਜਿਵੇ ਤੁਸੀਂ ਜਾਣਦੇ ਹੋ ਕਿ ਏਸੀ ਦੀ ਹਵਾ 'ਚ ਪਸੀਨੇ ਅਤੇ ਤੇਲ ਦੇ ਉਤਪਾਦਨ ਨੂੰ ਘਟਾ ਦਿੰਦੀ ਹੈ, ਜਿਸ ਨਾਲ ਚਮੜੀ ਸੁਸਤ ਅਤੇ ਡੀਹਾਈਡ੍ਰੇਟ ਹੋ ਜਾਂਦੀ ਹੈ।

ਸਮੇਂ ਤੋਂ ਪਹਿਲਾਂ ਚਮੜੀ ’ਚ ਆ ਜਾਂਦਾ ਹੈ ਬੁਢਾਪਾ : 

ਮਾਹਿਰਾਂ ਮੁਤਾਬੱਕ ਏਸੀ ਦੀ ਹਵਾ 'ਚ ਲੰਬੇ ਸਮੇਂ ਤੱਕ ਬੈਠਣ ਨਾਲ ਚਮੜੀ ਨਮੀ ਗੁਆਉਣ ਦੇ ਨਾਲ ਸੁੰਘੜਨ ਲੱਗਦੀ ਹੈ ਅਤੇ ਲਚਕੀਲੇ ਗੁਣਾਂ ਨੂੰ ਘਟਾ ਦਿੰਦੀ ਹੈ। ਜਿਸ ਨਾਲ ਸ਼ੁਰੂਆਤੀ ਝੁਰੜੀਆਂ ਅਤੇ ਬਰੀਕ ਲਾਈਨਾਂ ਬਣਨ ਲੱਗ ਜਾਂਦੀਆਂ ਹਨ।

ਵਾਲਾਂ ਦਾ ਨੁਕਸਾਨ : 

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਏਸੀ ਵਾਲਾਂ ਦੀ ਰੱਖਿਆ ਕਰਨ ਵਾਲੇ ਕੁਦਰਤੀ ਤੇਲ ਨੂੰ ਦੂਰ ਕਰ ਸਕਦਾ ਹੈ। ਜਿਸ ਨਾਲ ਉਨ੍ਹਾਂ ਦੇ ਸੁੱਕਣ, ਭੁਰਭੁਰਾ, ਅਤੇ ਟੁੱਟਣ ਦਾ ਜ਼ਿਆਦਾ ਖ਼ਤਰਾ ਬਣਾ ਸਕਦਾ ਹੈ।

ਇਹ ਵੀ ਪੜ੍ਹੋ: Heart Attack : 30 ਸਾਲ ਤੋਂ ਘੱਟ ਉਮਰ 'ਚ ਵਧ ਰਿਹੈ ਹਾਰਟ ਅਟੈਕ ਦਾ ਖ਼ਤਰਾ, ਜਾਣੋ ਮੁੱਖ ਕਾਰਨ

Related Post