ਕੀ ਸ਼ੁਭਮਨ ਗਿੱਲ 10 ਸਾਲ ਵੱਡੀ ਰਿਧਿਮਾ ਨਾਲ ਕਰਨ ਜਾ ਰਹੇ ਹਨ ਵਿਆਹ? 'ਬਹੂ ਹਮਾਰੀ ਰਜਨੀਕਾਂਤ' ਅਦਾਕਾਰਾ ਨੇ ਦੱਸਿਆ ਸੱਚ

Shubhman Gill Marry With Riddhima Pandit : ਰਿਧਿਮਾ ਨੇ ਕਿਹਾ ਹੈ ਕਿ "ਮੈਂ ਆਪਣੇ ਵਿਆਹ ਬਾਰੇ ਪੱਤਰਕਾਰਾਂ ਦੀਆਂ ਕਾਲਾਂ ਕਾਰਨ ਉਦੋਂ ਜਾਗ ਉਠੀ, ਜਿਹੜੇ ਮੇਰੀ ਸ਼ਾਦੀ ਬਾਰੇ ਪੁੱਛ ਰਹੇ ਸਨ...ਪਰ ਕੀ ਵਿਆਹ? ਮੈਂ ਵਿਆਹ ਨਹੀਂ ਕਰ ਰਹੀ ਅਤੇ ਜੇਕਰ ਮੇਰੀ ਜ਼ਿੰਦਗੀ 'ਚ ਅਜਿਹਾ ਕੁਝ ਖਾਸ ਹੁੰਦਾ ਹੈ ਤਾਂ ਮੈਂ ਖੁਦ ਆ ਕੇ ਇਸ ਦਾ ਐਲਾਨ ਕਰਾਂਗੀ।''

By  KRISHAN KUMAR SHARMA June 1st 2024 03:51 PM

Shubhman Gill Marry With Riddhima Pandit: ਟੀਵੀ ਅਦਾਕਾਰਾ ਰਿਧਿਮਾ ਪੰਡਿਤ ਅਤੇ ਕ੍ਰਿਕਟਰ ਸ਼ੁਭਮਨ ਗਿੱਲ ਵਿਚਾਲੇ ਵਿਆਹ ਦੀ ਚਰਚਾ ਚਲ ਰਹੀ ਹੈ। ਚਰਚਾ ਹੈ ਕਿ ਰਿਧੀਮਾ ਆਪਣੇ ਤੋਂ 10 ਸਾਲ ਛੋਟੇ ਸ਼ੁਭਮਨ ਗਿੱਲ ਨਾਲ ਵਿਆਹ ਕਰਨ ਜਾ ਰਹੀ ਹੈ। ਵਿਆਹ ਦਸੰਬਰ 'ਚ ਹੋਵੇਗਾ। ਪਰ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਖਬਰ 'ਚ ਕਿੰਨੀ ਸੱਚਾਈ ਹੈ। ਰਿਧੀਮਾ ਨੇ ਇਨ੍ਹਾਂ ਖਬਰਾਂ ਨੂੰ ਖਾਰਜ ਕਰਦੇ ਹੋਏ ਕਿਹਾ ਹੈ ਕਿ ਇਹ ਬਿਲਕੁਲ ਝੂਠ ਹੈ ਮੈਂ ਸ਼ੁਭਮਨ ਨਾਲ ਵਿਆਹ ਨਹੀਂ ਕਰ ਰਹੀ ਹੈ। ਉਸ ਨੇ ਕਿਹਾ ਕਿ ਕੁਝ ਸਮੇਂ ਪਹਿਲਾਂ ਆਨਲਾਈਨ ਇੱਕ ਰਿਪੋਰਟ ਵਾਇਰਲ ਹੋਈ ਸੀ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ 'ਬਹੂ ਹਮਾਰੀ ਰਜਨੀਕਾਂਤ' ਦੀ ਅਦਾਕਾਰਾ ਦਸੰਬਰ 2024 'ਚ ਸ਼ੁਭਮਨ ਨਾਲ ਵਿਆਹ ਕਰੇਗੀ।

ਟੈਲੀ ਚੱਕਰ ਦੀ ਇੱਕ ਰਿਪੋਰਟ ਮੁਤਾਬਕ ਰਿਧੀਮਾ ਪੰਡਿਤ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਸਨੇ ਕਿਹਾ ਹੈ ਕਿ "ਮੈਂ ਆਪਣੇ ਵਿਆਹ ਬਾਰੇ ਪੱਤਰਕਾਰਾਂ ਦੀਆਂ ਕਾਲਾਂ ਕਾਰਨ ਉਦੋਂ ਜਾਗ ਉਠੀ, ਜਿਹੜੇ ਮੇਰੀ ਸ਼ਾਦੀ ਬਾਰੇ ਪੁੱਛ ਰਹੇ ਸਨ...ਪਰ ਕੀ ਵਿਆਹ? ਮੈਂ ਵਿਆਹ ਨਹੀਂ ਕਰ ਰਹੀ ਅਤੇ ਜੇਕਰ ਮੇਰੀ ਜ਼ਿੰਦਗੀ 'ਚ ਅਜਿਹਾ ਕੁਝ ਖਾਸ ਹੁੰਦਾ ਹੈ ਤਾਂ ਮੈਂ ਖੁਦ ਆ ਕੇ ਇਸ ਦਾ ਐਲਾਨ ਕਰਾਂਗੀ।''

ਰਿਧੀਮਾ ਨੂੰ 'ਬਹੂ ਹਮਾਰੀ ਰਜਨੀਕਾਂਤ' ਤੋਂ ਮਿਲੀ ਪ੍ਰਸਿੱਧੀ : ਰਿਧੀਮਾ ਪੰਡਿਤ ਨੇ ਦੱਸਿਆ ਕਿ, "ਇਸ ਖਬਰ 'ਚ ਕੋਈ ਸੱਚਾਈ ਨਹੀਂ ਹੈ।" ਰਿਧੀਮਾ ਪੰਡਿਤ ਨੂੰ 'ਬਹੂ ਹਮਾਰੀ ਰਜਨੀਕਾਂਤ' ਤੋਂ ਕਾਫੀ ਪ੍ਰਸਿੱਧੀ ਮਿਲੀ ਹੈ। ਦਸ ਦਈਏ ਕਿ ਇਸ ਸ਼ੋਅ ਨਾਲ ਉਹ ਰਾਤੋ-ਰਾਤ ਸਟਾਰ ਬਣ ਗਈ ਸੀ, ਜਿਸ 'ਚ ਉਨ੍ਹਾਂ ਨੇ ਰੋਬੋਟ ਦੀ ਭੂਮਿਕਾ ਨਿਭਾਈ ਹੈ।

ਟੀਵੀ ਸੈੱਟਾਂ 'ਤੇ ਦੁਰਵਿਵਹਾਰ ਬਾਰੇ ਕੀਤੀ ਗੱਲ : ਰਿਧੀਮਾ ਪੰਡਿਤ ਨੇ ਇੱਕ ਨਿੱਜੀ ਚੈਨਲ 'ਤੇ ਇੰਟਰਵਿਊ 'ਚ ਕਿਹਾ ਹੈ ਕਿ ਕੋਈ ਵੀ ਟੀਵੀ ਸੈੱਟਾਂ 'ਤੇ ਦੁਰਵਿਵਹਾਰ ਬਾਰੇ ਗੱਲ ਨਹੀਂ ਕਰਦਾ ਹੈ। ਉਸਨੇ ਕਿਸੇ ਦਾ ਨਾਮ ਨਹੀਂ ਲਿਆ, ਪਰ ਇੱਕ ਘਟਨਾ ਨੂੰ ਯਾਦ ਕੀਤਾ ਜਦੋਂ ਉਸਦੇ ਸ਼ੋਅ ਦੇ ਇੱਕ ਕਾਰਜਕਾਰੀ ਨਿਰਮਾਤਾ ਨੇ ਉਸਨੂੰ ਹਸਪਤਾਲ 'ਚ ਆਪਣੀ ਬੀਮਾਰ ਮਾਂ ਨੂੰ ਮਿਲਣ ਨਹੀਂ ਦਿੱਤਾ।

Related Post